ਬਣਦੀ ਤਨਖ਼ਾਹ ਪਾਉਣ ਲਈ ਵੀ ਉੱਚ ਅਫ਼ਸਰ ਮੰਗਦੇ ਰਿਸ਼ਵਤ
ਮਮਦੋਟ 8 ਅਕਤੂਬਰ (ਲਛਮਣ ਸਿੰਘ ਸੰਧੂ) – ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਪੰਜਾਬ ਨੂੰ ਰਿਸ਼ਵਤ ਮੁਕਤ ਪੰਜਾਬ ਬਣਾਵਾਂਗੇ ਕੀ ਬਣ ਗਿਆ, ਨਹੀਂ, ਬਣ ਸਕਦਾ ਹੈ ਜੇਕਰ ਪੰਜਾਬ ਸਰਕਾਰ ਦੀ ਨੌਕਰੀ ਕਰਦੇ ਕਰਮਚਾਰੀਆਂ ਨੂੰ ਉਹਨਾਂ ਦੀ ਬਣਦੀ ਤਨਖ਼ਾਹ ਸਮੇਂ ਸਿਰ ਦਿੱਤੀ ਜਾਵੇ ਜਦੋਂ ਮੁਲਾਜ਼ਮ ਨੂੰ ਸਮੇਂ ਸਿਰ ਤਨਖ਼ਾਹ ਨਹੀਂ ਮਿਲੇਗੀ ਤਾ ਉਸ ਨੂੰ ਮਜ਼ਬੂਰਨ ਕੁੱਝ ਨਾ ਕੁੱਝ ਕਰਨਾ ਹੀ ਪੈਣਾ ਕਿਉਂਕਿ ਸਰਕਾਰੀ ਮੁਲਾਜ਼ਮ ਜੋ ਸਿਰਫ਼ ਆਪਣੀ ਤਨਖਾਹ ਤੇ ਹੀ ਨਿਰਭਰ ਹੈ ਜਿਸ ਨੇ ਹਰ ਮਹੀਨੇ ਆਪਣੇ ਘਰ ਦੇ ਦੁੱਧ ਦਾ ਬਿੱਲ, ਬੱਚਿਆਂ ਦੀ ਫੀਸ,ਘਰ ਦਾ ਕਰਾਇਆ ਜਾ ਜੋ ਹੋਰ ਖਰਚੇ ਆ ਉਹ ਦੇਣੇ ਹੁੰਦੇ ਆ ਉਹ ਕਿੱਥੋਂ ਦੇਣ ਜਦੋਂ ਇਸ ਸਬੰਧੀ ਮਮਦੋਟ ਬਲਾਕ ਦੀ ਮੈਡਮ ਜਗਜੀਤ ਕੌਰ ਨਾਲ ਫੋਨ ਤੇ ਗੱਲਬਾਤ ਕਰਕੇ ਪੰਚਾਇਤ ਸੈਕਟਰੀਆ ਦੀਆਂ ਦੋ ਤੋ ਚਾਰ ਮਹੀਨੇ ਦੀਆਂ ਰੁੱਕੀਆ ਤਨਖਾਹਾਂ ਬਾਰੇ ਪੁੱਛਿਆ ਤਾ ਅੱਗੋਂ ਮੈਡਮ ਨੇ ਕਿਹਾ ਕਿ ਉਹਨਾਂ ਦੀਆਂ ਤਨਖਾਹਾਂ ਬਣਾਈਆਂ ਪਈਆ ਹਨ ਜਿਸ ਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਸਖ਼ਤ ਬਾਕੀ ਹਨ ਜੋ ਕਿ ਮੈਨੂੰ ਕਈ ਦਿਨਾਂ ਤੋ ਮਿਲੇ ਨਹੀਂ ਜਦੋਂ ਵੀ ਉਹਨਾਂ ਦੇ ਦਸਖ਼ਤ ਹੋ ਗਏ ਤਾ ਸਾਰੇ ਪੰਚਾਇਤ ਸੈਕਟਰੀਆ ਦੀਆਂ ਤਨਖਾਹਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਜਦੋਂ ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦੋ ਤਿੰਨ ਵਾਰ ਫੋਨ ਕਰਨ ਤੇ ਵੀ ਫੋਨ ਨਹੀਂ ਚੁੱਕਿਆ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਕਦੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਾਲੇ ਬਿੱਲ ਤੇ ਉੱਚ ਅਫਸਰ ਦੇ ਦਸਖ਼ਤ ਹੋ ਕਿ ਕਦੋਂ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਦੀਆਂ ਹਨ।