ਅੰਮ੍ਰਿਤਸਰ, 8 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਸੱਤਿਆ ਐਲੀਮੈਂਟਰੀ ਸਕੂਲ ਭੱਟੀਕੇ ਦਾ ਵਿਦਿਆਰਥੀ ਜਿਸ ਵਿੱਚ ਛੇਵੀਂ ਜਮਾਤ ਦੀਆਂ 4 ਵਿਦਿਆਰਥਣਾਂ ਰਮਨਦੀਪ ਕੌਰ, ਤਨਪ੍ਰੀਤ ਕੌਰ, ਮਨਸੀਰਤ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ ਮੱਲਾਂ ਮਾਰਕੇ ਨੇ ਜਵਾਹਰ ਨਵੋਦਿਆ ਦੀ ਪੰਜਵੀਂ ਕਲਾਸ ਦੀ ਪ੍ਰੀਖਿਆ ਵਿੱਚੋਂ ਵਧੀਆ ਨੰਬਰ ਲੈ ਕਿ ਜਿੱਥੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੇੈ,ਉਥੇ ਸਕੂਲ ਸਟਾਫ ਦਾ ਵੀ ਸਿਰ ਮਾਣ ਨਾਲ ਉੱਚਾ ਕਰ ਦਿੱਤਾ।
ਇਸ ਮੌਕੇ ਬੱਚਿਆਂ ਦਾ ਸਕੂਲ ਦੇ ਸਟਾਫ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।ਬੱਚਿਆਂ ਨੂੰ ਸੰਦੇਸ਼ ਦਿੰਦਿਆਂ ਪ੍ਰਿੰਸੀਪਲ ਮੈਡਮ ਦਲਜਿੰਦਰ ਕੌਰ ਨੇ ਕਿਹਾ ਬੱਚਿਆਂ ਨੂੰ ਆਪਣੇ ਪੜ੍ਹਾਈ ਦੇ ਸਮੇਂ ਦੌਰਾਨ ਜਵਾਹਰ ਨਵੋਦਿਆ ਦਾ ਟੈਸਟ ਪਾਸ ਕਰਨਾ ਅਤੇ ਕਾਮਯਾਬ ਹੋਣਾ ਬਾਕੀ ਬੱਚਿਆਂ ਨੂੰ ਬਹੁਤ ਵੱਡਾ ਸੁਨੇਹਾ ਹੈ।ਇਸ ਮੌਕੇ ਤੇ ਵੱਧੀਆ ਨੰਬਰ ਲੈ ਕਿ ਪਾਸ ਹੋਣ ਵਾਲੇ ਵਿਦਿਆਰਥੀਆਂ ਸਕੂਲ ਸਟਾਫ਼ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਮਨਦੀਪ ਕੌਰ, ਸੁਖਬੀਰ ਕੌਰ, ਪ੍ਰਦੀਪ ਕੌਰ, ਸੁਖਮੀਤ ਕੌਰ, ਪ੍ਰਭਜੀਤ ਕੌਰ,ਦਿੱਪਤੀ ਸ਼ਰਮਾ,ਕਿਰਨ ਕੁਮਾਰੀ, ਬਲਵੀਰ ਕੌਰ ਅਤੇ ਰਜਵੰਤ ਕੌਰ ਸਮੇਤ ਬੱਚਿਆਂ ਦੇ ਮਾਪੇ ਹਾਜ਼ਰ ਸਨ।