ਗੁਰੂ ਹਰਸਹਾਏ ਚ ਦਿਨ ਦਿਹਾੜੇ ਘਰ ‘ਚੋਂ 29 ਲੱਖ ਦੀ ਲੁੱਟ

ਗੁਰੂ ਹਰ ਸਹਾਏ, 19 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਫ਼ਿਰੋਜ਼ਪੁਰ ਦੇ ਗੁਰੂ ਹਰਸਹਾਏ ਦੇ ਨਾਲ ਲੱਗਦੇ ਪਿੰਡ ਮੋਹਨ ‘ਚ ਦਿਨ ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਵਾਪਰੀ ਹੈ। ਇਥੇ ਲੁਟੇਰੇ ਬੰਦੂਕ ਦੀ ਨੋਕ ‘ਤੇ ਇਕ ਘਰ ‘ਚੋਂ 29 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਇਕ ਔਰਤ ਸੁਨੀਤਾ ਰਾਣੀ ਪਤਨੀ ਦਵਿੰਦਰ ਪਾਲ ਸਿੰਘ ਮੰਡੀ ਰੋੜਾ ਵਾਲੀ ਨੇ ਆਪਣੀ ਕੋਠੀ ਵੇਚ ਕੇ ਪਿੰਡ ਮੋਹਨ ਕੇ ਉਤਾੜ ਵਿਖੇ ਆਪਣੇ ਜਾਣ ਪਹਿਚਾਣ ਵਾਲੇ ਭਗਵਾਨ ਸਿੰਘ ਦੇ ਘਰ ਪਿਛਲੀ ਰਾਤ ਪੈਸੇ ਰੱਖੇ ਸਨ ਜਦ ਸੁਨੀਤਾ ਰਾਣੀ ਅਤੇ ਪਰਿਵਾਰ ਵਾਲੇ ਪੈਸੇ ਲੈਣ ਆਏ ਤਾਂ ਉਹ ਆਪਣੇ ਪੈਸੇ ਭਗਵਾਨ ਸਿੰਘ ਦੇ ਘਰ ਗਿਣ ਰਹੇ ਸਨ ਤਾਂ ਉਸ ਵਕਤ ਦੋ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਿਨ੍ਹਾਂ ਕੋਲ ਰਿਵਾਲਵਰ ਦੱਸੇ ਗਏ ਹਨ ਤਾਂ ਪੈਸੇ ਲੁੱਟ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ।

You May Also Like