ਅੰਮਿ੍ਤਸਰ, 25 ਮਾਰਚ (ਹਰਪਾਲ ਸਿੰਘ) – ਹੋਲੇ ਮਹੱਲੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਨ ਜਾਣ ਵਾਲੀਆਂ ਸੰਗਤਾਂ ਸੰਗਤਾਂ ਲਈ ਸੁਲਤਾਨਵਿੰਡ ਪਿੰਡ ਦੀ ਸਮੂਹ ਸੰਗਤ ਤੇ ਮਨਪ੍ਰੀਤ ਸਿੰਘ ਮਾਹਲ ਤੇ ਬਲਜੀਤ ਸਿੰਘ ਰਿੰਕੂ ਦੇ ਉਦਮ ਸਦਕਾ ਜੀਟੀ ਰੋਡ ਬਾਈਪਾਸ ਵਿਖੇ 14 ਵਾਂ ਸਲਾਨਾ ਲੰਗਰ ਲਗਾਇਆ ਗਿਆ।
ਇਹ ਵੀ ਖਬਰ ਪੜੋ : — ਹਿਮਾਚਲ ਚ ਢਿੱਗਾਂ ਡਿੱਗਣ ਕਾਰਨ ਪੰਜਾਬ ਦੇ ਦੋ ਸ਼ਰਧਾਲੂਆਂ ਦੀ ਮੌਤ, 7 ਜ਼ਖ਼ਮੀ
ਮਨਪ੍ਰੀਤ ਸਿੰਘ ਮਾਲ ਤੇ ਬਲਜੀਤ ਸਿੰਘ ਰਿੰਕੂ ਨੇ ਦੱਸਿਆ ਕਿ ਸੁਲਤਾਨਵਿੰਡ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਤੇ ਹੋਰ ਗੁਰਧਾਮਾਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਲਈ ਲੰਗਰ ਲਗਾਇਆ ਜਾਂਦਾ ਜਿਸ ਵਿੱਚ ਸੁਲਤਾਨਵਿੰਡ ਪਿੰਡ ਦੀ ਸਮੂਹ ਸਾਧ ਸੰਗਤ ਤੇ ਨੌਜਵਾਨ ਸੇਵਾ ਕਰਦੇ ਹਨ।
ਇਹ ਵੀ ਖਬਰ ਪੜੋ : — ਖੱਤਰੀ ਸਭਾ ਮਹਿਲਾ ਮੰਡਲ ਅਤੇ ਖੱਤਰੀ ਸਭਾ ਵੱਲੋਂ ਪ੍ਰਭੂ ਵਰਦਾਨ ਕੈਂਪ ਦਾ ਸ਼ਾਨਦਾਰ ਆਯੋਜਨ
ਉਹਨਾਂ ਨੇ ਨੌਜਵਾਨ ਪੀੜੀ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀ ਭੈੜੀ ਨਾ ਮੁਰਾਦ ਬਿਮਾਰੀ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਹੋਰਨਾ ਨੌਜਵਾਨਾਂ ਨੂੰ ਵੀ ਪ੍ਰੇਰਨਾ ਮਿਲ ਸਕੇ। ਇਸ ਮੌਕੇ ਰਣਜੀਤ ਸਿੰਘ ਹੇਰ, ਮਨਜੀਤ ਸਿੰਘ ਫੌਜੀ, ਗੁਰਜੰਟ ਸਿੰਘ ਸ਼ਾਹ, ਗੁਰਜੰਟ ਸਿੰਘ ਚਿੰਟੂ, ਸਰਬਜੀਤ ਸਿੰਘ ਸੁਲਤਾਨਵਿੰਡ, ਸ਼ਮਸ਼ੇਰ ਸਿੰਘ, ਜਗਜੀਤ ਸਿੰਘ ਜੱਗਾ, ਸੁਖਦੀਪ ਸਿੰਘ ਦੀਪ, ਜੈਮਲ ਸਿੰਘ ਬਲਜੀਤ ਸਿੰਘ ਸੰਧੂ ਜਰਨੈਲ ਸਿੰਘ ਰਾਜੂ ਤੇ ਦਿਨੇਸ਼ ਸੇਵਾ ਨਿਭਾਈ।