ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਨਾਲ ਆਪ ਦੇ ਐਮ ਐਲ ਏ ਦੇ ਘਰਾਂ ਦਾ ਘਿਰਾਓ ਵੀ – ਸਰਪੰਚ ਹਰੀਸ਼ ਚੰਦਰ
ਫਾਜਿਲਕਾ, 08 ਅਕਤੂਬਰ (ਪ੍ਰਦੀਪ ਸਿੰਘ-ਬਿੱਟੂ) – ਜੇ ਕੰਬੋਜਾਂ ਨੂੰ ਪੱਛੜੇ ਵਰਗਾਂ ਦੀ ਸੂਚੀ ਚੋਂ ਹਟਾ ਕੇ ਰਾਖਵਾਂਕਰਨ ਕਰਨ ਚੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਮ ਆਦਮੀ ਸਰਕਾਰ ਦੀ ਇੱਟ ਨਾਲ ਖੜਕਾ ਦਿਆਂਗੇ। ਇਹ ਚੇਤਾਵਨੀ ਚੇਅਰਮੈਨ ਬਲਕਾਰ ਚੰਦ ਜੋਸ਼ਨ ਨੇ ਚੱਕ ਬੰਨ ਵਾਲਾ ਡੱਬ ਵਾਲਾ ਵਿਖੇ ਭਾਰੀ ਮੀਟਿੰਗ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ। ਚੇਅਰਮੈਨ ਬਲਕਾਰ ਚੰਦ ਜੋਸ਼ਨ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਝਾੜੂ ਪਾਰਟੀ ਪਛੜੀਆਂ ਸ਼੍ਰੇਣੀਆਂ ਸਾਮਿਲ ਕੰਬੋਜ ਜਾਤੀ ਇਸ ਸੂਚੀ ਵਿੱਚੋਂ ਹਟਾਉਣ ਦੀ ਤਿਆਰੀ ਕਰ ਰਹੀ ਹੈ। ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਸ ਗੱਲ ਦਾ ਪਤਾ ਲਗਾਉਣ ਕਿ ਕੰਬੋਜ ਬਰਾਦਰੀ ਨੂੰ ਪੱਛੜੀ ਸ਼੍ਰੇਣੀ ਦਾ ਦਰਜਾ ਮਿਲਣਾ ਚਾਹੀਦਾ ਹੈ ਜਾਂ ਨਹੀਂ। ਜਿਕਰਯੋਗ ਇਹ ਹੈ ਕਿ ਹੁਸ਼ਿਆਰਪੁਰ, ਰੂਪਨਗਰ, ਬਰਨਾਲਾ,ਤਰਨਤਾਰਨ, ਸਹੀਦ ਭਗਤ ਸਿੰਘ ਨਗਰ,ਫਿਰੋਜ਼ਪੁਰ ਅਤੇ ਮਾਨਸਾ ਦੇ ਡਿਪਟੀ ਕਮਿਸ਼ਨਰਾਂ ਨੇ ਆਪਣੀਆਂ ਸਿਫਾਰਿਸ਼ਾਂ ਪੰਜਾਬ ਰਾਜ ਪੱਛੜੀਆਂ ਸ੍ਰੇਣੀਆਂ ਕਮਿਸ਼ਨ ਨੂੰ ਭੇਜ ਦਿੱਤੀਆਂ ਹਨ।ਚੇਅਰਮੈਨ ਬਲਕਾਰ ਚੰਦ ਜੋਸ਼ਨ ਨੇ ਇਹ ਵੀ ਕਿਹਾ ਕਿ ਕੰਬੋਜਾਂ ਦੀ ਜਿਆਦਾ ਆਬਾਦੀ ਫਾਜਿਲਕਾ,ਪਟਿਆਲਾ,ਅਤੇ ਮਲੇਰਕੋਟਲਾ ਜਿਲਿਆਂ ਵਿੱਚ ਹੈ। ਇਹ ਬਰਾਦਰੀ ਦੇਸ਼ ਦੀ ਵੰਡ ਵੇਲੇ ਬਹੁਤ ਜਿਆਦਾ ਪ੍ਰਭਾਵਿਤ ਹੋਈ । ਕੰਬੋਜਾਂ ਦਾ ਦੋਹਾਂ ਦੇਸ਼ਾਂ ਵਿੱਚ ਬਹੁਤ ਉਜਾੜਾ ਹੋਇਆ।
ਕੰਬੋਜਾਂ ਨੂੰ ਸਖਤ ਮੇਹਨਤ ਕਰਨੀ ਪਈ ਅਤੇ ਹੁਣ ਵੀ ਕਰ ਰਹੇ ਹਨ। ਇਹ ਬਰਾਦਰੀ ਆਰਥਿਕ ਸਮਾਜਿਕ ਅਤੇ ਵਿਦਿਅਕ ਪੱਖ ਤੋਂ ਬਹੁਤ ਹੀ ਪੱਛੜੀ ਹੈ। ਇਸ ਜਾਤੀ ਦੇ ਲਗਭਗ 60ਫੀ ਸਦੀ ਲੋਕ ਅੱਜ ਵੀ ਮੇਹਨਤ ਮਜਦੂਰੀ ਕਰ ਆਪਣਾ ਪਰਿਵਾਰ ਪਾਲ ਰਹੇ ਹਨ। ਕਰੀਬ 35ਫੀ ਸਦੀ ਪਰਿਵਾਰਾਂ ਕੋਲ 5 ਏਕੜ ਤੋਂ ਵੀ ਘੱਟ ਵਾਹੀਯੋਗ ਜਮੀਨ ਹੈ। ਚੇਅਰਮੈਨ ਬਲਕਾਰ ਚੰਦ ਜੋਸ਼ਨ ਨੇ ਕਿਹਾ ਕਿ ਹਿੰਦੂ,ਸਿੱਖ ਅਤੇ ਮੁਸਲਿਮ ਸਾਰੇ ਧਰਮਾਂ ਦੇ ਲੋਕ ਕੰਬੋਜ ਜਾਤ ਵਿੱਚ ਆਉਦੇ ਹਨ। ਮਾਲੇਰਕੋਟਲਾ ਜਿਲੇ ਚੋਂ ਵੱਡੀ ਗਿਣਤੀ ਮੁਸਲਿਮ ਕੰਬੋਜਾਂ ਦੀ ਹੈ ਅਤੇ ਉਨਾਂ ਦਾ ਜੀਵਨ ਪੱਧਰ ਅਨੂਸੂਚਿਤ ਜਾਤੀ ਨਾਲੋਂ ਬਦਤਰ ਹੈ।ਉਨਾਂ ਨੂੰ ਸਿਖਿਆ ਅਤੇ ਨੌਕਰੀ ਦੀ ਸਖਤ ਲੋੜ ਐ। ਚੇਅਰਮੈਨ ਬਲਕਾਰ ਚੰਦ ਜੋਸ਼ਨ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਪਹਿਲਾਂ ਹੀ ਹਿਬਾਨਾਮਾ ਕਰਨ ਸਮੇਤ ਮੁਸਲਮਾਨਾਂ ਕੰਬੋਜਾਂ ਨਾਲ ਧੱਕਾ ਕਰ ਚੁਕੀ ਹੈ ਤੇ ਹੁਣ ਇਕ ਹੋਰ ਧੱਕਾ ਕਰਨ ਦੀ ਤਾਕ ਵਿੱਚ ਹੈ ਜੇ ਸਰਕਾਰ ਕੰਬੋਜਾਂ ਨੂੰ ਪੱਛੜੇ ਵਰਗਾਂ ਦੀ ਸੂਚੀ ਵਿਚੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ। ਕੰਬੋਜਾਂ ਦੇ ਆਧਿਕਾਰ ਦੀ ਰਾਖੀ ਲਈ ਕੰਬੋਜ ਬਰਾਦਰੀ ਸੰਘਰਸ਼ ਵਿੱਢਣ ਤੋਂ ਵੀ ਪਿੱਛੇ ਨਹੀ ਹਟੇਗੀ। ਚੇਅਰਮੈਨ ਬਲਕਾਰ ਚੰਦ ਜੋਸ਼ਨ ਕਿਹਾ ਕਿ ਕੰਬੋਜਾਂ ਨੂੰ ਸਿਖਿਆ ਤੇ ਰੁਜ਼ਗਾਰ ਦੇਣ ਦੀ ਬਜਾਏ ਕੇਜਰੀਵਾਲ ਦੀ ਪਾਰਟੀ ਹੋਰ ਕਮਜ਼ੋਰ ਕਰ ਰਹੀ ਹੈ।ਜਿਸ ਵੇਲੇ ਸਾਰੇ ਕੰਬੋਜਾਂ ਨੂੰ ਹੀ ਵਿਸ਼ੇਸ਼ ਕਿਸਮ ਦੇ ਰਾਖਵਾਂਕਰਨ ਦੀ ਲੋੜ ਐ ,ਉਸ ਸਮੇ ਦੀ ਭਗਵੰਤ ਮਾਨ ਦੀ ਸਰਕਾਰ ਪਹਿਲਾਂ ਤੋ ਹੀ ਮਿਲ ਰਹੀਆਂ ਸਹੂਲਤਾਂ ਵੀ ਖੋਹ ਰਹੀ ਹੈ।
ਚੇਅਰਮੈਨ ਬਲਕਾਰ ਚੰਦ ਜੋਸ਼ਨ ਨੇ ਮੰਗ ਕੀਤੀ ਕਿ ਮੋਦੀ,ਖਟੀਕ,ਫਕੀਰ ਅਤੇ ਮਰਾਸ਼ੀਆਂ ਨੂੰ ਅਨੂਸੂਚਿਤ ਵਰਗਾਂ ਵਿਚ ਸਾਮਿਲ ਕਰਕੇ ਰਾਖਵਾਂਕਰਨ ਦੇਣਾ ਚਾਹੀਦਾ ਹੈ ਤਾਂ ਕਿ ਇਨਾਂ ਜਾਤਾਂ ਨੂੰ ਸਿੱਖਿਆ ਤੇ ਰੁਜ਼ਗਾਰ ਮਿਲ ਸਕੇ ਅਤੇ ਜੀਵਨ ਨੂੰ ਬਿਹਤਰ ਬਣਾ ਸਕਣ । ਇਸ ਮੌਕੇ ਚੱਕ ਡੱਬ ਵਾਲਾ ਦੇ ਸਰਪੰਚ ਹਰੀਸ਼ ਚੰਦਰ ਨੇ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਡੀ ਕੰਬੋਜ ਬਰਾਦਰੀ ਨਾਲ ਕਿਸੇ ਵੀ ਪ੍ਰਕਾਰ ਧੱਕਾ ਕੀਤਾ ਤਾਂ ਚੁਪ ਨਹੀ ਬੈਠਾਂਗੇ ਤੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਤੇ ਮੌਜੂਦਾ ਐਮ ਐਲ ਏ ਦੇ ਘਰਾਂ ਦਾ ਘਿਰਾਓ ਕਰਾਂਗੇ ਤੇ ਉਨਾਂ ਦੀਆਂ ਕੋਠੀਆਂ ਨੂੰ ਤਾਲੇ ਲਗਾਉਣ ਤੋਂ ਵੀ ਗੁਰੇਜ ਕਰਾਂਗੇ । ਜੇਕਰ ਸਰਕਾਰ ਆਪਣਾ ਅਕਸ ਬਚਾਉਣ ਚਾਹੁੰਦੇ ਹੈ ਤਾਂ ਕੰਬੋਜਾਂ ਨੂੰ ਪੱਛੜੀ ਸ਼੍ਰੇਣੀ ਦੀ ਬਣਦੀ ਸਹੂਲਤਾਂ ਦੇਣ ਦੀ ਬਜਾਏ ਸਗੋਂ ਆਧਿਕਾਰ ਖੋਹਏਗੀ ਤਾਂ ਇਸ ਦਾ ਖਮਿਆਜਾ ਆਉਣ ਵਾਲੇ ਇਲੈਕਸ਼ਨਾਂ ਚੋਂ ਭੁਗਤਨ ਲਈ ਤਿਆਰ ਰਹੇ ਤੇ ਪੰਜਾਬ ਚੋਂ ਝਾੜੂ ਪਾਰਟੀ ਦਾ ਨਾਮ ਨਹੀ ਰਹਿਣ ਦਿਆਂਗੇ । ਇਸ ਮੌਕੇ ਹਰੀਸ਼ ਨੱਢਾ ਵਾਇਸ ਪ੍ਰਧਾਨ, ਕਿਸਾਨ ਯੂਨੀਅਨ (ਡਕੌਂਦਾ)ਰਵਿੰਦਰ ਕੁਮਾਰ ਵਾਇਸ ਪ੍ਰਧਾਨ ਕਿਸਾਨ ਯੂਨੀਅਨ, ਚੱਕ ਡੱਬਵਾਲਾ ਦੇ ਸਰਪੰਚ ਹਰੀਸ਼ ਚੰਦਰ , ਮੈਂਬਰ ਖਰੈਤ ਲਾਲ, ਮੈਂਬਰ ਸਤੀਸ਼ ਕੁਮਾਰ ਸਾਮਾ, ਮੈਂਬਰ ਅਸ਼ੋਕ ਕੁਮਾਰ, ਮੈਂਬਰ ਉਮ ਪ੍ਰਕਾਸ਼, ਮੈਂਬਰ ਵੈਦ ਪ੍ਰਕਾਸ਼, ਮੈਂਬਰ ਵਕੀਲ ਸਿੰਘ, ਮੈਂਬਰ ਜੰਮੂ ਰਾਮ, ਚੱਕ ਬੰਨ ਵਾਲਾ ਦੇ ਸਰਪੰਚ ਸੋਮ ਪ੍ਰਕਾਸ਼, ਮੈਂਬਰ ਗਿਆਨ ਚੰਦ ਮੈਬਰ ਚਾਂਦੀ ਰਾਮ, ਮੈਂਬਰ ਰਾਜਿੰਦਰ ਕੁਮਾਰ ਮੈਂਬਰ ਪ੍ਰਵੀਨ ਕੁਮਾਰ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਵਾਸੀ ਹਾਜ਼ਰ ਸਨ।