ਘਰੋ ਸਕੂਲ ਚ ਦਾਖਲਾ ਕਰਵਾਉਣ ਗਈ ਮਾਂ ਬੱਚਿਆਂ ਸਮੇਤ ਲਾਪਤਾ

ਅੰਮ੍ਰਿਤਸਰ 22 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਹਲਕਾ ਕੇਂਦਰੀ ਅਧੀਨ ਆਉਂਦੇ ਇਲਾਕੇ ਭਰਾਰੀਵਾਲ ਨੇੜੇ ਗੈਸ ਸਿਲੰਡਰ ਏਜੰਸੀ ਦੇ ਵਸਨੀਕ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦਾ ਹੈ ਉਸਦੀ ਪਤਨੀ ਮਨਪ੍ਰੀਤ ਕੌਰ ੨੨ ਸਾਲ ੨੦ ਅਪ੍ਰੈਲ ਨੂੰ ਦੁਪਿਹਰ ਇੱਕ ਵਜੇ ਦੋ ਲੜਕੀਆਂ ਉਮਰ 6 ਸਾਲ ਅਤੇ 2 ਸਾਲ ਨੂੰ ਖਾਲਸਾ ਕਾਲਜ ਸਕੂਲ ਛੇਹਰਟਾ ਰੋਡ ਵਿਖੇ ਦਾਖਿਲ ਕਰਵਾਉਣ ਲਈ ਗਈ ਸੀ।

ਇਹ ਵੀ ਖਬਰ ਪੜੋ : — ਇੰਪਲਾਈਜ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਸਿਵਲ ਸਰਜਨ ਡਾ ਵਿਜੈ ਕੁਮਾਰ ਹੋਣਗੇ ਸਨਮਾਨਿਤ

ਦਿਲਬਾਗ ਸਿੰਘ ਨੇ ਦੱਸਿਆ ਕਿ ਜਦੋਂ ਮੈ ਆਪਣੀ ਪਤਨੀ ਮਨਪ੍ਰੀਤ ਕੌਰ ਨੂੰ ਕੁਝ ਸਮੇਂ ਬਾਅਦ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆਇਆ ਦੇਰ ਰਾਤ ਤੱਕ ਮਨਪ੍ਰੀਤ ਕੌਰ ਨਾਲ ਸੰਪਰਕ ਨਹੀਂ ਹੋ ਸਕਿਆ ਜਿਸ ਦੇ ਚਲਦਿਆਂ ਉਹਨਾਂ ਵਲੋ ਮਨਪ੍ਰੀਤ ਕੌਰ ਅਤੇ ਦੋਵੇਂ ਬੱਚੀਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਚੌਕੀ ਅੰਨਗੜ੍ਹ ਵਿਖੇ ਦਰਜ ਕਰਵਾਈ ਗਈ ਇਸ ਬਾਰੇ ਜਦੋਂ ਅੰਨਗੜ ਪੁਲਿਸ ਚੌਕੀ ਦੇ ਇੰਚਾਰਜ ਸ੍ਰੀ ਅਸ਼ਵਨੀ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੜਕੀ ਅਤੇ ਦੋਵਾਂ ਬੱਚੀਆ ਦੀ ਭਾਲ ਜਾਰੀ ਹੈ।

You May Also Like