ਗੁਰਦੁਆਰਾ ਚੋਣ ਕਮਿਸ਼ਨ ਸ਼੍ਰੋਮਣੀ ਕਮੇਟੀ ਚੋਣਾਂ ਦੇ ਵੋਟਰ ਫਾਰਮ ਵਿਚ ਤਰੁੱਟੀਆਂ ਤੇ ਚੋਰ ਮੌਰੀਆ ਬੰਦ ਕਰੇ : ਭੋਮਾ

ਵੋਟਾਂ ਬਣਾਉਣ ਦੀ ਤਰੀਕ ਵਿਚ ਵਾਧਾ ਕੀਤਾ ਜਾਵੇ

ਅੰਮ੍ਰਿਤਸਰ, 22 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਵੋਟਾਂ ਬਨਾਉਣ ਦੀ ਪ੍ਰਕਿਰਿਆ ਲਈ ਵੋਟਰ ਫਾਰਮ ਵਿੱਚ ਹਾਲੇ ਵੀ ਕੁੱਝ ਤਰੁਟੀਆਂ ਰਹਿ ਗਈਆਂ ਹਨ । ਉਹਨਾਂ ਇਸ ਫ਼ਾਰਮ ਨੂੰ ਅਧੂਰਾ ਦੱਸਦਿਆ ਇਸ ਵਿਚ ਕੁਝ ਹੋਰ ਸੁਧਾਰ ਕਰਨ ਦੀ ਗੁਰਦੁਆਰਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾ ਵੋਟਰ ਫਾਰਮ ਉੱਤੇ ਫ਼ੋਟੋ ਲੱਗਣੀ ਅਤੀ ਜਰੂਰੀ ਹੈ ਤਾਂ ਜੋਂ ਵੋਟ ਬਣਾਉਣ ਵਾਲੇ ਵੋਟਰ ਦਾ ਸਾਬਤ ਸੂਰਤ ਹੋਣ ਬਾਰੇ ਸਪੱਸ਼ਟ ਪਤਾ ਲੱਗ ਸਕੇ। ਦੂਜਾ ਵੋਟਰ ਫਾਰਮ ਉੱਤੇ ਅਧਾਰ ਕਾਰਡ ਜਾਂ ਯੂ ਆਈ ਡੀ ਨੰਬਰ ਲਿਖਣ ਵਾਲਾ ਕਾਲਮ ਵੀ ਹੋਣਾ ਚਾਹੀਦਾ ਹੈ ਤਾਂ ਜੋਂ ਸਿੱਖਾਂ ਤੋਂ ਇਲਾਵਾਂ ਕਿਸੇ ਗ਼ੈਰ ਸਿੱਖ ਦੀ ਵੋਟ ਹੀ ਨਾ ਬਣ ਸਕੇ ਅਤੇ ਨਾ ਹੀ ਕੋਈ ਕਿਸੇ ਦੀ ਜਾਅਲੀ ਵੋਟ ਪਾ ਸਕੇ।ਇਸ ਲਈ ਵੋਟਰ ਫਾਰਮ ਵਿਚ ਅਜਿਹੀਆਂ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਅਤਿਅੰਤ ਜ਼ਰੂਰਤ ਹੈ।ਇਸ ਤੋਂ ਇਲਾਵਾ ਉਹਨਾਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਵੋਟਾਂ ਬਨਾਉਣ ਦੇ ਸਮੇਂ ਨੂੰ ਵਧਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਿੱਖਾਂ ਵਿੱਚ ਭਾਰੀ ਉਤਸ਼ਾਹ ਹੈ।

ਇਹ ਵੀ ਪੜੋ : ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ (22 ਅਕਤੂਬਰ 2023)

ਉਸਦੇ ਨਾਲ ਹੀ ਝੋਨੇ ਦੀ ਵਾਢੀ ਅਤੇ ਕਣਕ ਦੀ ਬਿਜਾਈ ਦਾ ਸੀਜ਼ਨ ਵੀ ਸਿਖਰਾਂ ਤੇ ਹੈ। ਜਿਸ ਕਰਕੇ ਲੋਕ ਮੰਡੀਆਂ ਤੇ ਖੇਤੀਬਾੜੀ ਦੇ ਕੰਮਾਂ ਵਿਚ ਰੁੱਝੇ ਹੋਏ ਹਨ।ਇਸ ਲਈ ਅਸੀਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਅਪੀਲ ਕਰਦੇ ਹਾਂ ਕਿ ਵੋਟਾਂ ਬਣਾਉਣ ਲਈ ਦਿੱਤੇ ਸਮੇਂ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਹਰ ਸਿੱਖ ਆਪਣੀ ਵੋਟ ਬਣਾ ਸਕੇ। ਇਸਦੇ ਨਾਲ ਹੀ ਉਹਨਾਂ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਨਾਲ਼ ਹੀ ਨਾਲ ਲੋਕਲ ਕਮੇਟੀ ਦੀਆ ਚੋਣਾਂ ਵੀ ਕਰਵਾਈਆਂ ਜਾਣ। ਉਹਨਾਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਬਹੁਤ ਲੰਮੇ ਸਮੇਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਇਸ ਸਮੇਂ ਦੌਰਾਨ ਹੀ ਬਰਗਾੜੀ ਕਾਂਡ, ਬੇਅਦਬੀ ਕਾਂਡ,ਬਹਿਬਲ ਕਲਾਂ ਗੋਲੀ ਕਾਂਡ, 328 ਪਾਵਨ ਸਰੂਪਾਂ ਦਾ ਗੁੰਮ ਹੋਣਾ, ਬਾਦਲਾਂ ਵੱਲੋ ਪੰਜ ਸਿੰਘ ਸਾਹਿਬਾਨਾਂ ਨੂੰ ਮੁੱਖ ਮੰਤਰੀ ਨਿਵਾਸ ਸੱਦ ਕੇ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨ ਦੇ ਹੁਕਮ ਚਾੜਨੇ,ਸਿੱਖ ਮਰਿਯਾਦਾ ਤੇ ਸਿੱਖ ਪਰੰਪਰਾ ਦਾ ਘਾਣ ਕਰਨਾ, ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਕਰਨਾ, ਕਮੇਟੀ ਦੇ ਪ੍ਰਧਾਨ ਲਿਫਾਫੇ ਵਿੱਚੋਂ ਕੱਢਣੇ , ਸਿੱਖੀ ਦਾ ਪ੍ਰਚਾਰ ਪਸਾਰ ਨਾ ਕਰਨਾ, ਡੇਰਾਵਾਦ ਨੂੰ ਉਤਸਾਹਿਤ ਕਰਨਾ, ਸਿੱਖ ਸੰਸਥਾਵਾਂ ਦਾ ਘਾਣ ਕਰਨਾ, ਬਾਦਲਾਂ ਵੱਲੋ ਸ਼੍ਰੋਮਣੀ ਕਮੇਟੀ ਨੂੰ ਆਪਣੀ ਨਿੱਜੀ ਪ੍ਰਾਪਰਟੀ ਬਣਾ ਕੇ ਮਨ ਮਰਜੀ ਜੇ ਜਥੇਦਾਰਾਂ ਨੂੰ ਲਗਾਉਣਾ ਤੇ ਹਟਾਉਣਾ , ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੀ ਪਾਲਣਾ ਨਾ ਕਰਦੇ ਹੋਏ ਬਾਦਲਾਂ ਦੇ ਇੱਕ ਨਿੱਜੀ ਚੈਨਲ ਨੂੰ ਸ੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਰੀਲੇਅ ਕਰਨ ਦਾ ਦੁਬਾਰਾ ਮੌਕਾ ਦੇਣਾ , ਅਤੇ ਹੋਰ ਅਨੇਕਾਂ ਗੁਨਾਹਾਂ ਦਾ ਹਿਸਾਬ ਕਰਨ ਦਾ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਮੌਕਾ ਆਪ ਸਭ ਸੰਗਤਾਂ ਨੂੰ ਮਿਲ ਰਿਹਾ ਹੈ।ਸੋ ਕਿਰਪਾ ਕਰਕੇ ਸਭ ਸਿੱਖ ਵੱਧ ਤੋਂ ਵੱਧ ਆਪਣੀਆਂ ਵੋਟਾਂ ਬਣਾਉਣ ਤਾਂ ਜੋਂ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਕੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਗੁਰਸਿੱਖਾਂ ਅਤੇ ਸੂਝਵਾਨ ਸਿੱਖਾਂ ਦੇ ਹੱਥਾਂ ਵਿਚ ਦਿੱਤਾ ਜਾ ਸਕੇ।

You May Also Like