ਜ਼ਿਲ੍ਹਾ ਰੋਪੜ ਦੇ ਸ਼ੈਲਰਾਂ ਦੀ ਐਸੋਸੀਏਸ਼ਨ ਦੇ ਮੈਂਬਰ ਕਸਟਮ ਮਿਲਿਗ ਪਾਲਸੀ ਤਹਿਤ ਸ਼ੈਲਰ ਮਾਲਕਾਂ ਨੂੰ ਅਪਲਾਈ ਕਰਨ ਦਾ ਸਮਾਂ ਵਧਾਉਣ ਸਬੰਧੀ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨੂੰ ਮਿਲ

ਸ੍ਰੀ ਚਮਕੌਰ ਸਾਹਿਬ 25 ਅਗਸਤ (ਹਰਦਿਆਲ ਸਿੰਘ ਸੰਧੂ) – ਜ਼ਿਲ੍ਹਾ ਰੋਪੜ ਦੇ ਸ਼ੈਲਰਾਂ ਦੀਆਂ ਐਸੋਸੀਏਸ਼ਨਾ ਦੇ ਮੇੈਂਬਰਾਂ ਦੀ ਮੀਟਿੰਗ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨਾਲ ਹੋਈ ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਿੰਦਰ ਵਰਮਾ ਪ੍ਰਧਾਨ ਰੋਪੜ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਦੁਆਰਾ ਕਸਟਮ ਮਿਲਿਗ ਪਾਲਸੀ 2023-24 ਵਿਚ ਪੰਜਾਬ ਦੇ ਮਿੱਲਰਾਂ ਸ਼ੈਲਰ ਮਾਲਕਾਂ ਨੂੰ ਅਪਲਾਈ ਕਰਨ ਸਬੰਧੀ 14-8-23 ਤੱਕ ਦਾ ਸਮਾਂ ਦਿੱਤਾ ਗਿਆ ਸੀ ਪ੍ਰੰਤੂ ਕੁਝ ਤਕਨੀਕੀ ਕਾਰਨਾਂ ਕਰਕੇ ਵਿਭਾਗ ਵੱਲੋਂ ਸਹੀ ਸਮੇਂ ਤੇ ਜਾਣਕਾਰੀ ਨਾਂ ਦੇਣ ਕਾਰਨ ਰੋਪੜ ਜ਼ਿਲ੍ਹੇ ਦੀਆਂ ਮਿੱਲਾਂ ਅਪਲਾਈ ਕਰਨ ਤੋਂ ਰਹਿ ਗਈਆਂ ਹਨ, ਜਿਨ੍ਹਾਂ ਦੀ ਗਿਣਤੀ ਅੱਠ ਦੇ ਕਰੀਬ ਹੈ ਇਹ ਉਪਰੋਕਤ ਮਿੱਲਾਂ ਪਿਛਲੇ 20- 30 ਸਾਲ ਤੋਂ ਕੰਮ ਕਰਦੀਆਂ ਆ ਰਹੀਆਂ ਹਨ ਅਤੇ ਪੰਜਾਬ ਸਰਕਾਰ ਦੀਆਂ ਹਰ ਤਰਾਂ ਦੀਆਂ ਸ਼ਰਤਾਂ ਤੇ ਪੂਰਾ ਉਤਰਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜੇ ਇਹ ਮਿੱਲਾਂ ਅਲਾਟ ਨਹੀਂ ਹੁੰਦੀਆਂ ਤਾਂ ਮੰਡੀ ਚ ਕਿਸਾਨਾਂ ਨੂੰ ਝੋਨਾ ਵੇਚਣ ਚ ਨੁਕਸਾਨ ਹੋ ਸਕਦਾ ਹੈ ਅਤੇ ਸਰਕਾਰ ਨੂੰ ਵੀ ਆਰਥਿਕ ਤੌਰ ਤੇ ਨੁਕਸਾਨ ਹੋਵੇਗਾ ਉਨ੍ਹਾਂ ਕਿਹਾ ਕਿ ਜਿਹੜੇ ਸ਼ੈਲਰ ਸਟੇਜ 2 ‘ਚ ਐਂਟਰ ਕਰਨ ਤੋਂ ਰਹਿ ਗਏ ਹਨ ਉਨ੍ਹਾਂ ਦੀ ਐਂਟਰੀ ਕਰਵਾਈ ਜਾਵੇ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਤੁਰੰਤ ਮਾਨਯੋਗ ਫੂਡ ਸਪਲਾਈ ਮਨਿਸਟਰ ਕਟਾਰੁਚੱਕ ਨਾਲ ਗੱਲਬਾਤ ਕੀਤੀ ਅਤੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇੱਕ ਦੋ ਦਿਨ ਵਿੱਚ ਆਰਡਰ ਕਰ ਦਿੱਤੇ ਜਾਣਗੇ ਜਿਹੜੇ ਰਹਿ ਗਏ ਨੇ ਆਪਣੇ ਡਾਕੂਮੈਂਟ ਸਬਮਿਟ ਕਰਾ ਕੇ ਸਟੇਜ 2 ਦੀ ਪੋਜ਼ੀਸ਼ਨ ਕੰਪਲੀਟ ਕਰ ਲੈਣ ਉਨ੍ਹਾਂ ਨੂੰ 24 ਘੰਟੇ ਦਾ ਟਾਈਮ ਮਿਲੇਗਾ। ਇਸ ਮੌਕੇ ਮਨਿੰਦਰ ਵਰਮਾ ਪ੍ਰਧਾਨ ਰੋਪੜ, ਜਸਵੀਰ ਚੌਧਰੀ, ਰਮਨ ਸੈਲਰ ਐਸੋਸੀਏਸ਼ਨ, ਸੰਦੀਪ ਗੋਇਲ, ਤਰਲੋਚਨ ਸਿੰਘ, ਜਸਪਾਲ ਸਿੰਘ ਆਦਿ ਮੌਜੂਦ ਸਨ |

You May Also Like