ਗੁਰਪ੍ਰੀਤ ਸਿੰਘ ਚਾਹਤ ਸਿਆਸੀ ਸਕੱਤਰ ਪੰਜਾਬ ਨਿਯੁਕਤ

ਅੰਮ੍ਰਿਤਸਰ, 25 ਨਵੰਬਰ (ਹਰਪਾਲ ਸਿੰਘ) – ਕਲੀਨੀਕਲ ਲੈਬੋਟਰੀ ਐਸੋਸੀਏਸ਼ਨ ਸੋਸਾਇਟੀ ਦੀ ਹੰਗਾਮੀ ਮੀਟਿੰਗ ਸ੍ਰੀ ਰਮੇਸ਼ ਕੁਮਾਰ ਜਨਰਲ ਸੈਕਟਰੀ ਪੰਜਾਬ ਦੀ ਅਗਵਾਈ ਹੇਠ ਕੀਤੀ ਗਈ ਇਸ ਮੌਕੇ ਸ੍ਰ ਸੁਖਦੇਵ ਸਿੰਘ ਐਕਸੀਅਨ ਪੰਜਾਬ ਪ੍ਰਦੂਸ਼ਣ ਬੋਰਡ, ਡਾ ਇੰਦਰਪਾਲ ਸਿੰਘ ਪਸਰੀਚਾ ਪੰਜਾਬ ਪ੍ਰਧਾਨ ਅਤੇ ਸ੍ਰ ਗੁਰਮਖ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਇਸ ਮੌਕੇ ਪੰਜਾਬ ਦੇ ਸਗੰਠਨ ਨੂੰ ਮਜ਼ਬੂਤ ਕਰਨ ਲਈ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਅਤੇ ਸਾਰਿਆ ਨੂੰ ਨਵੇਂ ਐਕਟ ਤੋ ਜਾਣੂ ਕਰਵਾਇਆ ਗਿਆ ਇਸ ਮੌਕੇ ਸੁਮੇਸ਼ ਗੁਪਤਾ ਚੇਅਰਮੈਨ , ਮਨਜਿੰਦਰ ਸਿੰਘ ਮਾਨ ਕੈਸੀਅਰ ਪੰਜਾਬ ,ਉਪਪ੍ਰਧਾਨ ਪਵਨ ਜੀ , ਸ੍ਰ ਗੁਰਪ੍ਰੀਤ ਸਿੰਘ ਚਾਹਤ ਪੋਲੀਟੀਕਲ ਸੈਕਟਰੀ ਪੰਜਾਬ , ਰਾਜਵੀਰ ਸਿੰਘ ਜੋਸਨ ਦਿਹਾਤੀ ਪ੍ਰਧਾਨ ਪੰਜਾਬ, ਬਲਜੀਤ ਸਿੰਘ ਛੇਹਰਟਾ ਬਲਾਕ ਪ੍ਰਧਾਨ,ਅਮਰੀਕ ਸਿੰਘ, ਪ੍ਰਧਾਨ ਵਿਜੇ ਕੁਮਾਰ ਬਲਾਕ ਚਵਿੰਡਾ ਅਤੇ ਐਸੋਸੀਏਸ਼ਨ ਦੇ ਮੈਂਬਰ ਹਾਜਰ ਸਨ।

You May Also Like