ਜਨਵਰੀ ਮਹੀਨੇ ਦਿੱਲੀ ਕਮੇਟੀ ਦੀ ਕਾਰਜਕਾਰਨੀ ਵਿੱਚ ਕੋਈ ਅਹੁਦਾ ਨਾ ਮਿਲਣ ਤੋਂ ਬਾਅਦ ਸਰਨੇ ਤੇ ਬਾਦਲਾਂ ਦਾ ਤਲਾਕ ਯਕੀਨੀ ਹੈ : ਭੋਮਾ

ਅੰਮ੍ਰਿਤਸਰ, 25 ਅਕਤੂਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕੱਲ੍ਹ ਅੰਮ੍ਰਿਤਸਰ ਵਿਖੇ ਸ ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਲਗਾਏ ਗਏ ਦੋਸ਼ਾਂ ਨੂੰ ਮੂਲੋਂ ਮੁੱਢੋ ਰੱਦ ਕਰਦਿਆਂ ਸਰਨੇ ਭਰਾਵਾਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਨਵਰੀ ਮਹੀਨੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਹੋਣ ਵਾਲੀ ਚੋਣ ਵਿੱਚ ਅਹੁਦਾ ਹਾਸਲ ਕਰਨ ਲਈ ਹਰ ਤਰ੍ਹਾਂ ਦੇ ਪਾਪੜ ਵੇਲਣ ਦੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ । ਸ ਭੋਮਾ ਨੇ ਕਿਹਾ ਕਿ ਜੱਗ ਜਾਣਦਾ ਹੈ ਕਿ ਦੌਰਾਨ ਸਰਨੇ ਭਰਾਵਾਂ ਦਾ ਕੋਈ ਦੀਨ ਈਮਾਨ ਹੀ ਨਹੀਂ ਹੈ।ਇਹ ਕੁਰਸੀ ਦੀ ਚੌਧਰ ਖਾਤਿਰ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ । ਇਹਨਾਂ ਨੂੰ ਸਿਰਫ ਤੇ ਸਿਰਫ ਪ੍ਰਧਾਨਗੀ ਵਾਲੀ ਕੁਰਸੀ ਚਾਹੀਦੀ ਹੈ ਉਹ ਭਾਵੇਂ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਦੇ ਦੇਵੇ ਜਾਂ ਸਰਸੇ ਸਾਧ ਦੇ ਚੇਲੇ ਬਾਦਲ । ਉਹਨਾਂ ਕਿਹਾ ਸਰਨਿਆਂ ਦੀ ਬਾਦਲਾਂ ਨਾਲ਼ ਵਪਾਰਕ ਹਿਤਾਂ ਲਈ ਪ੍ਰਧਾਨਗੀ ਖ਼ਾਤਰ ਸਾਂਝ ਹੈ ਅਤੇ ਪਿਛਲੇ ਇਤਿਹਾਸ ਤੇ ਝਾਤ ਮਾਰੀਏ ਤਾਂ ਹੁਣ ਤੱਕ ਦੇ ਕਿਸੇ ਦਿੱਲੀ ਦੇ ਸਿੱਖ ਆਗੂ ਵਲੋਂ ਬਾਦਲਾਂ ਨੂੰ ਸਭ ਤੋਂ ਮੰਦੀ ਤੇ ਅਸਭਿਅਕ ਭਾਸ਼ਾ ਵਰਤਣ ਦਾ ਗੋਲਡ ਮੈਡਲ ਅਵਾਰਡ ਦਿੱਤਾ ਜਾ ਸਕਦਾ ਹੈ।

ਇਹ ਵੀ ਪੜੋ : ਵਿਜੀਲੈਂਸ ਨੇ ਏ.ਐਸ.ਆਈ ਨੂੰ 17,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਉਹਨਾਂ ਕਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਵਲੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਜਿਸ ਤੋਂ ਸਰਨੇ ਬੁਖਲਾਏ ਹੋਏ ਹਨ । ਉਹਨਾਂ ਕਿਹਾ ਜਨਵਰੀ ਵਿੱਚ ਦੋ ਸਾਲ ਬਾਅਦ ਹੋਣ ਵਾਲੀ ਕਾਰਜਕਾਰਨੀ ਦੀ ਚੋਣ ਦੌਰਾਨ ਸਰਨੇ ਨੂੰ ਕੋਈ ਅਹੁਦਾ ਨਹੀਂ ਮਿਲਣਾ । ਫ਼ਿਰ ਜਦ ਇਹ ਸੁਆਰਥ ਪੂਰਾ ਨਾ ਹੋਇਆ ਤਾਂ ਜਨਵਰੀ ਵਿੱਚ ਹੀ ਇਹਨਾਂ ਦਾ ਬਾਦਲਾਂ ਨਾਲੋਂ ਅਵੱਸ਼ ਤਲਾਕ ਹੋ ਜਾਵੇਂਗਾ । ਉਹਨਾਂ ਕਿਹਾ ਸਰਨੇ ਪਹਿਲਾਂ ਜਿਹੜੇ ਮੂੰਹ ਨਾਲ ਬਾਦਲਾਂ ਨੂੰ ਕੁਵਿੰਟਲ – ਕਵਿੰਟਲ ਦੀ ਗਾਲ੍ਹ ਕੱਢਿਆਂ ਕਰਦੇ ਸਨ ਹੁਣ ਕੁਰਸੀ ਲੈਣ ਦੀ ਖਾਤਿਰ ਓਹੀ ਜੁਬਾਨ ਨਾਲ ਉਹਨਾਂ ਦੀਆ ਸਿਫ਼ਤਾਂ ਤੇ ਤਾਰੀਫ਼ਾਂ ਕਰਦੇ ਨਹੀਂ ਥੱਕਦੇ। ਇਸ ਨੂੰ ਪੁੱਛਿਆ ਜਾਏ ਕਿ ਤੈਨੂੰ ਕੁਰਸੀ ਲੈਣ ਖਾਤਰ ਬਾਦਲ ਹੁਣ ਚੰਗੇ ਲੱਗਣ ਲੱਗ ਪਏ ਤੇ ਦੁੱਧ ਧੋਤੇ ਹੋ ਗਏ।ਇਸਦਾ ਤੇ ਉਹ ਹਾਲ ਹੈ ਗੰਗਾ ਗਏ , ਗੰਗਾ ਰਾਮ ਯਮਨਾ ਗਏ ਯਮਨਾ ਦਾਸ।ਅਸਲ ਵਿਚ ਇਹ ਸ ਹਰਮੀਤ ਸਿੰਘ ਕਾਲਕਾ ਤੇ ਸ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼ਾਨਦਾਰ ਸੇਵਾਵਾਂ ਤੇ ਪ੍ਰਾਪਤੀਆਂ ਤੋਂ ਬੁਖਲਾਏ ਹੋਏ ਨੇ ਆਪਣਾ ਦਿਮਾਗੀ ਤਵਾਜ਼ਨ ਖੋਹ ਬੈਠੇ ਹਨ।

ਜੋਂ ਮੂਹ ਵਿਚ ਆਉਂਦਾ ਹੈ ਉਹੀ ਬੋਲੀ ਜਾਂਦੇ ਹਨ । ਪ੍ਰਧਾਨ ਕਾਲਕਾ ਸਾਹਿਬ ਤੇ ਸ ਕਾਹਲੋਂ ਦੀ ਅਗਵਾਈ ਹੇਠ ਵਿਚ ਦਿੱਲੀ ਕਮੇਟੀ ਨੇ ਦਿੱਲੀ ਦੇ ਲੋਕਾਂ ਲਈ ਦਿੱਲੀ ਲਾਲ ਕਿਲ੍ਹੇ ਫ਼ਤਹਿ ਦਿਵਸ਼ ਮਨਾਉਣਾ , ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣਾ ,ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾਂ ਸ਼ਤਾਬਦੀ ਸਮਾਗਮ ਲਾਲ ਕਿਲ੍ਹੇ ਤੇ ਮਨਾਉਣਾ ਤੇ ਉਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦਾ ਆਉਣਾ , ਕੋਰੋਨਾ ਮਹਾਂਮਾਰੀ ਵਿੱਚ ਜੋਂ ਬੇਮਿਸਾਲ ਕੰਮ ਕੀਤਾ ਅਤੇ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਦੀ ਹਰ ਪੱਖੋਂ ਸਹਾਇਤਾ ਕੀਤੀ ਇਹ ਦਿੱਲੀ ਦੀਆ ਸੰਗਤਾਂ ਅਤੇ ਕਿਸਾਨ ਭਰਾ ਭਲੀ ਭਾਂਤ ਜਾਣਦੇ ਹਨ। ਦਿੱਲੀ ਕਮੇਟੀ ਨੇ ਹਰ ਧਰਮ ਅਤੇ ਜਾਤੀ ਤੇ ਇਨਸਾਨ ਨੂੰ ਬਿਨ੍ਹਾਂ ਕਿਸੇ ਭੇਦ ਭਾਵ ਦੇ , ਹਰ ਕਿਸਮ ਦੀ ਕੌਰੋਨਾ ਕਾਲ ਵਿੱਚ ਸਹੂਲਤ ਦਿੱਤੀ ਸੀ ਭਾਵੇਂ ਦਵਾਈਆਂ ਹੋਣ ਜਾਂ ਰਾਸਨ ਸਭ ਦੇ ਘਰ ਘਰ ਪਹੁੰਚਾਇਆ ਗਿਆ। ਪਰ ਸਰਨੇ ਭਰਾਵਾਂ ਦੀ ਪ੍ਰਧਾਨਗੀ ਕਾਲ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਘੁਟਾਲੇ ਕਰਨ ਅਤੇ ਸਿੱਖਾਂ ਦੀ ਕਾਤਲ ਪਾਰਟੀ ਕਾਂਗਰਸ ਨਾਲ ਕੁਰਸੀ ਖਾਤਿਰ ਯਰਾਨੇ ਵਧਾਉਣ ਤੋਂ ਇਲਾਵਾ ਇਹਨਾਂ ਨੂੰ ਹੋਰ ਕੁਝ ਨਹੀਂ ਸੀ ਦਿੱਸਦਾ ।ਇਸ ਲਈ ਦਿੱਲੀ ਦੇ ਸਿੱਖਾਂ ਨੇ ਇਹਨਾਂ ਨੂੰ ਲਗਾਤਾਰ ਦੋ ਵਾਰੀ ਨਿਕਾਰਿਆ ਹੈ ।ਹੁਣ ਵੀ ਇਸਨੇ ਵਪਾਰਕ ਹਿਤਾਂ ਲਈ ਕੁਰਸੀ ਖਾਤਿਰ ਬਾਦਲਾਂ ਨਾਲ ਸਾਂਝ ਪਾਈ ਹੈ। ਪਰ ਇਹ ਗੱਲ ਵੀ ਮੈ ਦਾਅਵੇ ਨਾਲ ਕਹਿ ਦਿੰਦਾ ਹਾਂ ਕਿ ਨਾ ਤਾਂ ਸਰਨਿਆਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਮਿਲ ਸਕਦੀ ਹੈ ਤੇ ਨਾ ਬਾਦਲਾਂ ਨੂੰ ਕਦੇ ਪੰਜਾਬ ਦਾ ਰਾਜ ਭਾਗ ਮਿਲੇਗਾ ।

You May Also Like