ਚੇਅਰਮੈਨ ਜਸਪ੍ਰੀਤ ਸਿੰਘ ਵਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਸਨਮਾਨਿਤ

ਅੰਮ੍ਰਿਤਸਰ 25 ਸਤੰਬਰ (ਹਰਪਾਲ ਸਿੰਘ) – ਪੰਜਾਬ ਕੈਬਨਿਟ ਮੰਤਰੀ ਬਣੇ ਸ੍ਰੀ ਮਹਿੰਦਰ ਭਗਤ ਜੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਪ੍ਰਮਾਤਮਾ ਕੋਲ ਇਸ ਵੱਡੀ ਜਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਬਲ ਬਖਸ਼ਣ ਦੀ ਅਰਦਾਸ ਕੀਤੀ ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਵਲੋਂ ਦਿੱਤੀ ਹੋਈ ਨਵੀਂ ਜਿੰਮੇਵਾਰੀ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਣ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ।

ਇਹ ਵੀ ਖਬਰ ਪੜੋ : — ਤਰਨਤਾਰਨ ਜ਼ਿਲ੍ਹੇ ਦੇ DC ਸਮੇਤ ਪੰਜਾਬ ਦੇ 49 IAS/PCS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਲਾਇਆ

ਉਨਾਂ ਕਿਹਾ ਕਿ ਉਹ ਪੰਜਾਬ ਨੂੰ ਮੁੜ ਤੋਂ ਲੀਹਾਂ ਉੱਤੇ ਲਿਆਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜਸਪ੍ਰੀਤ ਸਿੰਘ ਨੇ ਮਹਿੰਦਰ ਭਗਤ ਜੀ ਕੈਬਨਿਟ ਮੰਤਰੀ ਪੰਜਾਬ ਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਉਣ ਤੇ ਜੀ ਆਇਆਂ ਨੂੰ ਕਿਹਾ ਅਤੇ ਸਨਮਾਨਿਤ ਕੀਤਾ ਇਸ ਮੌਕੇ ਇਕਬਾਲ ਸਿੰਘ ਭੁੱਲਰ ਲੋਕ ਸਭਾ ਇੰਚਾਰਜ,ਪ੍ਰਭਵੀਰ ਸਿੰਘ ਬਰਾੜ ਵਾਇਸ ਚੇਅਰਮੈਨ ਇਨਫੋਟੈਕ, ਮਾਸਟਰ ਮੋਹਨ ਲਾਲ ਜੀ,ਜ਼ਿਲ੍ਹਾ ਖਜਾਨਚੀ ਕੇਵਲ ਅਟਵਾਲ ਜੀ, ਮਨਦੀਪ ਸਿੰਘ ਜੀ, ਸੁਖਦੇਵ ਸਿੰਘ, ਬਲਵਿੰਦਰ ਸਿੰਘ ਕਾਲਾ ਜੀ, ਵਰੁਣ ਰਾਣਾ ਜੀ, ਰਾਜ ਭਗਤ ਜੀ ਅਤੇ ਹੋਰ ਸਾਥੀ ਮੌਜੂਦ ਸਨ।

You May Also Like