ਅੰਮ੍ਰਿਤਸਰ, 5 ਨਵੰਬਰ (ਐੱਸ.ਪੀ.ਐਨ ਬਿਊਰੋ) – ਗੁਰਦੁਆਰਾ ਸੱਚਖੰਡ ਬੋਰਡ ਦੇ ਸਮੂੰਹ ਅਧਿਕਾਰੀ ਤੇ ਕਰਮਚਾਰੀਆਂ ਵੱਲੋਂ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਜੀ ਦਾ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪੁੱਜਣ ਤੇ ਫੁੱਲਾਂ ਦੇ ਹਾਰ ਤੇ ਗੁਲਦਸਤਿਆਂ ਨਾਲ ਭਰਵਾਂ ਨਿੱਘਾ ਸਵਾਗਤ ਕੀਤਾ । ਇਸ ਸਮੇਂ ਸੈਂਕੜਿਆਂ ਦੀ ਤਾਦਾਦ ਵਿੱਚ ਮੁਲਾਜ਼ਮ ਹਾਜ਼ਰ ਸਨ ਪਿਛਲੇ ਸਮੇਂ ਡਾ. ਵਿਜੇ ਸਤਬੀਰ ਸਿੰਘ ਜੀ ਵੱਲੋਂ ਗੁਰਦੁਆਰਾ ਬੋਰਡ ਦੇ ਕਰਮਚਾਰੀਆਂ ਨੂੰ ਸਲਾਨਾ ਤਰੱਕੀ ਦਿੱਤੀ ਗਈ ਸੀ ਤੇ ਮਹਿੰਗਾਈ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਪੱਕੇ ਕਰਮਚਾਰੀਆਂ ਨੂੰ ਦਸ ਹਜ਼ਾਰ ਤੇ ਡੇਲੀਵੇਜਸ ਕਰਮਚਾਰੀਆਂ ਨੂੰ ਪੰਜ ਹਜ਼ਾਰ ਰੁਪਏ ਦਿਵਾਲੀ ਐਡਵਾਂਸ ਵਜੋਂ ਵੀ ਦਿਤੇ ਗਏ ਸਨ।
ਜਿਸ ਕਰਕੇ ਕਰਮਚਾਰੀਆਂ ਵਿੱਚ ਬੜਾ ਉਤਸ਼ਾਹ ਸੀ ਤੇ ਉਹਨਾਂ ਨੇ ਡਾ. ਵਿਜੇ ਸਤਬੀਰ ਸਿੰਘ ਜੀ ਦਾ ਭਰਵਾਂ ਨਿੱਘਾ ਸਵਾਗਤ ਕੀਤਾ ਇਸ ਮੌਕੇ ਡਾ. ਵਿਜੇ ਸਤਬੀਰ ਸਿੰਘ ਨੇ ਕਿਹਾ ਕਿ ਤਖ਼ਤ ਇਸ਼ਨਾਨ, ਦੀਪਮਾਲਾ, ਗੁਰਤਾਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਸਾਰੇ ਸਮਾਗਮਾਂ ਨੂੰ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਗਿਆ ਤੇ ਇਹ ਸਾਰੇ ਸਮਾਗਮ ਕਰਮਚਾਰੀਆਂ ਦੀ ਸੁਚੱਜੀ ਮਿਹਨਤ ਦਾ ਨਤੀਜਾ ਹੈ, ਉਨ੍ਹਾਂ ਨੇ ਆਸ ਪ੍ਰਗਟਾਈ ਕਿ ਉਹ ਆਉਣ ਵਾਲੇ ਭਵਿੱਖ ਵਿੱਚ ਵੀ ਗੁਰਦੁਆਰਾ ਬੋਰਡ ਦੇ ਸਾਰੇ ਕਰਮਚਾਰੀ ਬੜੇ ਉਤਸ਼ਾਹ ਤੇ ਪਿਆਰ ਦੇ ਨਾਲ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਰਹਿਣਗੇ ।