ਮੱਲਾਂ ਵਾਲਾ, 28 ਦਸੰਬਰ (ਹਰਪਾਲ ਸਿੰਘ ਖਾਲਸਾ) – ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੁਨੇਹਾ ਘਰ ਘਰ ਪਹੁੰਚਾਉਣਾ ਸਮੇਂ ਦੀ ਮੁੱਖ ਜਰੂਰਤ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਕੁਲਦੀਪ ਸਿੰਘ ਨੇ ਮੱਲਾਂ ਵਾਲਾ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਇਤਿਹਾਸਿਕ ਪਰਚੇ ਵੰਡਦਿਆਂ ਕੀਤਾ ਉਹਨਾਂ ਨੇ ਕਿਹਾ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤ ਦੇਸ਼ ਤੋਂ ਆਪਣਾ ਪਰਿਵਾਰ ਵਾਰਿਆ ਹੈ ਅਤੇ ਇੱਥੇ ਦੱਬੇ ਕੁਚਲੇ, ਕਿਰਤੀ ਕਿਸਾਨ ਅਤੇ ਮਜਲੂਮਾਂ ਦੀ ਰਾਖੀ ਕੀਤੀ ਹੈ ਅਤੇ ਸਦੀਆਂ ਤੋਂ ਗੁਲਾਮ ਚੱਲ ਰਹੇ ਭਾਰਤ ਨੂੰ ਆਜ਼ਾਦ ਕਰਵਾਇਆ।
ਇਹ ਵੀ ਖਬਰ ਪੜੋ : ਪੁਲਿਸ ਪ੍ਰਸ਼ਾਸਨ ਚ ਵੱਡਾ ਫੇਰਬਦਲ, 51 ਸਬ-ਇੰਸਪੈਕਟਰਾਂ ਤੇ ਇੰਸਪੈਕਟਰਾਂ ਦੇ ਕੀਤੇ ਗਏ ਤਬਾਦਲੇ, ਵੇਖੋ ਲਿਸਟ
ਇਸ ਲਈ ਸਾਡਾ ਮੁਢਲਾ ਫਰਜ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਕੇਸ ਰੱਖੀਏ ਅਤੇ ਸਿਰ ਤੇ ਦਸਤਾਰਾਂ ਸਜਾਈਏ ਅਤੇ ਗੁਰੂ ਦੇ ਇਤਿਹਾਸ ਨੂੰ ਆਪ ਪੜੀਏ ਅਤੇ ਦੂਜਿਆਂ ਨੂੰ ਪੜਾਈਏ ਇਸ ਸਮੇਂ ਗੁਰਮਤਿ ਪ੍ਰਚਾਰ ਜਥੇ ਦੇ ਮੁਖੀ ਬਾਬਾ ਬਲਕਾਰ ਸਿੰਘ ਜੀ ਇਲਮੇਵਾਲਾ ਨੇ ਕਿਹਾ ਕਿ ਸ਼ਹੀਦੀ ਦਿਨਾਂ ਦੌਰਾਨ ਸਾਨੂੰ ਵੱਧ ਤੋਂ ਵੱਧ ਗੁਰਬਾਣੀ ਪੜਨੀ ਚਾਹੀਦੀ ਹੈ ਅਤੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਅਤੇ ਅੰਮ੍ਰਿਤ ਦੇ ਧਾਰਨੀ ਹੋ ਕੇ ਸਿੱਖੀ ਨਾਲ ਜੁੜਨਾ ਚਾਹੀਦਾ ਹੈ ਇਸ ਸਮੇਂ ਕਿਸਾਨ ਆਗੂ ਮਲਕੀਤ ਸਿੰਘ, ਪੱਤਰਕਾਰ ਹਰਨੇਕ ਸਿੰਘ, ਪੱਤਰਕਾਰ ਗੌਰਵ ਯਾਦਵ, ਗੁਰਵਿੰਦਰ ਸਿੰਘ ,ਹਰਜੀਤ ਸਿੰਘ ਗੁਰਚਰਨ ਸਿੰਘ ਆਦਿ ਹਾਜ਼ਰ ਸਨ।