ਅੰਮ੍ਰਿਤਸਰ, 21 ਮਾਰਚ (ਐੱਸ.ਪੀ.ਐਨ ਬਿਊਰੋ) – ਸਿਹਤ ਵਿਭਾਗ ਤਰਨਤਾਰਨ ਵਲੋਂ ਸਿਵਲ ਸਰਜਨ ਡਾ ਕਮਲਪਾਲ ਸਿੱਧੂ ਜੀ ਦੀ ਅਗਵਾਹੀ ਹੇਠਾਂ ਵਿਸ਼ਵ ਡਾਓਨ ਸਿੰਡਰਮ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਅਵਸਰ ਤੇ ਉਹਨਾਂ ਵਲੋਂ ਡਿਸਟ੍ਰਿਕ ਅਰਲੀ ਇੰਟਰਵੇਂਸ਼ਨ ਸੈਂਟਰ ਵਿਖੇ ਡਾਓਨ ਸਿੰਡਰਮ ਨਾਲ ਪ੍ਰਭਾਵਿਤ ਬੱਚਿਆਂ ਨੂੰ ਐਕਟਿਵਿਟੀ ਕਿਟਾਂ ਅਤੇ ਫਲ ਵੰਡੇ ਗਏ। ਇਸ ਅਵਸਰ ਤੇ ਉਹਨਾਂ ਦੱਸਿਆ ਕਿ ਡਾਓਨ ਸਿੰਡਰਮ ਇਕ ਜਮਾਂਦਰੂ ਵਿਕਾਰ ਹੈ ਜੋ ਕਿ ਕ੍ਰੋਮੋਸੋਮ(21) ਦੇ ਵਿਗਾੜ ਕਾਰਨ ਹੁੰਦਾ ਹੈ। ਜਿਸ ਨਾਲ ਮਾਨਸਿਕ ਅਤੇ ਸ਼ਰੀਰਕ ਕਮਜੋਰੀ ਵਲੇ ਬੱਚੇ ਪੈਦਾ ਹੋ ਜਾਂਦੇ ਹਨ। ਇਸ ਬੀਮਾਰੀ ਨਾਲ ਬੱਚੇ ਦਾ ਮਾਨਸਿਕ ਅਤੇ ਸ਼ਰੀਰਕ ਵਿਕਾਸ ਪ੍ਰਭਾਵਿਤ ਹੁੰਦਾ ਹੈ।
ਇਹ ਵੀ ਖਬਰ ਪੜੋ : — ਪੰਜਾਬ ਦੇ ਕਈ ਜ਼ਿਲ੍ਹਿਆਂ ’ਚ 24 ਮਾਰਚ ਤੱਕ ਚੱਲਣਗੀਆਂ ਤੇਜ਼ ਹਵਾਵਾਂ ਅਤੇ ਪਵੇਗਾ ਮੀਂਹ
ਇਸ ਬੀਮਾਰੀ ਤੋਂ ਬਚਣ ਲਈ ਬੱਚੇ ਦੇ ਜਨਮ ਤੋਂ ਪਹਿਲਾਂ ਕੁਝ ਟੈਸਟਾਂ ਰਾਹੀ ਅਤੇ ਜਨਮ ਤੋਂ ਬਾਦ ਜਨੈਟਿਕ ਟੇਸਟ ਰਾਹੀਂ ਇਸ ਸੱਮਸਿਆ ਦੀ ਪਹਿਚਾਣ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਸਾਨੂੰ ਅਜਿਹੇ ਸਪੈਸ਼ਲ ਬੱਚਿਆਂ ਦੀ ਚੰਗੀ ਤਰਾਂ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਬਿਨਾਂ ਭੇਦ-ਭਾਵ ਕੀਤੇ ਅਜਿਹੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨੀਂ ਚਾਹੀਦੀ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਦੇਵੀਬਾਲਾ, ਜਿਲਾ੍ ਪਰਿਵਾਰ ਭਲਾਈ ਅਫਸਰ ਡਾ ਆਸ਼ੀਸ਼ ਗੁਪਤਾ, ਡਾ ਅਮਰਬੀਰ ਸਿੰਘ, ਡਾ ਅਮਨਦੀਪ ਸਿੰਘ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ , ਕੁਆਰਡੀਨੇਟਰ ਰਜਨੀ ਅਤੇ ਸਮੂਹ ਸਟਾਫ ਹਾਜਰ ਸਨ