ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਆਹੁਦੇਦਾਰਾਂ ਦੀ ਅਜਨਾਲਾ ਦੀ ਅਗਵਾਈ ਹੇਠ ਹੋਈ ਵਿਸ਼ਾਲ ਮੀਟਿੰਗ

ਕਾਂਗਰਸ ਨੂੰ ਬੂਥ ਪੱਧਰ ਤੱਕ ਕੀਤਾ ਜਾਵੇਗਾ ਮਜਬੂਤ : ਅਜਨਾਲਾ

ਅੰਮ੍ਰਿਤਸਰ 13 ਸਤੰਬਰ (ਰਾਜੇਸ਼ ਡੈਨੀ) – ਅੱਜ ਕਾਂਗਰਸ ਪਾਰਟੀ ਦੇ ਦਿਹਾਤੀ ਦਫ਼ਤਰ ਵਿਖੇ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸ੍ਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਆਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰ ਅਜਨਾਲਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਝੂਠੇ ਸਬਜ਼ਬਾਗ ਵਿਖਾ ਕੇ ਸੱਤਾ ਵਿੱਚ ਆਈ ਆਪ ਸਰਕਾਰ ਤੋਂ ਡੇਡ ਹਾਲ ਵਿੱਚ ਹੀ ਪੂਰੀ ਤਰ੍ਹਾਂ ਤੰਗ ਆ ਚੁੱਕੀ ਹੈ।ਉਨ੍ਹਾਂ ਕਿਹਾ ਕਿ ਆਉਂਣ ਵਾਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ ਜਿਸਦਾ ਸਬੂਤ ਪੰਜਾਬ ਦੀ ਜਨਤਾ ਵੱਡੀ ਗਿਣਤੀ ਵਿੱਚ ਕਾਂਗ ਸੀ ਪੰਚਾਇਤਾਂ ਬਣਾਕੇ ਦੇਵੇਗੀ।

ਅਜਨਾਲਾ ਜੀ ਨੇ ਕਿਹਾ ਕਿ ਕਾਂਗਰਸ ਨੂੰ ਹੋਰ ਮਜਬੂਤ ਕਰਨ ਲਈ ਪਿੰਡ ਪੱਧਰ ਤੇ 21 ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ।ਇਸ ਸਮੇਂ ਸ੍ਰ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਸਰਪੰਚਾਂ ਦੇ ਮੁੜ ਬਹਾਲ ਹੋਣ,ਪੰਜਾਬ ਯੂਨੀਵਰਸਿਟੀ ਵਿੱਚ ਐਨ.ਐਸ.ਯੂ ਦੇ ਕਾਂਗਰਸੀ ਉਮੀਦਵਾਰ ਜਤਿੰਦਰ ਸਿੰਘ ਦੇ ਪ੍ਰਧਾਨ ਬਣਨ ਤੇ ਸੱਭ ਨੂੰ ਵਧਾਈ ਦਿੱਤੀ।ਇਸ ਮੌਕੇ ਹਲਕਾ ਅਟਾਰੀ ਦੇ ਇੰਚਾਰਜ ਤਰਸੇਮ ਸਿੰਘ ਸਿਆਲਕਾ,ਕਾਂਗਰਸ ਪਾਰਟੀ ਦਿਹਾਤੀ ਦੇ ਬੁਲਾਰੇ ਅਤੇ ਵਿਧਾਇਕ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਮਨਦੀਪ ਸਿੰਘ ਕੱਕੜ,ਇੰਦਰਜੀਤ ਸਿੰਘ ਪੀ.ਏ.ਅਜਨਾਲਾ,ਮੀਤ ਪ੍ਰਧਾਨ ਅਜੇਬੀਰ ਸਿੰਘ ਲੋਪੋਕੇ,ਜਨਰਲ ਸਕਤੱਰ ਸ਼ਮਸ਼ੇਰ ਸਿੰਘ ਚੋਗਾਵਾਂ,ਦਲਜੀਤ ਸਿੰਘ ਪਾਖਰਪੁਰ,ਦਿਲਬਾਗ ਸਿੰਘ ਮਿਆਦੀਆਂ,ਸਵਰਨ ਸਿੰਘ ਨਿਜਾਮਪੁਰਾ,ਗੁਰਦੇਵ ਸਿੰਘ ਥੋਬਾ,ਰਾਜਪਾਲ ਸਿੰਘ ਮਾਕੋਵਾਲ,ਮੇਜਰ ਸਿੰਘ ਅਵਾਨ,ਨਿਰਮਲ ਸਿੰਘ ਕੋਟ ਸਦਰ,ਹਰਇਕਬਾਲ ਸਿੰਘ ਕੰਬੋ,ਬੰਟੀ ਕਲੋਮਾਹਲ,ਅਮਰਜੀਤ ਸਿੰਘ ਨੇਪਾਲ,ਤਰਸੇਮ ਸਿੰਘ ਸੋਨਾ ਆਦਿ ਹਾਜ਼ਰ ਸਨ।

You May Also Like