ਜਰੂਰੀ ਮੁਰੰਮਤ ਦੌਰਾਨ ਬਿਜਲੀ ਰਹੇਗੀ ਬੰਦ

ਅੰਮ੍ਰਿਤਸਰ 17 ਨਵੰਬਰ (ਹਰਪਾਲ ਸਿੰਘ) – ਉੱਪ ਮੰਡਲ ਅਫਸਰ ਟੈਕਨੀਕਲ ਚਾਟੀਵਿੰਡ ਸਬ ਡਿਵੀਜਨ ਸ੍ਰੀ ਸੁਧੀਰ ਚੌਧਰੀ ਨੇ ਦੱਸਿਆ ਕਿ ਮਿਤੀ 18 ਨਵੰਬਰ ਦਿਨ ਸੋਮਵਰ ਨੂੰ 132 ਕੇ ਵੀ ਤੋਂ ਚਲਦਾ ਫੀਡਰ ਮੋਹਨ ਰਾਈਸ ਮਿਲ ਜਰੂਰੀ ਮੁਰੰਮਤ ਕਾਰਨ ਬੰਦ ਰਹੇਗਾ ਜਿਸ ਨਾਲ ਤਰਨ ਤਾਰਨ ਰੋਡ ਦੇ ਅਧੀਨ ਆਉਂਦੇ ਇਲਾਕੇ ਕੋਟ ਮਾਹਣਾ ਸਿੰਘ, ਤੇਗ ਰਾਇਲ ਹੋਟਲ ਵਾਲੀ ਗਲੀ, ਮੁਰੱਬੇ ਵਾਲੀ ਗਲੀ, ਕ੍ਰਿਸਨਾ ਨਗਰ, ਬਾਰਦਾਨੇ ਵਾਲੀ ਗਲੀ ਅਤੇ ਇਸਦੇ ਨਾਲ ਹੀ 11ਕੇ.ਵੀ ਚੱਠਾ ਫੀਡਰ ਅਧੀਨ ਆਉਂਦੇ ਤਰਨ ਤਾਰਨ ਰੋਡ ਦੇ ਸੱਜੇ ਪਾਸੇ ਗੁਰੂ ਨਾਨਕ ਕਾਲੋਨੀ,ਬਾਬਾ ਬੁੱਢਾ ਜੀ ਨਗਰ,ਗੁਰੂ ਕਿਰਪਾ ਕਲੋਨੀ, ਗੁਰੂ ਗੋਬਿੰਦ ਸਿੰਘ ਨਗਰ,ਮਿਸ਼ਰਾ ਸਿੰਘ ਕਲੋਨੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਸਵੇਰੇ 10ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

You May Also Like