ਜੱਥੇਦਾਰ ਤਜਿੰਦਰਪਾਲ ਸਿੰਘ ਟਿੰਮਾ ਤੇ ਦੇਸ਼ ਧ੍ਰੋਹ ਦਾ ਪਰਚਾ ਕਰਨ ਦੀ ਚੇਅਰਮੈਨ ਭੋਮਾ ਨੇ ਸਖ਼ਤ ਸ਼ਬਦਾਂ ਵਿਚ ਕੀਤੀ ਨਿੰਦਾ 

ਰਾਜਸਥਾਨ ਸਰਕਾਰ ਭਾਈ ਟਿੱਮਾ ਤੇ ਦਰਜ਼ ਕੀਤਾ ਗਿਆ ਪਰਚਾ ਜਲਦੀ ਤੋ ਜਲਦੀ ਰੱਦ ਕਰੇ : ਚੇਅਰਮੈਨ ਮਨਜੀਤ ਸਿੰਘ ਭੋਮਾ

ਅੰਮ੍ਰਿਤਸਰ 11 ਜੁਲਾਈ (ਐੱਸ.ਪੀ.ਐਨ ਬਿਊਰੋ) – ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਨਵੇਂ ਬਣੇ ਕਾਨੂੰਨਾਂ ਤਹਿਤ ਸਭ ਤੋਂ ਪਹਿਲਾਂ ਮੁਕੱਦਮਾ ਰਾਜਸਥਾਨ ਦੇ ਸਿੱਖ ਆਗੂ ਭਾਈ ਤਜਿੰਦਰਪਾਲ ਸਿੰਘ ਟਿੰਮਾ ਤੇ ਗੰਗਾਨਗਰ ਵਿਖੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਤੇ ਸਰਕਾਰ ਨੂੰ ਤੁਰੰਤ ਪਰਚਾ ਖਾਰਜ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਹ ਕਾਨੂੰਨ ਘੱਟ ਗਿਣਤੀਆਂ ਤੇ ਹੀ ਲਾਗੂ ਕਰਨ ਲਈ ਬਣਾਏ ਗਏ ਹਨ। ਉਹਨਾਂ ਕਿਹਾ ਭਾਈ ਤਜਿੰਦਰਪਾਲ ਸਿੰਘ ਟਿੰਮਾ ਨੇ ਰਾਜਸਥਾਨ ਵਿਚ ਸਮੇਂ ਸਮੇਂ ਸਿੱਖ ਕੌਮ ਦੇ ਮਸਲਿਆਂ ਅਤੇ ਸਿੱਖਾਂ ਨਾਲ ਹੁੰਦੀਆਂ ਬੇਇਨਸਾਫੀਆਂ ਵਿਰੁੱਧ ਹਮੇਸ਼ਾ ਆਵਾਜ਼ ਉਠਾਈ ਅਤੇ ਬਹੁਤ ਸਾਰੇ ਸਿੱਖਾਂ ਨੂੰ ਇਨਸਾਫ਼ ਦਿਵਾਇਆ ਹੈ ।ਜਿਸ ਕਰਕੇ ਉਹ ਪਹਿਲਾ ਤੋਂ ਹੀ ਸਰਕਾਰਾਂ ਨੂੰ ਰੜਕਦੇ ਸਨ।ਚੋਣਾਂ ਦੌਰਾਨ ਇਕ ਲੀਡਰ ਵੱਲੋ ਸਟੇਜ ਤੋ ਗੁਰਦੁਆਰੇ ਤੇ ਮਸਜਿਦਾਂ ਢਾਹੇ ਜਾਣ ਵਾਲੇ ਬਿਆਨ ਦਾ ਡੱਟ ਕੇ ਵਿਰੋਧ ਕੀਤਾ ਅਤੇ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਕਰਕੇ ਉਸ ਵਿਰੋਧ ਕਾਰਵਾਈ ਕੀਤੀ ਸੀ।ਇਸ ਤੋਂ ਇਲਾਵਾ ਭਾਈ ਟਿੰਮਾ ਨੇ ਕਿਸੇ ਵੱਲੋ ਵੀ ਸਿੱਖਾਂ ਉੱਤੇ ਕਿਤੇ ਬਿਆਨਾਂ ਦਾ ਹਰ ਸਮੇਂ ਮੂਹ ਤੌਰ ਜਵਾਬ ਦਿੱਤਾ ਹੈ।

ਭੋਮਾ ਨੇ ਕਿਹਾ ਕਿ ਕਿਸੇ ਵਿਅਕਤੀ ਵੱਲੋ ਬੇਬੁਨਿਆਦ ਤੇ ਬਦਲਾ ਲੈਣ ਦੀ ਭਾਵਨਾ ਨਾਲ ਜੱਥੇਦਾਰ ਵਿਰੁੱਧ ਸ਼ਿਕਾਇਤ ਤੇ ਸਿੱਧਾ ਦੇਸ਼ ਧ੍ਰੋਹ ਦਾ ਪਰਚਾ ਦਰਜ ਕਰਨਾ ਸਿੱਖਾਂ ਨੂੰ ਦਬਾਉਣ ਅਤੇ ਚਿੜਾਉਣ ਵਾਲੀ ਗੱਲ ਹੈ। ਜਿਸ ਤੋਂ ਸਾਫ ਸਪਸ਼ਟ ਹੁੰਦਾ ਹੈ ਕਿ ਇਨਸਾਫ ਲੈਣ ਲਈ ਕਿਸੇ ਵੀ ਵਿਅਕਤੀ ਨੂੰ ਉੱਚੀ ਸੁਰ ਵਿੱਚ ਬੋਲਣ ਨਹੀਂ ਦਿੱਤਾ ਜਾਵੇਗਾ ਜੇ ਕੋਈ ਆਪਣੇ ਇਨਸਾਫ ਲਈ ਕਿਸੇ ਵਿਰੁੱਧ ਬੋਲਦਾ ਹੈ ਤਾਂ ਉਸ ਨੂੰ ਕਿਸੇ ਨਾ ਕਿਸੇ ਝੂਠੇ ਕੇਸ ਵਿੱਚ ਫਸਾ ਕੇ ਉਸ ਤੋਂ ਬਦਲਾ ਲਿਆ ਜਾਵੇਗਾ ਇਹੀ ਸਰਕਾਰ ਦੀ ਨੀਤੀ ਹੈ।ਇਸ ਤੋਂ ਪਹਿਲਾਂ ਵੀ ਸਰਕਾਰ ਨੇ ਸਿੱਖਾਂ ਨੂੰ ਕਿਸੇ ਨਾ ਕਿਸੇ ਬਹਾਨੇ ਝੂਠੇ ਕੇਸਾਂ ਤਹਿਤ NSA ਵਰਗੀਆਂ ਧਾਰਾ ਲੱਗਾ ਕਿ ਦਬਾਉਣ ਦੇ ਯਤਨ ਕੀਤੇ ਹਨ। ਉਹਨਾਂ ਸਰਕਾਰ ਨੂੰ ਸਖ਼ਤ ਸ਼ਬਦਾਂ ਵਿਚ ਤਾੜਨਾ ਕਰਦਿਆ ਜੱਥੇਦਾਰ ਟਿੰਮਾ ਉੱਤੇ ਕੀਤੇ ਦੇਸ ਧ੍ਰੋਹ ਦੇ ਪਰਚੇ ਨੂੰ ਖਾਰਿਜ ਕਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਨੇ ਹਰ ਵਾਰੀ ਸਿੱਖਾਂ ਨਾਲ ਹੀ ਧੱਕੇਸ਼ਾਹੀ ਕਰਨੀ ਹੈ ਤੇ ਫਿਰ ਸਿੱਖਾਂ ਦਾ ਰੋਸ ਸਹਿਣ ਲਈ ਵੀ ਤਿਆਰ ਰਹਿਣ।ਸਰਕਾਰ ਕਿਸੇ ਵੀ ਢੰਗ ਨਾਲ ਹੱਕ ਸੱਚ ਦੀ ਆਵਾਜ਼ ਨੂੰ ਦਬਾਅ ਨਹੀ ਸਕਦੀ।

You May Also Like