ਟੀਕਾਕਰਣ ਦੇ ਮਾਮੂਲੀ ਸਾਈਡ ਇਫੈਕਟਸ ਤੋਂ ਘਬਰਾਓਣ ਦੀ ਲੋੜ ਨਹੀਂ : ਡਾ ਭਾਰਤੀ ਧਵਨ

ਅੰਮ੍ਰਿਤਸਰ 14 ਮਈ (ਐੱਸ.ਪੀ.ਐਨ ਬਿਊਰੋ) – ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਸੁਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਵਲੋਂ ਐਸ.ਜੀ.ਆਰ.ਡੀ. ਮੈਡੀਕਲ ਕਾਲਜ ਵੱਲਾ ਵਿਖੇ ਰਟੀਨ ਇਮੁਨਾਈਜੇਸ਼ਨ ਦੇ ਏ.ਈ.ਐਫ.ਆਈ ਅਤੇ ਮੀਜਲਸ-ਰੂਬੈਲਾ ਖਾਤਮਾਂ ਮੁਹਿੰਮ ਸੰਬਧੀ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਤੇ ਜਿਲਾ੍ਹ ਟੀਕਾਕਰਨ ਅਫਸਰ ਡਾ ਭਾਰਤੀ ਧਵਨ ਨੇ ਦੱਸਿਆ ਕਿ ਭਾਰਤ ਵਿਚ ਹਰ ਸਾਲ ਲਗਭਗ 2.7 ਕਰੋੜ ਬੱਚਿਆਂ ਨੂੰ ਅਤੇ 3 ਕਰੋੜ ਗਰਭਵਤੀ ਮਾਵਾਂ ਨੂੰ ਵੈਕਸੀਨੇਸ਼ਨ ਰਾਹੀ ਬਹੁਤ ਸਾਰੀਆਂ ਮਾਰੂ ਬੀਮਾਰੀਆਂ ਤੋਂ ਸੁਰੱਖਿਅਤ ਕੀਤਾ ਜਾਂਦਾ ਹੈ। ਇਹਨਾਂ ਟੀਕਾਕਰਣ ਦੇ ਕੁਝ ਮਾਮੂਲੀ ਸਾਈਡ ਇਫੈਕਟ ਵੀ ਹੋ ਸਕਦੇ ਹਨ ਜਿਵੇਂ ਬੁਖਾਰ, ਖਾਰਿਸ਼, ਸੋਜ ਅਤੇ ਬਾਡੀ ਰੈਸ਼ ਆਦਿ। ਪਰ ਇਹਨਾਂ ਮਾਮੂਲੀ ਸਾਈਡ ਇਫੈਕਟਸ ਤੋਂ ਬਿਲਕੁਲ ਘਬਰਾਓਣ ਦੀ ਲੋੜ ਨਹੀ ਹੈ।

ਇਹ ਵੀ ਖਬਰ ਪੜੋ : — ਵਿਸ਼ਵ ਹੀਮੋਫਿਲੀਆਂ ਅਤੇ ਥੈਲੇਸੀਮੀਆਂ ਦਿਵਸ ਮੌਕੇ ਕਰਵਾਈ ਜਾਗਰੂਕਤਾ ਵਰਕਸਸ਼ਾਪ

ਇਸ ਕੁਝ ਦਿਨ ਬਾਦ ਆਪਣੇ ਆਪ ਠੀਕ ਹੋ ਜਾਂਦੇ ਹਨ ਜਾਂ ਸਾਧਾਰਣ ਦਵਾਈ ਨਾਲ ਠੀਕ ਹੋ ਜਾਂਦੇ ਹਨ। ਰੁਟੀਨ ਇਮੁਨਾਈਜੇਸ਼ਨ ਨਾਲ 12 ਕਿਸਮ ਦੀਆਂ ਮਾਰੂ ਬੀਮਾਰੀਆਂ ਤੋਂ ਅਸੀ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਉਨਾਂ ਨੇ ਆਮ ਲੋਕਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਇਹ ਟੀਕੇ ਜਰੂਰ ਲਗਵਾਉਣ। ਉਨਾਂ ਨੇ ਕਿਹਾ ਕਿ ਰੁਬੈਲਾ ਇਕ ਅਜਿਹੀ ਬੀਮਾਰੀ ਹੈ, ਜੋਕਿ ਇੱਕ ਗਰਭਵਤੀ ਨੂੰ ਹੋ ਜਾਵੇ ਤਾਂ ਉਸਦਾ ਬੱਚਾ ਜਮਾਦਰੂ ਅਪੰਗ ਜਿਵੇ ਕਿ ਅੰਨਾ ਬੋਲਾ ਤੇ ਦਿਲ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਮੀਜਲ ਅਤੇ ਰੁਬੇਲਾ ਦਾ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਹਨਾਂ ਨੇ ਸਾਰੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਮਿਲ ਕੇ ਸਿਹਤ ਵਿਭਾਗ ਦੇ ਇਸ ਮਿਸ਼ਨ ਵਿਚ ਆਪਣਾਂ ਸਹਿਯੋਗ ਦੇਣ। ਇਸ ਅਵਸਰ ਤੇ ਡਬਯੂ.ਐਚ.ਓ. ਤੋਂ ਡਾ ਇਸ਼ਿਤਾ, ਡਾ ਮਨਮੀਤ ਕੌਰ, ਡਾ ਰਾਘਵ ਗੁਪਤਾ, ਐਚ.ਓ.ਡੀ. ਡਾ ਗੁਰਸ਼ਰਨ ਸਿੰਘ, ਡਾ ਨਰੇਸ਼, ਡਾ ਪ੍ਰਿਯੰਕਾ ਦੇਵਗਨ, ਡਾ ਜਸਕਰਣ ਕੋਰ, ਡਾ ਅਰਵਿੰਦਰ ਸਿੰਘ, ਡਾ ਜਸਕਰਣ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ।

You May Also Like