ਜਿਲ੍ਹਾ ਤਰਨਤਾਰਨ ਪਿੰਡ ਵਲਟੋਹਾ ਵਿੱਚ ਔਰਤ ਨਾਲ ਵਾਪਰੀ ਸ਼ਰਮਨਾਕ ਘਟਨਾ ਦੀ ਮੈਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ –  ਜਗਦੀਸ਼ ਸਿੰਘ ਚਾਹਲ

ਅੰਮ੍ਰਿਤਸਰ, 6 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵਲਟੋਹਾ ਵਿੱਚ ਵਾਪਰੀ ਸ਼ਰਮਨਾਕ ਘਟਨਾ ਨੇ ਇਨਸਾਨੀਅਤ ਜਿਸ ਨੂੰ ਇੱਕ ਵਾਰ ਫਿਰ ਸ਼ਰਮਸਾਰ ਕੀਤਾ ਬੀਤੇ ਦਿਨ ਪਿੰਡ ਵਲਟੋਹਾ ਵਿੱਚ ਇੱਕ ਔਰਤ ਦੇ ਕੱਪੜੇ ਫਾੜ ਕੇ , ਉਸਨੂੰ ਨਗਨ ਕਰਕੇ ਪਿੰਡ ਵਿੱਚ ਘੁਮਾਇਆ ਗਿਆ। ਇਹ ਮੰਦਭਾਗੀ ਖਬਰ ਸੋਸ਼ਲ ਮੀਡੀਆ ਤੇ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਠਾਣਾ ਵਲਟੋਹੇ ਦੀ ਐਸ.ਐਚ.ਓ ਨਾਲ ਗੱਲ ਕਰਕੇ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਪਿਛਲੇ ਸਾਲ ਮਣੀਪੁਰ ਵਿੱਚ ਵੀ ਇਹੋ ਜਿਹੀ ਘਟਨਾ ਵਾਪਰੀ ਸੀ। ਭਾਰਤ ਵਿੱਚ ਜਿੱਥੇ ਦੇਵੀ ਨੂੰ ਬਹੁਤ ਹੀ ਸ਼ਰਧਾ ਨਾਲ ਪੂਜਿਆ ਜਾਂਦਾ ਹੈ ਉੱਥੇ ਦੂਜੀ ਤਰਫ ਔਰਤਾਂ ਤੇ ਇਹੋ ਜਿਹੇ ਸ਼ਰਮਨਾਕ ਅੱਤਿਆਚਾਰ ਕੀਤੇ ਜਾਂਦੇ ਹਨ। ਮਾਸੂਮ ਚਾਰ ਚਾਰ ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਕੀਤੇ ਜਾਂਦੇ ਹਨ।

ਔਰਤਾਂ ਤੇ ਹੋ ਰਹੇ ਇਹੋ ਜਿਹੇ ਅੱਤਿਆਚਾਰਾਂ ਦੀ ਮੈਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ,ਅਤੇ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਮਾਨਯੋਗ ਚੀਫ ਜਸਟਿਸ ਆਫ ਇੰਡੀਆ ਅਤੇ ਮਾਨਯੋਗ ਪ੍ਰਧਾਨ ਮੰਤਰੀ ਕੋਲੋਂ ਇਹੋ ਜਿਹੇ ਦਰਿੰਦਿਆਂ ਨੂੰ ਫਾਂਸੀ ਦੇਣ ਦੀ ਅਪੀਲ ਕਰਦਾ ਹਾਂ। ਇਸ ਵਿਸ਼ੇ ਤੇ ਪੰਜਾਬ ਦੇ ਮੁੱਖ ਮੰਤਰੀ , ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਪੰਜਾਬ, ਭਾਰਤ ਅਤੇ ਪੰਜਾਬ ਮਹਿਲਾ ਕਮਿਸਨ ਨਾਲ ਵੀ ਵਾਰਤਾਲਾਪ ਕੀਤੀ ਜਾਵੇਗੀ। ਇਹ ਜਾਣਕਾਰੀ ਸ਼ਹੀਦ ਭਗਤ ਸਿੰਘ ਸਮਾਜ ਸੇਵਾ ਸੋਸਾਇਟੀ ਦੇ ਪ੍ਰੈਜੀਡੈਂਟ ਜਗਦੀਤ ਸਿੰਘ ਚਾਹਲ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ।

You May Also Like