ਦੋਵੇ ਲੱਤਾ ਤੋਂ ਅਪਾਹਜ ਪਤੀ ਪਤਨੀ ਗਰੀਬ ਪਰਿਵਾਰ ਤੇ ਟੁੱਟਾ ਦੁੱਖਾਂ ਦਾ ਪਹਾੜ
ਅੰਮ੍ਰਿਤਸਰ, 4 ਫਰਵਰੀ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਸਿਆਲਕਾ ਵਿਖੇ ਇੱਕ ਕਬੀਰ ਪੰਥੀ ਪਰਿਵਾਰ ਦੇ ਦੋਵੇਂ ਜੀਅ ਲੱਤਾ ਤੋਂ ਅਪਹਾਜ ਜੋ ਆਪਣੇ ਪਰਿਵਾਰ ਦਾ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਸਨ ਪਰ ਉਨ੍ਹਾਂ ਤੇ ਉਸ ਵਕਤ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ 12 ਸਾਲਾ ਬੱਚੇ ਦੀ ਗੁੱਡੀ ਲੁੱਟਣ ਸਮੇਂ ਛੱਪੜ ਚ ਡੁੱਬਣ ਨਾਲ ਮੌਤ ਹੋ ਗਈ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਦਿਲਜਾਣ ਭਗਤ ਜੋ ਟਵੀਸ਼ਨ ਪੜ੍ਹ ਕੇ ਆਪਣੇ ਘਰ ਨੂੰ ਵਾਪਿਸ ਆ ਰਿਹਾ ਸੀ ਕਿ ਰਸਤੇ ਵਿੱਚ ਉਸਨੂੰ ਗੁੱਡੀ ਉੱਡਦੀ ਨਜ਼ਰ ਆਈ ਤਾਂ ਗੁੱਡੀ ਬੱਚਾ ਗੁੱਡੀ ਦੇ ਪਿੱਛੇ ਭੱਜਾ ਅਤੇ ਛੱਪੜ ਵਿੱਚ ਜਾ ਵੜਿਆ, ਛੱਪੜ ਦੀ ਸਫਾਈ ਨਾ ਹੋਣ ਕਰਕੇ ਜਿਸ ਵਿੱਚ ਗਾਰ ਵਧੇਰੇ ਸੀ ਵਿੱਚ ਡੁੱਬ ਗਿਆ।
ਇਥੇ ਜਿਕਰਯੋਗ ਹੈ ਕਿ ਬੱਚੇ ਨੂੰ ਛੱਪੜ ਵਿੱਚ ਵੱੜਦਿਆ ਕਿਸੇ ਨੇ ਨਹੀਂ ਦੇਖਿਆ ਸੀ, ਜਦੋਂ ਸਾਮ ਤੱਕ ਬੱਚਾ ਘਰ ਨਹੀਂ ਪਹੁੰਚਿਆ ਜਿਸ ਦੀ ਖਬਰ ਪਿੰਡ ਵਿੱਚ ਅੱਗ ਵਾਗ ਫੈਲ ਗਈ ਅਤੇ ਪਿੰਡ ਵਾਸੀਆਂ ਵੱਲੋਂ ਬੱਚੇ ਦੀ ਕਾਫ਼ੀ ਭਾਲ ਕੀਤੀ ਗਈ ਅਤੇ ਲਾਗਲੇ ਕਈ ਪਿੰਡਾਂ ਵਿੱਚ ਅਨਾਊਂਸਮੈਂਟ ਕਰਵਾਈਆਂ ਗਈਆਂ ਅਤੇ ਦੇਰ ਰਾਤ ਤੱਕ ਲੋਕ ਬੱਚੇ ਦੀ ਭਾਲ ਕਰਦੇ ਰਹੇ ਪਰ ਬੱਚੇ ਦਾ ਕਿਤੇ ਵੀ ਪਤਾ ਨਹੀਂ ਲੱਗ ਸਕਿਆ ,ਜਦੋਂ ਅੱਜ ਸਵੇਰੇ ਕਿਸੇ ਵਿਅਕਤੀ ਨੂੰ ਬੱਚੇ ਦੇ ਮੋਢਿਆਂ ਉੱਪਰ ਪਈ ਸਕੂਲ ਕਿੱਟ ਦਿਖਾਈ ਦਿੱਤੀ। ਜਿਸ ਨੂੰ ਪਿੰਡ ਦੇ ਨੌਜਵਾਨਾਂ ਦੀ ਮਦਦ ਨਾਲ ਛੱਪੜ ਵਿੱਚ ਪੌੜੀਆਂ ਸੁੱਟ ਕੇ ਮ੍ਰਿਤਕ ਬੱਚੇ ਨੂੰ ਬਾਹਰ ਕੱਢ ਲਿਆ ਗਿਆ ਜਿਸ ਨਾਲ ਪਿੰਡ ਵਿੱਚ ਸੋਕ ਦੀ ਲਹਿਰ ਫੈਲ ਗਈ। ਜਦੋਂ ਛੱਪੜ ਦੀ ਸਫਾਈ ਨਾ ਹੋਣ ਦੀ ਸੂਤਰ ਵਿੱਚ ਪਿੰਡ ਦੇ ਸਰਪੰਚ ਸੁਖਜਿੰਦਰ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਪ੍ਰਸਾਸਨ ਪਿੰਡ ਨੂੰ ਛੱਪੜਾਂ ਦੀ ਸਫਾਈ ਵਾਸਤੇ ਗਰਾਂਟ ਜਾਰੀ ਕਰ ਦਿੰਦਾ ਤਾਂ ਪਿੰਡ ਵਿੱਚ ਇਸ ਪਰਿਵਾਰ ਨਾਲ ਇਹ ਭਾਣਾ ਨਾ ਵਾਪਰ ਦਾ।