ਜੇਲ੍ਹ ਚ ਜਾਣ ਤੋਂ ਬਚਣ ਲਈ ਸਰਕਾਰੀ ਹਸਪਤਾਲਾਂ ਚ ਦਾਖਿਲ ਹੋ ਆਰਾਮ ਕਰਦੇ ਹਨ ਹਵਾਲਾਤੀ, ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮ ਵੀ ਮਾਰਦੇ ਫਰਲੋ

ਅੰਮ੍ਰਿਤਸਰ 15 ਮਾਰਚ (ਹਰਪਾਲ ਸਿੰਘ) –  ਮਾਨਯੋਗ ਅਦਾਲਤਾਂ ਵੱਲੋਂ ਜੋ ਵੀ ਵਿਅਕਤੀ ਕਿਸੇ ਅਪਰਾਧਿਕ ਐਕਟੀਵਿਟੀ ਵਿੱਚ ਮੁਨਫ਼ੀਸ ਹੁੰਦੇ ਹਨ ਉਹਨਾਂ ਨੂੰ ਕੇਸ ਦੇ ਦੌਰਾਨ ਜੂਡੀਸ਼ਅਲ ਕਸਟਡੀ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ ਅਤੇ ਜੇਲ ਵਿੱਚੋਂ ਹੀ ਉਹਨਾਂ ਨੂੰ ਤਰੀਕਾਂ ਸਮੇਂ ਸਰਕਾਰ ਵੱਲੋਂ ਪੁਲਿਸ ਮੁਲਾਜ਼ਮਾਂ ਸਮੇਤ ਮਾਣਯੋਗ ਅਦਾਲਤਾਂ ਵਿੱਚ ਲੈ ਕੇ ਜਾਇਆ ਜਾਂਦਾ ਹੈ ਪਰ ਇੱਥੇ ਕਈ ਅਜਿਹੇ ਵਿਅਕਤੀ ਵੀ ਹਨ ਜੋ ਕਿਸੇ ਨਾ ਕਿਸੇ ਤਰੀਕੇ ਆਪਣੀ ਮੈਡੀਕਲ ਪ੍ਰੋਬਲਮ ਨੂੰ ਦੱਸ ਕੇ ਹਸਪਤਾਲਾਂ ਵਿੱਚ ਦਾਖਿਲ ਹੋ ਜਾਦੇ ਹਨ ਅਤੇ ਜੇਲ ਦੇ ਅੰਦਰ ਜਾਣ ਤੋਂ ਬਚ ਜਾਂਦੇ ਹਨ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਵਿਖੇ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੋਗਾ ਦੇ ਇੱਕ ਵਿਅਕਤੀ ਜਿਸ ਤੇ ਐਨਡੀਪੀਐਸ ਦਾ ਕੇਸ ਰਜਿਸਟਰਡ ਹੈ ਅਤੇ ਕਪੂਰਥਲਾ ਜੇਲ ਵਿੱਚ ਸਜਾ ਕੱਟਣ ਦੇ ਹੁਕਮ ਜਾਰੀ ਹੋਏ ਹਨ।

ਸਾਲ 2023 ਤੋਂ ਗੁਰੂ ਨਾਨਕ ਹਸਪਤਾਲ ਦੀਆਂ ਵੱਖ-ਵੱਖ ਵਾਰਡਾਂ ਵਿੱਚ ਆਪਣਾ ਇਲਾਜ ਕਰਵਾ ਰਿਹਾ ਹੈ ਇਸ ਸਬੰਧੀ ਜਦੋਂ ਅਸੀਂ ਇਸ ਜੇਲ ਵਿੱਚੋਂ ਆਏ ਵਿਅਕਤੀ ਨੂੰ ਇਸ ਬਾਰੇ ਸਵਾਲ ਕੀਤੇ ਤਾਂ ਉਸ ਨੇ ਦੱਸਿਆ ਕਿ ਉਸ ਦਾ ਆਪਰੇਸ਼ਨ ਹੋਣਾ ਹੈ ਅਤੇ ਕਿਸੇ ਨਾ ਕਿਸੇ ਕਾਰਨ ਉਹਨਾਂ ਦੀ ਜੋ ਸ਼ੂਗਰ ਹੈ ਉਹ ਕੰਟਰੋਲ ਵਿੱਚ ਨਹੀਂ ਆ ਰਹੀ ਜਿਸ ਕਾਰਨ ਉਹਨਾਂ ਦਾ ਆਪਰੇਸ਼ਨ ਨਹੀਂ ਹੋ ਪਾ ਰਿਹਾ ਇਥੇ ਇਕ ਹੋਰ ਚੀਜ਼ ਸਾਹਮਣੇ ਆਈ ਕਿ ਜੇਲ ਵਿੱਚੋਂ ਆਏ ਵਿਅਕਤੀ ਨਾਲ ਇੱਕ ਪੁਲਿਸ ਮੁਲਾਜ਼ਮ ਦੀ ਡਿਊਟੀ ਲਗਾਈ ਗਈ ਹੈ ਜੋ ਇਸ ਦਾ ਧਿਆਨ ਰੱਖਦਾ ਹੈ ਤਾਂ ਜੋ ਇਹ ਵਿਅਕਤੀ ਪੁਲੀਸ ਦੀ ਹਿਰਾਸਤ ਵਿੱਚੋਂ ਫਰਾਰ ਨਾ ਹੋ ਸਕੇ ਜਦ ਅਸੀਂ ਮੌਕੇ ਤੇ ਪਹੁੰਚੇ ਤਾਂ ਇਸ ਵਿਅਕਤੀ ਨਾਲ ਤਾਇਨਾਤ ਪੁਲਿਸ ਮੁਲਾਜ਼ਮ ਮੌਕੇ ਤੇ ਮੌਜੂਦ ਨਹੀਂ ਸੀ ਜਦ ਕਿ ਵਿਅਕਤੀ ਨੂੰ ਹੱਥਕੜੀਆਂ ਲੱਗੀਆਂ ਹੋਈਆਂ ਸਨ ਅਤੇ ਇਸ ਦੇ ਸਮੇਤ ਇਸ ਵਾਰਡ ਦੇ ਕਮਰੇ ਵਿੱਚ ਪੰਜ ਕੈਦੀ ਹੋਰ ਸਨ ਜਦਕਿ ਮੌਕੇ ਤੇ ਤਿੰਨ ਪੁਲਿਸ ਮੁਲਾਜ਼ਮ ਹੀ ਸਾਹਮਣੇ ਦਿਖਾਈ ਦੇ ਰਹੇ ਸਾਡੀ ਪੁਲਿਸ ਸੁਰੱਖਿਆ ਤੇ ਵੀ ਸਵਾਲ ਖੜਾ ਕਰਦਾ ਹੈ ਕਿ ਉਹ ਪੁਲਿਸ ਮੁਲਾਜ਼ਮ ਜਿਸ ਦੀ ਡਿਊਟੀ ਜੇਲ੍ਹ ਵਿਚੋ ਆਏ ਹਵਾਲਾਤੀ ਦਾ ਧਿਆਨ ਰੱਖਣਾ ਹੈ ਪਰ ਜਦੋਂ ਅਸੀਂ ਇਸ ਹਵਾਲਾਤੀ ਪਾਸੋਂ ਪੁਲਿਸ ਮੁਲਾਜ਼ਮ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਉਹਨਾਂ ਦੀ ਦਵਾਈ ਲੈਣ ਗਿਆ ਹੋਇਆ ਹੈ।

ਹੈਰਾਨੀ ਵਾਲੀ ਗੱਲ ਏਹ ਹੈ ਕੀ ਇਸ ਕਮਰੇ ਵਿੱਚ ਪੰਜ ਹਵਾਲਾਤੀ ਦਾਖਿਲ ਹਨ ਤਾਂ ਮੌਕੇ ਤੇ ਤਿੰਨ ਮੁਲਾਜ਼ਮ ਹੀ ਮੌਜੂਦ ਕਿਉ ਸਨ ? ਇਸ ਤਰ੍ਹਾਂ ਦੀ ਲਾਪਰਵਾਹੀ ਵਰਤਣ ਤੇ ਅਸੀਂ ਸਮਝਦੇ ਹਾਂ ਕਿ ਪ੍ਰਸ਼ਾਸਨ ਨੂੰ ਵੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਸ ਉਪਰੰਤ ਜਦੋਂ ਅਸੀਂ ਸਬੰਧਤ ਸਰਜੀਕਲ ਵਾਰਡ ਨੰਬਰ 2 ਦੇ ਇੰਚਾਰਜ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਇਹ ਵਿਅਕਤੀ ਦੇ ਕਈ ਦਿਨਾਂ ਤੋਂ ਉਹਨਾਂ ਦੀ ਵਾਰਡ ਵਿੱਚ ਦਾਖਿਲ ਹੈ ਪਰ ਉਸਦੀਆਂ ਜੋ ਸ਼ੂਗਰ ਦੀਆਂ ਰਿਪੋਰਟ ਹਨ ਉਹ ਕੰਟਰੋਲ ਪੱਧਰ ਤੇ ਨਹੀਂ ਆ ਪਾ ਰਹੀਆਂ ਜਿਸ ਹਾਲਤ ਦੇ ਵਿੱਚ ਅਸੀਂ ਉਸਦਾ ਆਪ੍ਰੇਸ਼ਨ ਕਰ ਸਕੀਏ ਇੱਥੇ ਕਈ ਸਵਾਲ ਹਨ ਜਿਸ ਦਾ ਜਵਾਬ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਦੇ ਡਾਕਟਰਾਂ ਨੂੰ ਅਤੇ ਪੁਲਿਸ ਮੁਲਾਜ਼ਮਾਂ ਨੂੰ ਦੇਣਾ ਹੋਵੇਗਾ ਇਸ ਸਬੰਧ ਵਿੱਚ ਸਰਕਾਰ ਨੂੰ ਸਖਤ ਰਵਈਆ ਅਪਣਾਉਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਵਿਅਕਤੀ ਆਪਣੀ ਸਜ਼ਾ ਤੋਂ ਬਚਣ ਲਈ ਆਪਣੇ ਸਰੀਰਕ ਮੈਡੀਕਲ ਕਮੀਆਂ ਦਾ ਫਾਇਦਾ ਉਠਾਉਂਦੇ ਹੋਏ ਸਰਕਾਰੀ ਹਸਪਤਾਲਾਂ ਵਿੱਚ ਦਾਖਿਲ ਨਾ ਹੋ ਸਕੇ ਇਹ ਪੁਲਿਸ ਪ੍ਰਣਾਲੀ ਜਾਂ ਕਾਨੂੰਨ ਪ੍ਰਣਾਲੀ ਤੇ ਵੀਂ ਪ੍ਰਸ਼ਨ ਚਿੰਨ ਖੜੇ ਕਰਦਾ ਹੈ ਅੱਗੇ ਦੇਖਣਾ ਹੋਵੇਗਾ ਕਿ ਇਹ ਉਪਰੋਕਤ ਵਿਅਕਤੀ ਇੱਥੋਂ ਹੀ ਜਮਾਨਤ ਲੈ ਕੇ ਆਪਣੇ ਘਰ ਚਲਾ ਜਾਂਦਾ ਹੈ ਜਾਂ ਹਸਪਤਾਲ ਵਿੱਚ ਰਹਿੰਦਾ ਹੈ ਅਤੇ ਜਾਂ ਜੇਲ ਵਿੱਚ ਇਸ ਨੂੰ ਸ਼ਿਫਟ ਕੀਤਾ ਜਾਂਦਾ ਹੈ।

You May Also Like