ਗੈਗਸਟਰ,ਨਸ਼ਾ ,ਅੱਤਵਾਦ,ਅਤੇ ਰਿਸ਼ਵਤ, ਬੇਰੁਜਗਾਰੀ ਖਤਮ ਕਰਨਾ ਹੀ ਭਗਤ ਸਿੰਘ ਨੂੰ ਸਚੀ ਸ਼ਰਧਾਜਲੀ : ਸਾਹਿਬ ਸਿੰਘ,ਪਵਨ ਸੈਣੀ

ਅੰਮ੍ਰਿਤਸਰ, 27 ਸਤੰਬਰ (ਐੱਸ.ਪੀ.ਐਨ ਬਿਊਰੋ) – ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਅੰਮ੍ਰਿਤਸਰ ਇਕਾਈ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦਾ ਅਯੋਜਨ ਸੰਗਠਨ ਦੇ ਦਫ਼ਤਰ ਮਕ਼ਬੂਲ ਰੋਡ ਵਿਖੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਆਲ ਇੰਡੀਆ ਅੱਤਵਾਦ ਵਿਰੋਧੀ ਸੰਗਠਨ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਦੇ ਨਿੱਜੀ ਸਕਤਰ ਸਾਹਿਬ ਸਿੰਘ ਅਤੇ ਪੰਜਾਬ ਦੇ ਜਨਰਲ ਸਕੱਤਰ ਪਵਨ ਸੈਣੀ ਪਹੁੰਚੇ ਸਨ। ਇਸ ਮੌਕੇ ਆਏ ਹੋਏ ਸੰਗਠਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਭਗਤ ਸਿੰਘ ਜੀ ਦੀ ਤਸਵੀਰ ਉੱਪਰ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ “ਸ਼ਹੀਦ ਭਗਤ ਸਿੰਘ ਅਮਰ ਰਹੇ” ਅਤੇ “ਦੇਸ਼ ਕੇ ਸ਼ਹੀਦ ਅਮਰ ਰਹੇ” ਦੇ ਨਾਅਰੇ ਲਗਾਏ।

ਇਸ ਮੌਕੇ ਆਏ ਹੋਏ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸਾਹਿਬ ਸਿੰਘ ਅਤੇ ਪਵਨ ਸੈਣੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ,ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਭਗਤ ਸਿੰਘ ਨੇ ਹੋਰ ਕਾ੍ਂਤੀਕਾਰੀਆਂ ਨਾਲ ਮਿਲਕੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ। ਭਗਤ ਸਿੰਘ ਨੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਅੰਗਰੇਜ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ ਸੀ,ਜਿਸ ਕਰਕੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ 23 ਮਾਰਚ 1931 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਅਜ ਦੇ ਸਮੇ ਵਿਚ ਗੈਗਸਟਰ , ਨਸ਼ਾ,ਅੱਤਵਾਦ ਅਤੇ ਰਿਸ਼ਵਤ ਖਤਮ ਕਰਕੇ ਹੀ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੈ। ਅੱਜ ਦੇ ਦੌਰ ਵਿੱਚ ਅੱਤਵਾਦੀ, ਗੈਂਗਸਟਰ ਅਤੇ ਸਮੱਗਲਰਾਂ ਦਾ ਗੱਠਜੋੜ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਬਹੁਤ ਵੱਡਾ ਖਤਰਾ ਹੈ। ਬੇਸ਼ੱਕ ਕੇਂਦਰ ਅਤੇ ਸਟੇਟਾਂ ਦੀਆਂ ਫੋਰਸਾਂ ਇਸ ਉੱਤੇ ਕਾਬੂ ਪਾਉਣ ਲਈ ਪੂਰਾ ਜੋਰ ਲਗਾ ਰਹੀਆਂ ਹਨ, ਪਰ ਇਸ ਖਤਰੇ ਤੇ ਕਾਬੂ ਪਾਉਣ ਲਈ ਲੋਕਾਂ ਦੇ ਯੋਗਦਾਨ ਦੀ ਵੀ ਦੇਸ਼ ਨੂੰ ਅੱਜ ਬੜੀ ਲੋੜ ਹੈ, ਤਾਂ ਜੋ ਦੇਸ਼ ਨੂੰ ਇਸ ਆਉਣ ਵਾਲੇ ਖਤਰੇ ਤੋਂ ਬਚਾਇਆ ਜਾਵੇ।

ਜੇਕਰ ਬੇਰੁਜਗਾਰੀ ਖਤਮ ਕਰਨ ਵਿਚ ਸਰਕਰਾ ਹੋਰ ਉਪਰਾਲਾ ਕਰਨ ਤਾ ਨੌਜਵਾਨ ਪੀੜੀ ਇਹਨਾ ਜੁਰਮਾ ਵਲ ਆਕਰਸ਼ਤ ਨਹੀ ਹੋਵੇਗੀ । ਇਸ ਮੌਕੇ ਹੋਰਨਾਂ ਦੇ ਇਲਾਵਾ ਸ਼ਿਵ ਭੰਡਾਰੀ , ਪਰਮਜੀਤ ਆਸ਼ਟ, ਤਜਿੰਦਰ ਹੈਪੀ, ਗੁਰਤੀਰਥ ਸਿੰਘ,ਬਲਬੀਰ ਸਿੰਘ,ਸੋਮਨਾਥ, ਸਰਿੰਦਰਪਾਲ,ਅਸ਼ੋਕ ਕੁਮਾਰ , ਸਤਰਾਲ , ਕੁਲਦੀਪ ਰਾਜ , ਭ ,ਰਘੁਬੀਰ ਸਿੰਘ, ਪੇ੍ਮ ਮਸੀਹ, ਲਖਵਿੰਦਰ ਵੇਰਕਾ, , ਹਰੀਸ਼ ਮਹਾਜਨ, ਪਰਿੰਕਾ,ਕਾਰਤਿਕ ਸ਼ਰਮਾਂ, ਰਾਜੂ, ਸਤਪਾਲ ਮਹਾਜਨ, ਅਸ਼ੋਕ ਕੁਮਾਰ, ਬਲਬੀਰ ,ਕਿਸ਼ਨ ਸਿੰਘ,ਹਰਵਿੰਦਰ ਸਿੰਘ, ਸ਼ੰਕਰ ,ਸੰਨੀ ,ਹੀਰਾ, ਦਲਜੀਤ , ਆਦਿ ਮੌਜੂਦ ਰਹੇ।

You May Also Like