ਅੰਮ੍ਰਿਤਸਰ 19 ਮਾਰਚ (ਹਰਪਾਲ ਸਿੰਘ) – ਰੰਘਰੇਟਾ ਟਾਈਗਰ ਫੋਰਸ ਪੰਜਾਬ ਦੀ ਮੀਟਿੰਗ ਗੁਰਦੁਆਰਾ ਅੱਚਲ ਸਾਹਿਬ ਵਿਖੇ ਹੋਈ ਇਸ ਮੀਟਿੰਗ ਦੀ ਅਗਵਾਈ ਬਾਬਾ ਨਿਰਮਲ ਸਿੰਘ ਖਾਲਸਾ ਤਰਨਾਦਲ ਵੱਲੋ ਕੀਤੀ ਗਈ ਮੀਟਿੰਗ ਵਿੱਚ ਗੋਲਡੀ ਉਮਰਾਨੰਗਲ ਨੂੰ ਪੰਜਾਬ ਦਾ ਜਰਨਲ ਸੈਕਟਰੀ ਸਭ ਦੀ ਸਹਿਮਤੀ ਨਾਲ ਲਗਾਇਆ ਗਿਆ।
ਇਸ ਮੌਕੇ ਅਮ੍ਰਿਤਸਰ ਸਾਹਿਬ, ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ ,ਤਰਨ ਤਾਰਨ ਸਾਹਿਬ ਤੋਂ ਰੰਘਰੇਟਾ ਟਾਈਗਰ ਫੋਰਸ ਦੇ ਅਹੁਦੇਦਾਰ ਇਸ ਮੀਟਿੰਗ ਵਿਚ ਸ਼ਾਮਲ ਹੋਏ। ਇਸ ਮੌਕੇ ਗੋਲਡੀ ਉਮਰਾਨੰਗਲ ਨੇ ਸਾਰੇ ਅਹੁਦੇਦਾਰਾਂ ਅਤੇ ਪੰਜਾਬ ਪ੍ਰਧਾਨ ਬਾਬਾ ਨਿਰਮਲ ਸਿੰਘ ਖਾਲਸਾ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਮੈ ਇਸ ਸੰਸਥਾ ਦੀ ਸੇਵਾ ਪੂਰੀ ਧੰਨ ਦੇਹੀ ਕਰਾਂਗਾ ਹਰ ਵਕਤ ਭਾਂਵੇ ਦਿਨ ਹੋਵੇ ਜਾਂ ਰਾਤ ਮੈਂ ਹਰ ਸਮੇਂ ਪੰਜਾਬ ਦੇ ਇਹਨਾ ਲੋਕਾ ਹਾਜਰ ਰਹਾਂਗਾ।