ਜਿਲ੍ਹਾ ਪ੍ਰਧਾਨ ਕੁਲਬੀਰ ਜੀਰਾ ਨੇ ਕੀਤੀ ਮਮਦੋਟ ਵਿੱਖੇ ਬਲਾਕ ਪੱਧਰੀ ਮੀਟਿੰਗ

ਮਮਦੋਟ 7 ਅਕਤੂਬਰ (ਲਛਮਣ ਸਿੰਘ ਸੰਧੂ) – ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਫ਼ਿਰੋਜ਼ਪੁਰ ਦਿਹਾਤੀ ਅਮਰਦੀਪ ਸਿੰਘ ਆਸ਼ੂ ਬੰਗੜ ਦੀ ਅਗਵਾਈ ਹੇਠ ਸਥਾਨਕ ਢਿੱਲੋਂ ਪੈਲੇਸ ਵਿਚ ਬਲਾਕ ਪੱਧਰੀ ਮੀਟਿੰਗ ਹੋਈ ਜਿਸ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਲਈ ਜਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜੀਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਬਲਜੀਤ ਕੌਰ ਬੰਗੜ ਜਿਲ੍ਹਾ ਮੀਤ ਪ੍ਰਧਾਨ ਫਿਰੋਜ਼ਪੁਰ, ਸਰਬਜੀਤ ਕੌਰ ਮਹਿਲਾ ਆਗੂ, ਸੀਨੀਅਰ ਕਾਂਗਰਸੀ ਆਗੂ ਸਾਬਕਾ ਸਕੱਤਰ ਮਾਰਕੀਟ ਕਮੇਟੀ ਸਤਨਾਮ ਸਿੰਘ ਫਰੀਦੇ ਵਾਲਾ,ਗੁਰਬਚਨ ਸਿੰਘ ਕਾਲਾ ਟਿੱਬਾ, ਰੇਸ਼ਮ ਸਿੰਘ ਹਜਾਰਾ, ਸਾਦਕ ਮੰਤਰੀ ਸਮੇਤ ਵੱਖ ਵੱਖ ਬੁਲਾਰਿਆਂ ਨੇ ਮੋਜੂਦਾ ਆਪ ਸਰਕਾਰ ਵਲੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਜਿਲ੍ਹਾ ਪ੍ਰਧਾਨ ਸਾਹਮਣੇ ਰੱਖੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ, ਪਾਰਟੀ ਵਲੋਂ ਹਰੇਕ ਆਗੂ ਅਤੇ ਵਰਕਰ ਦੀ ਬਾਂਹ ਫੜੀ ਜਾਵੇਗੀ ਤੇ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਬਲਜਿੰਦਰ ਸਿੰਘ ਥਿੰਦ, ਕਾਲੀ ਮਨਚੰਦਾ, ਪੁਸ਼ਪਿੰਦਰ ਸਿੰਘ, ਸਰਪੰਚ ਗੁਰਬਖਸ਼ ਸਿੰਘ ਭਾਵੜਾ ਬਲਾਕ ਪ੍ਰਧਾਨ ਮਮਦੋਟ, ਨਿੱਜੀ ਸਕੱਤਰ ਆਸ਼ੂ ਬੰਗੜ ਕਮਲ ਗਿੱਲ ਸਮੇਤ ਪਾਰਟੀ ਵਰਕਰ ਮੋਜੂਦ ਸਨ।

You May Also Like