ਟ੍ਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਜੋਮਾਟੋ ਟੀਮ ਅਤੇ ਹੋਰ ਸੰਸਥਾਵਾਂ ਦੇ ਡਰਾਈਵਰਾਂ ਨਾਲ ਟ੍ਰੈਫ਼ਿਕ ਨਿਯਮਾਂ ਨੂੰ ਲੈ ਕੇ ਕੀਤਾ ਚੋਥਾ ਸੈਮੀਨਾਰ

ਅੰਮ੍ਰਿਤਸਰ 15 ਮਾਰਚ (ਹਰਪਾਲ ਸਿੰਘ) – ਮਾਣਯੋਗ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ ਪੁਲਿਸ ਕਮਿਸ਼ਨਰੇਟ ਜੀ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਜ਼ੋਮਾਟੋ (ਰੈਸਟੁਰੈਂਟ ਤੋ ਘਰ ਅਤੇ ਹੋਰ ਸੰਸਥਾਵਾਂ ਤੇ ਖਾਣਾ ਡਿਲੀਵਰੀ ਦੇ ਡਰਾਈਵਰਾ ਨਾਲ ਚੌਥਾ ਟ੍ਰੈਫਿਕ ਸੈਮੀਨਾਰ ਰਣਜੀਤ ਐਵਿਨਿਊ ਦੁਸਹਿਰਾ ਗਰਾਊਂਡ ਵਿਚ ਕੀਤਾ ਗਿਆ ਉਹਨਾਂ ਨੂੰ ਰੋਡ ਸਾਇਨ ਸਮਝਾਏ ਗਏ ਅਤੇ ਉਹਨਾਂ ਨੂੰ ਸੜਕ ਤੇ ਚਲਦਿਆ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਬਾਰੇ ਹਦਾਇਤ ਕੀਤੀ ਗਈ ਖ਼ਾਸ ਤੌਰ ਤੇ ਹੈਲਮੇਟ ਬਾਰੇ ਵੀ ਦੱਸਿਆ ਗਿਆ ਸੀਟ ਬੈਲਟ ਬਾਰੇ ਦੱਸਿਆ ਗਿਆ, ਰੈੱਡ ਲਾਈਟ ,ਗੱਡੀ ਚਲਾਉਂਦੇ ਸਮੇ ਹਮੇਸ਼ਾ ਸੀਟ ਬੈਲਟ ਪਹਿਨੋ, ਫਸਟ ਏਡ ਕਿੱਟ ਦੀ ਵਰਤੋ ਬਾਰੇ ਦੱਸਿਆ ਗਿਆ ,ਅਤੇ ਹੋਰ ਟ੍ਰੈਫਿਕ ਨਿਯਮਾ ਬਾਰੇ ਦੱਸਿਆ ਗਿਆ।

ਅੱਜ ਜ਼ੋਮੈਟੋ ਚਾਲਕਾ ਨਾਲ ਟ੍ਰੈਫਿਕ ਦਾ ਚੌਥਾ ਸੈਮੀਨਾਰ ਸੀ ਇਸ ਸੈਮੀਨਾਰ ਵਿਚ ਦੇਖਿਆ ਗਿਆ ਕੇ ਸਾਰੇ ਹੀ ਜ਼ੋਮੈਟੋ ਟੀਮ ਕੋਲ ਆਪਣੇ ਹੈਲਮੇਟ ਸਨ ਅਤੇ ਸਬ ਨੇ ਯੂਨੀਫਾਰਮ ਪਾਈ ਹੋਈ ਸੀ ਉਹਨਾਂ ਵੱਲੋ ਦਸਿਆ ਗਿਆ ਕੇ ਉਹ ਹੁਣ ਹਮੇਸ਼ਾ ਹੀ ਟ੍ਰੈਫਿਕ ਨਿਯਮਾ ਨੂੰ ਫੋਲੋ ਕਰਦੇ ਹਨ ਖ਼ਾਸ ਕਰ ਪਹਿਲਾ ਵੀ ਤਿੰਨ ਸੈਮੀਨਾਰ ਹੋਏ ਹਨ ਓਹਨਾ ਸੈਮੀਨਾਰ ਵਿਚੋ ਇਹਨਾ ਦਾ ਕਹਿਣਾ ਹੈ ਹੈ ਜੋ ਵੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਅਸੀ ਜੋ ਯੂਨੀਫਾਰਮ ਅਤੇ ਹੈਲਮੇਟ ਪਾ ਕੇ ਆਏ ਹਨ ਇਹ ਤੁਹਾਡੇ ਪਹਿਲੇ ਸੈਮੀਨਾਰਾ ਦੀ ਦੇਣ ਹੈ ਉਹਨਾਂ ਦਾ ਕਹਿਣਾ ਹੈ ਕੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਕੇ ਤੁਸੀਂ ਟ੍ਰੈਫਿਕ ਬਾਰੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ ਅਸੀ ਟ੍ਰੈਫਿਕ ਨਿਯਮ ਫੋਲੋ ਵੀ ਕਰਾਂਗੇ ਅਤੇ ਆਪਣੇ ਪਰਿਵਾਰ ਨੂੰ ਵੀ ਟ੍ਰੈਫਿਕ ਨਿਯਮਾ ਫੋਲੋ ਕਰਨ ਲਈ ਪ੍ਰੇਰਿਤ ਕਰਾਂਗੇ।

ਸਾਨੂੰ ਉਹਨਾ ਵਲੋ ਬਹੁਤ ਵਧੀਆ ਫੀਡਬੈਕ ਮਿਲਿਆ ਅਗਰ ਇਹ ਲੋਕ ਨਿਯਮਾ ਫੋਲੋ ਕਰਨਗੇ ਤਾ ਇਹਨਾ ਦੇ ਨਾਲ ਨਾਲ ਹੋਰ ਵੀ ਲੋਕ ਨਿਯਮਾ ਨੂੰ ਫੋਲੋ ਕਰਨਗੇ ਜਿਹੜੇ ਜ਼ੋਮੈਟੋ ਚਾਲਕਾ ਨੇ ਟ੍ਰੈਫਿਕ ਨਿਯਮਾ ਨੂੰ ਅਪਣਾਇਆ ਉਹਨਾਂ ਨੂੰ ਟ੍ਰੈਫਿਕ ਪੁਲਿਸ ਅਤੇ ਕੰਪਨੀ ਵੱਲੋ ਜ਼ੋਮੈਟੋ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਤਰਾ ਦੀ ਹੌਂਸਲਾ ਅਫਜਾਈ ਨਾਲ ਹੋਰ ਵੀ ਜ਼ੋਮੈਟੋ ਚਾਲਕ ਟ੍ਰੈਫਿਕ ਨਿਯਮ ਅਪਨਾਉਣਗੇ ਇਹਨਾ ਸੈਮੀਨਾਰਾ ਰਾਹੀ ਬਹੁਤ ਵਧੀਆ ਮੈਸਜ ਲੋਕਾ ਤਕ ਜਾ ਰਿਹਾ ਹੈ ਟ੍ਰੈਫਿਕ ਨਿਯਮਾ ਦੀ ਪਾਲਣਾ ਅਤੇ ਟ੍ਰੈਫਿਕ ਨਿਯਮਾ ਨੂੰ ਅਪਨਾਉਣ ਲਈ ਇਹ ਸੈਮੀਨਾਰ ਕੀਤਾ ਗਿਆ ਉਹਨਾਂ ਨੂੰ ਹੈਲਮੇਟ ਬਾਰੇ ਖਾਸ ਤੋਰ ਤੇ ਸਮਝਾਇਆ ਗਿਆ ਹੈਲਮੇਟ ਆਈ.ਐੱਸ.ਆਈ. ਮਾਰਕਾ ਹੋਣਾ ਚਾਹੀਦਾ ਹੈ ਹੈਲਮੇਟ ਦਾ ਸੇਫਟੀ ਲੋਕ ਲਗਾ ਕੇ ਹੈਲਮੇਟ ਪਾਉਣਾ ਚਾਹੀਦਾ ਹੈ ਹੈਲਮੇਟ ਬਾਰੇ ਖਾਸ ਤੌਰ ਤੇ ਤਵੱਜੋ ਦਿਤੀ ਗਈ ਤਾ ਜੋ ਹੋਣ ਵਾਲੇ ਹਾਦਸਿਆ ਤੋ ਬਚਾਅ ਹੋ ਸਕੇ ਇਸ ਮੌਕੇ ਸਿਟੀ ਆਪਰੇਸ਼ਨ ਮੈਨੇਜਰ ਵਰੁਣ ਦਵੇਸਰ, ਰਤਨਦੀਪ ਸਿੰਘ , ਰਵਨੀਤ ਸਿੰਘ ਹਾਜ਼ਰ ਸਨ।

You May Also Like