ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਵਿਖੇ ਅੱਖਾਂ ਦਾ ਫਰੀ ਚੈਕਅਪ ਕੈੰਪ 27 ਅਗਸਤ ਨੂੰ

ਸ੍ਰੀ ਚਮਕੌਰ ਸਾਹਬ 21 ਅਗਸਤ (ਹਰਦਿਆਲ ਸਿੰਘ ਸੰਧੂ) – ਸ਼੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਰਜਿ: ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਪ੍ਰਿੰਸੀਪਲ ਲੱਛਮਣ ਸਿੰਘ, ਜਨਰਲ ਸਕੱਤਰ ਗੁਰਚਰਨ ਸਿੰਘ ਮਾਣੇ ਮਾਜਰਾ, ਪ੍ਰੈਸ ਸਕੱਤਰ ਮੁਲਾਗਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਅਤੇ ਸੀਨੀਅਰ ਸਿਟੀਜ਼ਨ ਕੌਂਸਲ ਚਮਕੌਰ ਵੱਲੋਂ 27 ਅਗਸਤ ਨੂੰ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਵਿਖੇ ਅੱਖਾਂ ਦਾ ਪਹਿਲਾ ਫਰੀ ਚੈੱਕ ਅੱਪ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਅੱਖਾਂ ਦੇ ਮਾਹਰ ਡਾਕਟਰ ਬ੍ਰਹਮਜੋਤ ਸਿੰਘ, ਡਾਕਟਰ ਐਚ ਐਸ ਹੈਰੀ ਅਤੇ ਡਾਕਟਰ ਅਵਤਾਰ ਸਿੰਘ ਸੀਨੀਅਰ ਅਪਥਾਲਮਿਕ ਅਫਸਰ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਨਗੇ, ਸੁਸਾਇਟੀ ਵੱਲੋ ਕੈੰਪ ਵਿੱਚ ਲੋੜਵੰਦ ਮਰੀਜਾਂ ਨੂੰ ਨੇੜੇ ਦੀਆਂ ਐਨਕਾਂ ਅਤੇ ਫਰੀ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਕੈਂਪ ਦਾ ਉਦਘਾਟਨ ਡਾਕਟਰ ਚਰਨਜੀਤ ਸਿੰਘ ਹਲਕਾ ਵਿਧਾਇਕ ਸ਼੍ਰੀ ਚਮਕੌਰ ਸਾਹਿਬ ਵੱਲੋਂ ਕੀਤਾ ਜਾਵੇਗਾ। ਸੁਸਾਇਟੀ ਵੱਲੋਂ ਆਮ ਅਜਲਾਸ ਮੌਕੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੋਸਾਇਟੀ ਰਜਿ: ਦੇ ਬਾਨੀ ਮੈਂਬਰਾਂ ਵਿੱਚੋਂ ਮਾਸਟਰ ਬਲਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਮਾਸਟਰ ਬਲਵੀਰ ਸਿੰਘ ਜੋ ਮਨੈਲੀ ਸਕੂਲ ਵਿੱਚੋਂ ਸੇਵਾ ਮੁਕਤ ਹੋਏ ਹਨ ਅਤੇ ਲੰਮੇ ਸਮੇਂ ਤੋਂ ਇਲਾਕੇ ਵਿਚ ਸੁਸਾਇਟੀ ਰਾਹੀਂ ਦਲਿਤ ਭਾਈਚਾਰੇ ਨੂੰ ਚੇਤਨ ਅਤੇ ਜੱਥੇਬੰਦ ਕਰਦੇ ਰਹੇ ਹਨ। ਭਾਵੇਂ ਇਹਨਾਂ ਦੀ ਪੱਕੀ ਰਿਹਾਇਸ਼ ਮੁਹਾਲੀ ਵਿਖੇ ਹੈ ਪਰੰਤੂ ਸੁਸਾਇਟੀ ਦੇ ਸੱਦੇ ਤੇ ਹਰ ਸਮਾਗਮ ਵਿੱਚ ਸ਼ਮੂਲੀਅਤ ਕਰਦੇ ਹਨ ਅਤੇ ਲੋੜਵੰਦਾਂ ਦੀ ਆਰਥਿਕ ਮਦਦ ਵੀ ਕਰਦੇ ਹਨ। ਇਸ ਮੌਕੇ ਬਖਸ਼ੀਸ਼ ਸਿੰਘ ਕਟਾਰੀਆ, ਗਿਆਨੀ ਸੁਖਬੀਰ ਸਿੰਘ, ਗਿਆਨ ਸਿੰਘ, ਇੰਦਰਜੀਤ ਸਿੰਘ ਰਿੰਕੂ, ਰਤਨ ਸਿੰਘ, ਮਾਸਟਰ ਬਾਬੂ ਸਿੰਘ, ਪ੍ਰਿੰਸੀਪਲ ਮੋਹਨ ਸਿੰਘ, ਸਤਵਿੰਦਰ ਸਿੰਘ ਲਕੀ, ਸਤਵਿੰਦਰ ਸਿੰਘ ਨੀਟਾ, ਬਲਦੇਵ ਸਿੰਘ, ਜਰਨੈਲ ਸਿੰਘ, ਐਡਵੋਕੇਟ ਮਹਿਤਾ ਆਦਿ ਹਾਜ਼ਰ ਸਨ।

You May Also Like