ਮਮਦੋਟ 27 ਨਵੰਬਰ (ਲਛਮਣ ਸਿੰਘ ਸੰਧੂ) – ਸਥਾਨਕ ਮਿਨਹਾਸ ਹਸਪਤਾਲ ਦੇ ਨੌਜਵਾਨ ਡਾਕਟਰ ਸਰਦਾਰ ਸੁਖਰਾਜ ਸਿੰਘ ਮਿਨਹਾਸ ਦੀ ਬੀਤੀ ਰਾਤ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਨੇੜੇ ਥਾਣਾ ਲੱਖੋ ਕਿ ਬਹਿਰਾਮ ਦੇ ਪਿੰਡ ਦੇ ਸਕੂਲ ਨਜ਼ਦੀਕ ਸੜਕ ਤੇ ਖੜ੍ਹੇ ਰੇਤਾ ਨਾਲ ਭਰੇ ਟਰਾਲੇ ਨਾਲ ਪਿੱਛੇ ਤੋ ਟਕਰਾਅ ਗਈ ਜਿਸ ਨਾਲ ਡਾਕਟਰ ਸੁਖਰਾਜ ਸਿੰਘ ਮਿਨਹਾਸ ਦੇ ਸਿਰ ਵਿੱਚ ਸੱਟ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ।
ਇਹ ਵੀ ਪੜੋ : ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ (27 ਨਵੰਬਰ 2023)
ਜ਼ਿਕਰਯੋਗ ਹੈ ਕਿ ਡਾਕਟਰ ਸੁਖਰਾਜ ਸਿੰਘ ਆਪਣੇ ਨਾਨਕੇ ਪਿੰਡ ਸਦਰਦੀਨ ਵਿੱਖੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਛੱਡ ਕਿ ਵਾਪਸ ਮਮਦੋਟ ਆ ਰਿਹਾ ਸੀ ਪਰ ਮੌਤ ਚੰਦਰੀ ਨੇ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਮੌਕੇ ਤੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਹੈ ਕਿ ਰਾਤ ਦੇ ਕਰੀਬ 11:32 ਦਾ ਟਾਈਮ ਸੀ ਜਦੋਂ ਇਹ ਭਿਆਨਕ ਐਕਸੀਡੈਂਟ ਹੋਇਆ ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਛੋਟੀਆਂ ਛੋਟੀਆਂ ਬੱਚੀਆਂ ਛੱਡ ਗਿਆ ਹੈ ਮ੍ਰਿਤਕ ਦੀ ਥੋੜ੍ਹਾ ਸਮਾਂ ਪਹਿਲਾਂ ਹੀ ਮਮਦੋਟ ਦੇ ਨੇੜੇ ਪੈਂਦੇ ਪਿੰਡ ਚੱਕ ਜਮੀਤ ਸਿੰਘ ਵਾਲਾ ਮਿਸ਼ਰੀ ਵਾਲਾ ਵਿੱਖੇ ਮਿਸਤਰੀ ਦਰਸ਼ਨ ਸਿੰਘ ਦੇ ਘਰ ਵਿਆਹਿਆ ਸੀ ਜਿਨ੍ਹਾਂ ਦਾ ਪੂਰੇ ਇਲਾਕੇ ਵਿੱਚ ਨਾਮ ਸੀ ਅਤੇ ਪੂਰਾ ਪ੍ਰਵਾਰ ਗੁਰਸਿੱਖ ਪ੍ਰਵਾਰ ਸੀ।