ਜਿਲ੍ਹਾ ਟਾਸਕ ਫੋਰਸ ਟੀਮ ਅੰਮ੍ਰਿਤਸਰ ਵੱਲੋਂ ਬਾਲ ਭਿੱਖਿਆ ਵਿਰੁੱਧ ਕੀਤੀ ਰੇਡ

ਅੰਮ੍ਰਿਤਸਰ 24 ਅਗਸਤ (ਰਾਜੇਸ਼ ਡੈਨੀ) – ਜਿਲ੍ਹਾ ਅੰਮ੍ਰਿਤਸਰ ਵਿੱਚ ਬਾਲ ਭਿੱਖਿਆ ਦੀ ਵੱਧ ਰਹੀ ਤਾਦਾਦ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ ਦੀ ਪ੍ਰਧਾਨਗੀ ਹੇਠ ਬਾਲ ਭਿੱਖਿਆ ਵਿਰੁੱਧ ਰੇਡ ਕੀਤੀ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤੋਂ ਬਾਲ ਸੁਰੱਖਿਆ ਅਫ਼ਸਰ ਨੇਹਾ ਚੋਪੜਾ ਨੇ ਦੱਸਿਆ ਕਿ ਬੱਸ ਸਟੈਂਡ, ਨਾਵਲਟੀ ਚੌਂਕ, ਕੰਪਨੀ ਬਾਗ, ਕਸਟਮ ਚੌਂਕ, ਹਾਲ ਬਾਜਾਰ, ਕ੍ਰਿਸਟਲ ਚੌਂਕ ਤੇ ਰੇਡ ਕੀਤੀ।

ਇਸ ਮੌਕੇ ਨੇਹਾ ਚੋਪੜਾ ਨੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਬਲਕਿ ਉਨ੍ਹਾਂ ਨੂੰ ਰੋਜਮਰਾ ਦੀਆਂ ਜ਼ਰੂਰੀ ਵਸਤਾਂ ਦਿੱਤੀਆਂ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਭੀਖ ਮੰਗਦੇ ਬੱਚਿਆਂ ਦੀ ਸੂਚਨਾ ਚਾਈਲਡ ਹੈਲਪ ਲਾਈਨ ਨੰ: 1098, 112 ਤੇ ਦਿੱਤੀ ਜਾ ਸਕਦੀ ਹੈ ਤਾਂ ਜੋ ਇਨ੍ਹਾਂ ਦੇ ਮਾਪਿਆਂ ਨੂੰ ਪ੍ਰੇਰਿਤ ਕਰਕੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਜਾ ਸਕੇ ਤਾਂ ਜੋ ਉਨ੍ਹਾਂ ਦਾ ਭਵਿੱਖ ਉਜਵਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਜਬਰਦਸਤੀ ਬੱਚਿਆਂ ਨੂੰ ਭੀਖ ਮੰਗਣ ਮਜਬੂਰ ਕਰਦਾ ਹੈ ਤਾਂ ਜੁਵੇਨਾਇਲ ਜਸਟਿਸ ਐਕਟ 2015 ਤਹਿਤ 3 ਮਹੀਨੇ ਤੋਂ 5 ਸਾਲ ਤੱਕ ਦੀ ਸਜ਼ਾ ਅਤੇ 1 ਲੱਖ ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ।

ਇਸ ਮੌਕੇ ਲੀਗਲ ਕਮ ਪ੍ਰੋਵੀਜ਼ਨ ਅਫ਼ਸਰ ਤਰਨਜੀਤ ਸਿੰਘ, ਆਊਟਰੀਚ ਵਰਕਰ ਬਲਵਿੰਦਰ ਸਿੰਘ, ਸਿੱਖਿਆ ਵਿਭਾਗ ਤੋਂ ਸ: ਜਸਬੀਰ ਸਿੰਘ ਗਿੱਲ, ਅਤੇ ਹਰਪ੍ਰੀਤ ਸਿੰਘ, ਸਿਵਲ ਸਰਜਨ ਦਫ਼ਤਰ ਤੋਂ ਡਾ. ਰਾਘਵ, ਲੇਬਰ ਵਿਭਾਗ ਤੋਂ ਹਰਦੀਪ ਸਿੰਘ, ਚਾਈਲਡ ਲਾਈਨ ਤੋਂ ਦਾਨਿਸ਼ ਅਤੇ ਰੋਹਿਤ ਨਾਲ ਪੁਲਿਸ ਵਿਭਾਗ ਦੇ ਅਧਿਕਾਰੀ ਸ਼ਾਮਲ ਸਨ।

You May Also Like