354 ਮਰੀਜਾਂ ਦੀਆਂ ਅੱਖਾਂ ਦੀ ਕੀਤੀ ਜਾਂਚ ਐਨਕਾਂ ਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ
ਸ੍ਰੀ ਚਮਕੌਰ ਸਾਹਿਬ 27 ਅਗਸਤ (ਹਰਦਿਆਲ ਸਿੰਘ ਸੰਧੂ) – ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਰਜਿ: ਅਤੇ ਸੀਨੀਅਰ ਸਿਟੀਜਨ ਕੌਂਸਲ ਸ੍ਰੀ ਚਮਕੌਰ ਸਾਹਿਬ ਵੱਲੋਂ ਅੱਜ ਗੁਰਦੁਆਰਾ ਬਾਬਾ ਸੰਗਤ ਸਿੰਘ ਵਿਖੇ ਅੱਖਾਂ ਦਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਥਾਨਕ ਬੀਬੀਆਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਕਰਕੇ ਪਾਠ ਦੇ ਭੋਗ ਪਾਏ ਗਏ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਪ੍ਰਿਸੀਪਲ ਲੱਛਮਣ ਸਿੰਘ, ਪ੍ਰੈਸ ਸਕੱਤਰ ਮਲਾਗਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਸੁਸਾਇਟੀ ਦੇ ਮੋਢੀ ਮਾਸਟਰ ਰਤਨ ਸਿੰਘ, ਲਾਭ ਸਿੰਘ, ਹਜ਼ਾਰਾਂ ਸਿੰਘ ਨੇ ਕੀਤਾ। ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕੈਂਪ ਪ੍ਰਬੰਧਕਾਂ, ਡਾਕਟਰੀ ਟੀਮਾਂ, ਕੈਂਪ ਵਿਚ ਪਹੁੰਚੇ ਪੰਚਾ, ਸਰਪੰਚਾਂ ਅਤੇ ਨਗਰ ਕੌਂਸਲ ਦੇ ਸਾਬਕਾ ਤੇ ਮੌਜੂਦਾ ਐੱਮ ਸੀ, ਮੁਲਾਜ਼ਮਾਂ ਪੈਨਸ਼ਨਰਾਂ ਮਿਸਤਰੀ ਮਜਦੂਰਾਂ ਵਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸੇਵਾ ਕਰਨ ਦੀ ਸ਼ਲਾਘਾ ਕੀਤੀ।
ਉਹਨਾਂ ਸੁਸਾਇਟੀ ਨੂੰ ਇਲਾਕੇ ਦੇ ਲੋਕਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਉਹਨਾਂ ਵਲੋਂ ਪ੍ਰਬੰਧਕਾਂ ਨੂੰ ਮਰੀਜ਼ਾਂ ਦੇ ਫਰੀ ਉਪਰੇਸ਼ਨ ਲੈਜ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਸੋਸਾਇਟੀ ਮੈਬਰਾਂ ਅਤੇ ਆਗੂਆਂ ਵਲੋਂ ਚੰਨੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਨ੍ਹਾਂ ਤੋਂ ਇਲਾਵਾ ਸਾਬਕਾ ਡਿਪਟੀ ਡਾਇਰੈਕਟਰ ਮੇਜਰ ਪਿਸ਼ੋਰਾ ਸਿੰਘ, ਹਰਬੰਸ ਸਿੰਘ ਕੰਧੋਲਾ, ਪ੍ਰੀਤਮ ਸਿੰਘ ਸੱਲੋਮਾਜਰਾ, ਕੈਪਟਨ ਹਰਪਾਲ ਸਿੰਘ ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ, ਧਰਮਪਾਲ ਸੋਖਲ ਪ੍ਰਧਾਨ ਪੈਨਸ਼ਨਰ ਮਹਾ ਸੰਘ, ਸੁਪਰਡੈਂਟ ਦਰਸ਼ਨ ਸਿੰਘ, ਅਮਨਦੀਪ ਸਿੰਘ ਮਾਂਗਟ ਸਾਬਕਾ ਪ੍ਰਧਾਨ ਨਗਰ ਕੌਂਸਲ, ਰਾਣਾ ਹਰਿੰਦਰ ਸਿੰਘ ਸੋਢੀ, ਪ੍ਰਿੰਸੀਪਲ ਅਮਰਜੀਤ ਸਿੰਘ ਕੰਗ, ਸਾਬਕਾ ਡੀ ਓ ਭਾਗ ਸਿੰਘ ਮਕੜੌਨਾ, ਸੂਬੇਦਾਰ ਮੇਜਰ ਸੰਤ ਸਿੰਘ, ਬਲਵਿੰਦਰ ਸਿੰਘ ਭੈਰੋਂ ਮਾਜਰਾ ਬਾਬਾ ਜਰਨੈਲ ਸਿੰਘ, ਗੁਰਮੇਲ ਸਿੰਘ ਬਿਲਡਿੰਗ ਉਸਾਰੀ ਮਿਸਤਰੀ ਮਜਦੂਰ ਯੂਨੀਅਨ, ਸੁਖਬੀਰ ਸਿੰਘ ਨੂੰ ਸਨਮਾਨਤ ਵੀ ਕੀਤਾ ਗਿਆ।
ਕੈਂਪ ਵਿੱਚ ਪਹੁੰਚੇ ਮਰੀਜ਼ਾਂ ਨੂੰ ਡਾਕਟਰ ਬ੍ਰਹਮਜੋਤ ਸਿੰਘ ਵਾਲੀਆ, ਅੱਖਾਂ ਦੇ ਮਾਹਰ ਡਾਕਟਰ ਅਵਤਾਰ ਸਿੰਘ ਸੀਨੀਅਰ ਅਪਥਾਲਮਿਕ, ਡਾ ਜੋਨਟੀ ਵਿਜ ਮਾਸਟਰ, ਡਾਕਟਰ ਐਚ ਐਮ ਹੈਰੀ, ਡਾ ਬਿੰਦਰ ਸਿੱਧੂ ਮੈਡੀਕਲ ਅਫਸਰ, ਜਸਵਿੰਦਰ ਕੌਰ ਸਪਨਾ, ਹਰਵਿੰਦਰ ਸਿੰਘ ਆਦਿ ਟੀਮਾਂ ਵਲੋਂ ਚੈੱਕ ਕਰਕੇ ਮਰੀਜਾਂ ਨੂੰ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ। ਇਸ ਸਮੇਂ ਕਿਰਪਾਲ ਸਿੰਘ ਗਿੱਲ, ਸੁਖਬੀਰ ਸਿੰਘ, ਇੰਦਰਪਾਲ ਸਿੰਘ ਲਾਲੀ ਸਾਰੇ ਐਮ ਸੀ, ਕੁਲਦੀਪ ਸਿੰਘ ਚੈਅਰਮੈਨ ਭਾਈ ਹਿੰਮਤ ਸਿੰਘ ਟਰਸਟ ਮਾ ਕੁਲਵੰਤ ਸਿੰਘ ਪ੍ਰਧਾਨ ਭਾਈ ਮੋਹਕਮ ਕਮੇਟੀ, ਡਾਕਟਰ ਰਾਜਪਾਲ ਸਿੰਘ ਚੌਧਰੀ ਡਾਕਟਰ ਸੁਰੇਸ਼ ਸ਼ਰਮਾ ਲੰਬੜਦਾਰ ਚੌਧਰੀ ਬਾਵਾ ਕੈਪਟਨ ਕਰਨੈਲ ਸਿੰਘ ਜਟਾਣਾ, ਹੋਲਦਾਰ ਰਾਮ ਸਿੰਘ ਤੋਂ ਦੋ ਇਲਾਵਾ ਸੋਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਲਸ਼ਮਣ ਸਿੰਘ, ਅਜਾਇਬ ਸਿੰਘ ਜਨਰਲ ਸਕੱਤਰ ਗੁਰਚਰਨ ਸਿੰਘ ਮਾਣੇ ਮਾਜਰਾ ਗਿਆਨ ਸਿੰਘ, ਸੁਖਬੀਰ ਸਿੰਘ, ਪ੍ਰਿੰਸੀਪਲ ਮੋਹਣ ਸਿੰਘ ਮਿਸਤਰੀ ਮੋਹਣ ਸਿੰਘ ਗੁਰਿੰਦਰ ਸਿੰਘ, ਬਖਸ਼ੀਸ ਸਿੰਘ ਕਟਾਰੀਆ ਮੁਲਾਗਰ ਸਿੰਘ, ਐਡਵੋਕੇਟ ਦਰਸ਼ਨ ਸਿੰਘ ਮਹਿਤਾ ਗੁਰਚਰਨ ਸਿੰਘ ਇੰਦਰਜੀਤ ਸਿੰਘ, ਜਸਵੀਰ ਸਿੰਘ ਕਮਾਂਡੋ ਅਵਤਾਰ ਸਿੰਘ ਫ਼ੌਜੀ, ਗੁਰਮੇਲ ਸਿੰਘ, ਅਮਰਜੀਤ ਸਿੰਘ ਜੱਗੀ ਸਿੰਘ, ਜਗਜੋਬਨਜੀਤ ਸਿੰਘ ਹਰਜੀਤ ਸਿੰਘ, ਤਰਸੇਮ ਸਿੰਘ ਆਦਿ ਕਮੇਟੀ ਮੈਂਬਰ ਹਾਜ਼ਰ ਹੋਏ।