ਜਿਲ੍ਹਾ ਸਿੱਖਿਆ ਅਫਸਰ ਵਲੋਂ ਏ.ਬੀ.ਸੀ. ਡੀ. ਪ੍ਰੋਫਾਰਮਾ ਬਾਰ-ਬਾਰ ਮੰਗਣਾ ਗੈਰ ਵਾਜਿਬ ਹੈ ਇਸ ਦਾ ਫੈਸਲਾ ਪਹਿਲਾ ਹੀ ਹੋ ਚੁਕਾ ਹੈ : ਹਰਪਾਲ ਸਿੰਘ ਯੂ.ਕੇ.

ਅੰਮ੍ਰਿਤਸਰ, 12 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਜਿਲ੍ਹਾ ਸਿੱਖਿਆ ਅਫਸਰ ਵਲੋਂ ਪਿਛਲੀ ਦਿਨੀਂ ਇਕ ਪੱਤਰ ਜੀ-5/202489827 ਮਿਤੀ 04-04-2024 ਨੂੰ ਜਾਰੀ ਕੀਤਾ ਹੈ ਜਿਸ ਵਿਚ ਸੀ.ਬੀ.ਐਸ.ਸੀ./ਆਈ.ਸੀ.ਐਸ.ਈ./ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਦੇ ਫਾਰਮ ਨੰ.A,B,C,D ਪ੍ਰੋਫਾਰਮਾ ਭਰ ਕੇ ਭੇਜਣ ਲਈ ਕਿਹਾ ਗਿਆ ਹੈ ਰਾਸਾ ਯੂ.ਕੇ. ਦੇ ਚੇਅਰਮੈਨ ਸ. ਹਰਪਾਲ ਸਿੰਘ ਯੂ.ਕੇ. ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਲ 2019 ਦੌਰਾਨ ਵੀ ਫਾਰਮ ਨੰ.A,B,C,D ਭਰਨ ਲਈ ਸਕੂਲਾਂ ਨੂੰ ਕਿਹਾ ਗਿਆ ਸੀ। ਜਿਸ ਦੇ ਸਬੰਧ ਵਿਚ ਰਾਸਾ ਯੂ.ਕੇ. ਵਲੋਂ ਸਿੱਖਿਆ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਅਤੇ ਸਕੂਲਾਂ ਕੋਲੋ ਬਾਰ-ਬਾਰ ਵੱਖ-ਵੱਖ ਕਿਸਮ ਦੀਆਂ ਜਾਣਕਾਰੀਆਂ ਮੰਗਣ ਤੇ ਇਤਰਾਜ ਜਤਾਇਆ।

ਇਹ ਵੀ ਖਬਰ ਪੜੋ : — ਮੁਕਤਸਰ ਚ ਭਿਆਨਕ ਸੜਕ ਹਾਦਸੇ ਦੌਰਾਨ ਪਰਿਵਾਰ ਦੇ 3 ਜੀਆਂ ਸਣੇ 4 ਲੋਕਾਂ ਦੀ ਮੌਤ

ਜਿਸ ਦੇ ਚਲਦਿਆਂ (ਇੰਚਾਰਜ ਐਫੀਲੀਏਸ਼ਨ ਸ਼ਾਖਾ) ਵਲੋਂ ਮਿਤੀ 08-07-2019 ਇਕ ਪੱਤਰ ਜਾਰੀ ਕੀਤਾ। ਜਿਸ ਵਿਚ ਦੱਸਿਆ ਗਿਆ ਕਿ ਮਾਨਯੋਗ ਸਕੱਤਰ ਸਕੂਲ ਸਿੱਖਿਆ ਵਲੋਂ ਡੀ.ਪੀ.ਆਈ. (ਐਲੀਮੈਂਟਰੀ) ਨਾਲ ਤਾਲਮੇਲ ਕਰਕੇ ਇਹ ਫੈਸਲਾ ਲਿਆ ਗਿਆ ਕਿ ਐਫੀਲੀਏਟਿਡ ਸਕੂਲ 15 ਸਤੰਬਰ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ (ਅਨੁਲਗ-ਬੀ) ਸਲਾਨਾ ਪ੍ਰਗਤੀ ਰਿਪੋਰਟ ਦੀ ਮੁਕੰਮਲ ਸੂਚਨਾ ਭੇਜ ਦਿੰਦੇ ਹਨ ਜੇਕਰ ਸਿੱਖਿਆ ਵਿਭਾਗ ਵਲੋਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਪੰਜਾਬ ਬੋਰਡ ਐਫੀਲੀਏਸ਼ਨ ਸ਼ਾਖਾ ਨਾਲ ਸੰਪਰਕ ਕਰੇ ਅਤੇ ਸਕੂਲਾਂ ਕੋਲੋ ਵਾਰ-ਵਾਰ ਕਿਸੇ ਕਿਸਮ ਦੀ ਸੂਚਨਾ ਨਾ ਮੰਗੀ ਜਾਵੇ ਇਸ ਮੌਕੇ ਹਰਪਾਲ ਸਿੰਘ ਰਾਸਾ ਯੂ.ਕੇ. ਨੇ ਕਿਹਾ ਕਿ ਸਿੱਖਿਆ ਵਿਭਾਗ ਸਕੂਲਾਂ ਨੂੰ ਬੇਵਜ੍ਹਾ ਤੰਗ ਪਰੇਸ਼ਾਨ ਕਰ ਰਿਹਾ ਹੈ। ਇਸ ਲਈ ਫਾਰਮ ਨੰ.A,B,C,D ਨਾਲ ਸਬੰਧਿਤ ਕੋਈ ਵੀ ਪ੍ਰੋਫਾਰਮਾ ਸਕੂਲਾਂ ਵਲੋਂ ਜਮਾਂ ਨਹੀ ਕਰਵਾਇਆ ਜਾਵੇਗਾ।

You May Also Like