ਅੰਮ੍ਰਿਤਸਰ, 12 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਵੱਖ ਵੱਖ ਤਹਿਸੀਲਾਂ ਦਾ ਰਿਕਾਰਡ ਜਿਵੇਂ ਕਿ ਜਮਾਂਬੰਦੀਆਂ ਆਦਿ ਹੋਰ ਰਿਕਾਰਡ ਦਫਤਰ ਨਹਿਰੀ ਵਿਭਾਗ ਵਿਖੇ ਰੱਖਿਆ ਹੈ ਦੀ ਸੁਚੱਜੇ ਢੰਗ ਨਾਲ ਸਾਂਭ ਸੰਭਾਲ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਆਪਣਾ ਰਿਕਾਰਡ ਲੈਣ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਨਹਿਰੀ ਵਿਭਾਗ ਵਿਖੇ ਰੱਖੇ ਰਿਕਾਰਡ ਦਾ ਮੁਆਇਨਾ ਕੀਤਾ ਗਿਆ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਸਾਰੇ ਰਿਕਾਰਡ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਿਫਟ ਕੀਤਾ ਜਾਵੇ ਅਤੇ ਮਿਤੀ ਬੱਧ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਕਈ ਵਾਰ ਪੁਰਾਣੇ ਰਿਕਾਰਡ ਦੀ ਬਹੁਤ ਜਰੂਰਤ ਹੁੰਦੀ ਹੈ ਅਤੇ ਉਹ ਇਹ ਰਿਕਾਰਡ ਲੈਣ ਲਈ ਦਫਤਰ ਵਿਖੇ ਪਹੁੰਚ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਰੇ ਰਿਕਾਰਡ ਨੂੰ ਵੱਖ ਵੱਖ ਤਹਿਸੀਲਾਂ ਅਨੁਸਾਰ ਰੱਖਿਆ ਜਾਵੇ ਤਾਂ ਜੋ ਲੋੜ ਪੈਣ ਤੇ ਅਸਾਨੀ ਨਾਲ ਮਿਲ ਸਕੇ। ਇਸ ਮੌਕੇ ਮੁੱਖ ਪ੍ਰਸਾਸ਼ਕ ਪੁੱਡਾ ਸ੍ਰੀ ਰਜਤ ਓਬਰਾਏ, ਐਸ:ਡੀ:ਐਮ ਸ੍ਰ ਮਨਕੰਵਲ ਸਿੰਘ ਚਾਹਲ, ਜਿਲ੍ਹਾ ਮਾਲ ਅਫਸਰ ਸ੍ਰੀ ਤਪਨ ਭਨੋਟ, ਨਾਇਬ ਤਹਿਸੀਲਦਾਰ ਸ੍ਰੀ ਰਤਨਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਨਹਿਰੀ ਵਿਭਾਗ ਵਿਖੇ ਪਏ ਤਹਿਸੀਲਾਂ ਦੇ ਰਿਕਾਰਡ ਦਾ ਕੀਤਾ ਮੁਆਇਨਾ
