ਜਗਦੀਪ ਸਿੰਘ ਕੰਪਨੀ ਬਾਗ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਨਿਯੁਕਤ

ਅੰਮ੍ਰਿਤਸਰ 28 ਸਤੰਬਰ (ਹਰਪਾਲ ਸਿੰਘ) – ਕੰਪਨੀ ਬਾਗ ਐਸੋਸੀਏਸ਼ਨ ਦੇ ਸੀਨੀਅਰ ਮੈਂਬਰਾਂ, ਮੁੱਖ ਤੌਰ ‘ਤੇ ਚੇਅਰਮੈਨ ਅੰਮ੍ਰਿਤ ਮਹਾਜਨ, ਪੈਟਰਨ ਸਰਦਾਰ ਬਹਾਦਰ ਸਰਦਾਰ ਯੋਗੇਸ਼ਵਰ ਸਿੰਘ, ਅਸ਼ੋਕ ਮਾਨ, ਸਤਨਾਮ ਸਿੰਘ ਅਤੇ ਪਾਲ ਸਿੰਘ ਨੇ ਮਿਲ ਕੇ ਜਗਦੀਪ ਸਿੰਘ (ਜਗਦੇਵ ਕਲਾਂ) ਨੂੰ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਮਾਲ ਮੰਡੀ ਵਿੱਚ ਨੋਬਲ ਬਮਰਾਹ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਸਾਹਿਬ ਅਤੇ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ।

ਇਸ ਮੌਕੇ ਚੁਣੇ ਗਏ ਪ੍ਰਧਾਨ ਜਗਦੀਪ ਸਿੰਘ ਨੇ ਕਿਹਾ ਕਿ ਕੰਪਨੀ ਬਾਗ ਵਿੱਚ ਸੁਰੱਖਿਆ ਦੇ ਨਾਲ-ਨਾਲ ਸਾਰੇ ਬੰਦ ਪਏ ਫੁਹਾਰੇ ਜਲਦੀ ਹੀ ਚਾਲੂ ਕਰ ਦਿੱਤੇ ਜਾਣਗੇ ਅਤੇ ਸਭ ਤੋਂ ਵੱਡੀ ਗੱਲ ਮਹਾਰਾਜਾ ਰਣਜੀਤ ਸਿੰਘ ਦੇ ਵਿਰਸੇ ਦੀ ਸੰਭਾਲ ਅਤੇ ਸਫ਼ਾਈ ਹੋਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਐਡਵੋਕੇਟ ਸਰਤਾਜ ਸਿੰਘ ਲਿਖਾਰੀ, ਨਮਨ ਭਾਟੀਆ, ਅਮਰਜੀਤ ਸਿੰਘ ਭਾਟੀਆ, ਨਰਿੰਦਰਪਾਲ ਸਿੰਘ ਵਿਰਦੀ ਅਤੇ ਕੰਵਰਦੀਪ ਸਿੰਘ ਆਦਿ ਮੁੱਖ ਤੌਰ ’ਤੇ ਹਾਜ਼ਰ ਸਨ।

You May Also Like