ਅੰਮ੍ਰਿਤਸਰ, 20 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਵਲੋਂ ਕਰਮਚਾਰੀਆਂ ਨੂੰ 7 ਪ੍ਰਤੀਸ਼ਤ ਮਹਿੰਗਾਈ ਭੱਤਾ ਜਾਰੀ ਕਰ ਦਿਤਾ ਗਿਆ ਜਿਸ ਕਰਕੇ ਕਰਮਚਾਰੀਆਂ ਵਿੱਚ ਅਥਾਹ ਖੁਸ਼ੀ ਦੀ ਲਹਿਰ ਦੌੜ ਗਈ। ਇਹ ਮਹਿੰਗਾਈ ਭੱਤਾ ਲਾਗੂ ਹੋਣ ਨਾਲ ਲਗਪਗ ਇੱਕ ਹਜ਼ਾਰ ਪੱਕੇ ਕਰਮਚਾਰੀਆਂ ਨੂੰ ਵੱਡਾ ਆਰਥਿਕ ਲਾਭ ਪ੍ਰਾਪਤ ਹੋਵੇਗਾ ਇਸ ਮੌਕੇ ਸ੍ਰ: ਠਾਨ ਸਿੰਘ ਬੁੰਗਈ. ਸ੍ਰ: ਸ਼ਰਨ ਸਿੰਘ ਸੋਢੀ ਸ੍ਰ: ਰਵਿੰਦਰ ਸਿੰਘ ਕਪੂਰ, ਸ੍ਰ: ਜੈਮਲ ਸਿੰਘ ਢਿਲੋਂ, ਸ੍ਰ: ਬਲਵਿੰਦਰ ਸਿੰਘ ਫੌਜੀ, ਸ੍ਰ: ਠਾਕਰ ਸਿੰਘ ਬੁੰਗਈ. ਸ੍ਰ: ਪ੍ਰਦੀਪ ਸਿੰਘ ਮਾਨ, ਸ੍ਰ: ਹਰਮਿੰਦਰ ਸਿੰਘ ਜਕਰੇਵਾਲੇ, ਸ੍ਰ: ਜਗਦੀਪ ਸਿੰਘ ਲਾਂਗਰੀ ਤੇ ਹੋਰ ਕਰਮਚਾਰੀਆਂ ਵਲੋਂ ਡਾ. ਵਿਜੇ ਸਤਬੀਰ ਸਿੰਘ ਦਾ ਤਹਿਦਿਲੋਂ ਧੰਨਵਾਦ ਤੇ ਫੁਲਹਾਰ ਸ਼ਾਲ ਨਾਲ ਸਨਮਾਨ ਕੀਤਾ ਗਿਆ।
ਇਹ ਵੀ ਖਬਰ ਪੜੋ : — ਪੰਜਾਬ ਸਟੇਟ ਫੂਡ ਕਾਰਪੋਰੇਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਜੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਕੀਤਾ ਨਿਰੀਖਣ
ਡਾ. ਵਿਜੇ ਸਤਬੀਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਹ ਹਮੇਸ਼ਾਂ ਹੀ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜੇ ਹਨ ਅਤੇ ਉਨ੍ਹਾਂ ਦੀ ਬੇਹਤਰੀ ਲਈ ਹਮੇਸ਼ਾਂ ਵਚਨਬੱਧ ਹਾਂ ਡਾ. ਵਿਜੇ ਸਤਬੀਰ ਸਿੰਘ ਨੇ ਇਹ ਵੀ ਦਸਿਆ ਕਿ ਉਨ੍ਹਾਂ ਵਲੋਂ 2014 ਤੋਂ ਜੋ ਮੈਡੀਕਲ ਪਾਲਿਸੀ ਲਾਗੂ ਕੀਤੀ ਗਈ ਸੀ, ਉਸ ਤੋਂ ਹੁਣ ਕਰਮਚਾਰੀਆਂ ਨੂੰ ਭਾਰੀ ਲਾਭ ਪ੍ਰਾਪਤ ਹੋ ਰਿਹਾ ਹੈ ਕਿਉਂਕਿ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਪਤਨੀ ਤੇ ਬੱਚਿਆਂ ਨੂੰ ਵੀ ਪਾਲਿਸੀ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਮੌਕੇ ਸ੍ਰ: ਜਸਵੰਤ ਸਿੰਘ ਬੌਬੀ ਦਿੱਲੀ, ਸ੍ਰ: ਅਮਰਪ੍ਰੀਤ ਸਿੰਘ ਵੀ ਹਾਜ਼ਰ ਸਨ।