ਗੈਰ ਸੰਚਾਰੀ ਰੋਗਾਂ ਸਬੰਧੀ ਪਿੰਡ ਲੁਠੇੜੀ ਵਿਖੇ ਲਗਾਇਆ ਕੈਂਪ

ਮੋਰਿੰਡਾ 21 ਅਗਸਤ (ਹਰਦਿਆਲ ਸਿੰਘ ਸੰਧੂ) – ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਪਿੰਡ ਲੁਠੇੜੀ ਵਿਖੇ ਗੈਰ ਸੰਚਾਰੀ ਰੋਗਾਂ ਸਬੰਧੀ ਸਕਰੀਨਿੰਗ ਕੈਂਪ ਲਗਾਇਆ ਗਿਆ।ਇਸ ਮੌਕੇ ਤੇ ਗੁਰਜੀਤ ਕੌਰ ਕਮਿਊਨਿਟੀ ਹੈਲਥ ਅਫਸਰ ਵੱਲੋਂ ਗੈਰ-ਸੰਚਾਰੀ ਰੋਗਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਤੇ ਗੈਰ ਸੰਚਾਰੀ ਰੋਗਾਂ ਸਬੰਧੀ ਲੋਕਾਂ ਦਾ ਚੈਕ-ਅੱਪ ਵੀ ਕੀਤਾ ਗਿਆ ਅਤੇ ਲੋੜਵੰਦ ਮਰੀਜਾਂ ਨੂੰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀਆਂ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।ਇਸ ਮੌਕੇ ਤੇ ਗੁਰਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੈਰ ਸੰਚਾਰੀ ਰੋਗਾਂ ਵਿੱਚ ਹਾਈਪਰਟੈਨਸ਼ਨ, ਸ਼ੁਗਰ, ਕੈਂਸਰ (ਬਰੈਸਟ ਕੈਂਸਰ, ਬੱਚੇਦਾਨੀ ਦਾ ਕੈਂਸਰ) ਅਤੇ ਓਰਲ ਕੈਂਸਰ (ਮੂੰਹ ਦਾ ਕੈਂਸਰ) ਆਉਂਦਾ ਹੈ।ਅਜ ਦੇ ਵਿਅਸਤ ਜੀਵਨ ਵਿੱਚ ਸ਼ੁਗਰ, ਹਾਈ ਬੀ.ਪੀ ਅਤੇ ਕੈਂਸਰ ਆਦਿ ਰੋਗਾਂ ਤੋਂ ਪੀੜਤ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਿਸ ਦਾ ਕਾਰਨ ਸਰੀਰਕ ਕਸਰਤ ਦੀ ਘਾਟ ਅਤੇ ਰੋਜਾਨਾ ਜੀਵਨ ਵਿੱਚ ਖਾਣ ਪੀਣ ਦੀਆਂ ਗਲਤ ਆਦਤਾਂ ਸ਼ਾਮਿਲ ਹਨ।ਗੈਰ-ਸੰਚਾਰੀ ਰੋਗਾਂ ਤੋਂ ਬਚਾਅ ਲਈ ਸਰੀਰਕ ਸਰਗਰਮੀਆਂ ਕਰਨਾ ਬਹੁਤ ਜਰੂਰੀ ਹੈ।ਇਸ ਲਈ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜਾਨਾ ਸੈਰ, ਦੌੜ, ਤੈਰਾਕੀ, ਪੋੜੀਆਂ ਚੜਨਾ, ਕਠੋਰ ਕੰਮ ਕਰਨਾ ਆਦਿ ਜਰੂਰੀ ਹੈ। ਇਸ ਮੌਕੇ ਤੇ ਬੇਅੰਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਨੇ ਕਿਹਾ ਕਿ ਗੈਰ ਸੰਚਾਰੀ ਰੋਗਾਂ ਤੋਂ ਬਚਣ ਲਈ ਨਸ਼ੇ, ਸ਼ਰਾਬ, ਫਾਸਟ ਫੁਡ, ਤੰਬਾਕੂ, ਸਿਗਰਟਨੋਸ਼ੀ, ਤਲੀਆਂ ਹੋਈਆਂ ਵਸਤਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਰੋਜਾਨਾ ਆਪਣੀ ਸਿਹਤ ਦੀ ਤੰਦਰੁਸਤੀ ਲਈ ਘੱਟੋ ਘੱੱਟ 30 ਮਿੰਟ ਸਰੀਰਕ ਕਸਰਤ, ਸੈਰ, ਤੈਰਾਕੀ, ਦੌੜ, ਸਾਈਕਲ ਚਲਾਉਣਾ ਚਾਹੀਦਾ ਹੈ। ਇਸ ਮੌਕੇ ਮਨਦੀਪ ਕੌਰ ਏ.ਐਨ.ਐਮ ਅਤੇ ਪਤਵੰਤੇ ਸੱਜਣ ਹਾਜਰ ਸਨ।

You May Also Like