ਚਮਕੌਰ ਸਾਹਿਬ 20 ਅਗਸਤ (ਹਰਦਿਆਲ ਸਿੰਘ ਸੰਧੂ) – ਪ੍ਰਧਾਨ ਮੰਤਰੀ ਟੀ.ਬੀ ਮੁਕਤ ਅਭਿਆਨ ਤਹਿਤ ਰਜਿਸਟਰਡ ਨਿਕਸ਼ੇ ਮਿਤੱਰਾਂ ਦੇ ਤੌਰ ਤੇ ਫੋਰਟਿਸ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਡਾ.ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਚਮਕੌਰ ਸਾਹਿਬ ਵੱਲੋਂ ਸੀ.ਐਚ.ਸੀ ਚਮਕੌਰ ਸਾਹਿਬ ਵਿਖੇ ਟੀ.ਬੀ ਪੀੜਤ ਮਰੀਜਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ।ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਡਾ.ਗੋਬਿੰਦ ਟੰਡਨ ਨੇ ਕਿਹਾ ਕਿ ਹੁਣ ਤੋਂ ਹਰ ਮਹੀਨੇ ਨਿਕਸ਼ੇ ਮਿੱਤਰਾਂ ਦੇ ਸਹਿਯੋਗ ਸਦਕਾ ਰਜਿਸਟਰਡ ਮਰੀਜਾਂ ਨੂੰ ਨਿਊਟਰੀਸ਼ਨ ਭਰਪੂਰ ਰਾਸ਼ਨ ਦੀਆਂ ਕਿੱਟਾਂ ਮੱਹਈਆ ਕਰਵਾਈਆਂ ਜਾਣਗੀਆਂ।ਇਸ ਕਿੱਟ ਵਿੱਚ ਮਹੀਨੇ ਭਰ ਦਾ ਜਰੂਰੀ ਰਾਸ਼ਨ ਜਿਵੇਂ ਕਿ ਆਟਾ,ਦਾਲ,ਤੇਲ,ਮਿਲਕ ਪਾਉਡਰ ਆਦਿ ਸ਼ਾਮਲ ਕੀਤਾ ਗਿਆ ਹੈ,ਜਿਸ ਨਾਲ ਹੁਣ ਟੀ.ਬੀ ਮਰੀਜਾਂ ਨੂੰ ਦਵਾਈ ਦੇ ਨਾਲ ਨਾਲ ਖੁਰਾਕ ਦੀ ਸੁਵਿਧਾ ਵੀ ਦਿੱਤੀ ਜਾਵੇਗੀ ਤੇ ਇਸ ਰਾਸ਼ਨ ਦੀ ਮਦਦ ਨਾਲ ਉਸ ਨੂੰ ਆਪਣੀ ਬਿਮਾਰੀ ਤੇ ਜਲਦੀ ਕਾਬੂ ਪਾਉਣ ‘ਚ ਮਦਦ ਮਿਲੇਗੀ।
ਇਸ ਮੌਕੇ ਤੇ ਡਾ.ਟੰਡਨ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਨਿਕਸ਼ੇ ਮਿੱਤਰ ਬਨਣ ਲਈ ਅੱਗੇ ਆਉਣ ਤਾਂ ਜੋ ਵੱਧ ਤੋਂ ਵੱਧ ਟੀ.ਬੀ ਪੀੜਤ ਮਰੀਜਾਂ ਨੂੰ ਮਹੀਨਾਵਾਰ ਮੁਫ਼ਤ ਰਾਸ਼ਨ ਵੰਡਿਆ ਜਾ ਸਕੇ।ਇਸ ਮੌਕੇ ਤੇ ਹਰਵਿੰਦਰ ਸਿੰਘ ਬੀ.ਈ.ਈ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਾਲ 2025 ਤੱਕ ਟੀ.ਬੀ ਮੁਕਤ ਦੇਸ਼ ਬਨਾਉਣ ਦਾ ਟੀਚਾ ਮਿਿਥਆ ਗਿਆ ਹੈ।ਇਸ ਲਈ ਸਮੂਹ ਟੀ.ਬੀ ਪੀੜਤ ਮਰੀਜ ਆਪਣੀ ਦਵਾਈ ਦਾ ਸੇਵਨ ਸਮੇਂ ਸਿਰ ਕਰਨ ਅਤੇ ਦਵਾਈ ਵਿੱਚ ਕੋਈ ਗੈਪ ਨਾ ਪਾਇਆ ਜਾਵੇ ਅਤੇ ਦਵਾਈ ਦੇ ਨਾਲ-ਨਾਲ ਪੋਸ਼ਟਿਕ ਖੁਰਾਕ ਦੀ ਵਰਤੋਂ ਕੀਤੀ ਜਾਵੇ।ਉਨ੍ਹਾਂ ਟੀ.ਬੀ ਦੀ ਬਿਮਾਰੀ ਨਾਲ ਜੂਝ ਰਹੇ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੁਰਾਕ ਵਿੱਚ ਹਾਈ ਪ੍ਰੋਟੀਨਯੁਕਤ ਭੋਜਨ ਦਾ ਇਸਤੇਮਾਲ ਕਰਨ ਤਾਂ ਜੋ ਟੀ.ਬੀ ਦੇ ਇਲਾਜ਼ ਲਈ ਵਰਤੀ ਜਾਂਦੀ ਦਵਾਈ ਦੇ ਨਾਲ-ਨਾਲ ਸਰੀਰ ਇਸ ਬਿਮਾਰੀ ਵਿੱਚੋਂ ਜਲਦੀ ਮੁਕਤ ਹੋ ਸਕੇ।ਇਸ ਮੌਕੇ ਤੇ ਬੂਟਾ ਸਿੰਘ ਫੀਲਡ ਕੁਆਰਡੀਨੇਟਰ ਮਮਤਾ ਐਚ.ਆਈ.ਐਮ.ਸੀ,ਗੁਰਪ੍ਰੀਤ ਸਿੰਘ ਟੀ.ਬੀ ਹੈਲਥ ਵਿਜ਼ੀਟਰ,ਹਰਨਰਾਇਣ ਸਿੰਘ ਓਪਥੈਲਮਿਕ ਅਫਸਰ,ਨਰੰਜਣ ਸਿੰਘ ਕਾਉਂਸਲਰ ,ਅਮਨ ਸੀ.ਐਚ.ਓ,ਨਾਗਰ ਸਿੰਘ ਐਸ.ਆਈ,ਦਵਿੰਦਰ ਸਿੰਘ ਐਸ.ਆਈ ਅਤੇ ਟੀ.ਬੀ ਪੀੜਤ ਮਰੀਜ ਹਾਜਰ ਸਨ।