ਡਿਪਟੀ ਕਮਿਸ਼ਨਰ ਨੇ ਭਗਤਾਂ ਵਾਲਾ ਮੰਡੀ ਵਿੱਚ ਝੋਨੇ ਦੀ ਖਰੀਦ ਕਰਵਾਈ ਸ਼ੁਰੂ 

ਪਨਗਰੇਨ ਨੇ ਕੀਤੀ ਭਗਤਾਂ ਵਾਲਾ ਵਿੱਚ ਝੋਨੇ ਦੀ ਖਰੀਦ

ਅੰਮ੍ਰਿਤਸਰ, 7 ਅਕਤੂਬਰ (ਐੱਸ.ਪੀ.ਐਨ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਭਗਤਾਂ ਵਾਲਾ ਮੰਡੀ ਵਿੱਚ ਪਹੁੰਚ ਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਉਹਨਾਂ ਨੇ ਇਸ ਨਵੇਂ ਸੀਜਨ ਦੀ ਕਿਸਾਨਾਂ , ਅੜਤੀਆਂ, ਪੱਲੇਦਾਰਾਂ ਅਤੇ ਖਰੀਦ ਏਜੰਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸੀਜ਼ਨ ਦੌਰਾਨ ਤੁਹਾਨੂੰ ਕਿਸੇ ਵੀ ਤਰ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜਿਲਾ ਮੰਡੀ ਅਫਸਰ ਸ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਜਿਲ੍ਹੇ ਵਿੱਚ 20700 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਬਾਸਮਤੀ ਜੋ ਕਿ ਕਾਫੀ ਦਿਨਾਂ ਤੋਂ ਆ ਰਹੀ ਹੈ, ਦੀ ਖਰੀਦ ਨਿਜੀ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 252683 ਮੀਟਰਕ ਟਨ ਬਾਸਮਤੀ ਵਪਾਰੀਆਂ ਵੱਲੋਂ ਖਰੀਦੀ ਗਈ ਹੈ , ਜਿਸ ਵਿੱਚੋਂ ਲਗਭਗ 95 ਫੀਸਦੀ ਤੋਂ ਵੱਧ ਦੀ ਲਿਫਟਿੰਗ ਵੀ ਪੂਰੀ ਹੋ ਗਈ ਹੈ।

May be an image of 14 people and text

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਸ ਮੌਕੇ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਉਹ ਝੋਨੇ ਦੀ ਖਰੀਦ ਤੋਂ ਇਲਾਵਾ ਇਸ ਦੀ ਲਿਫਟਿੰਗ ਅਤੇ ਕਿਸਾਨਾਂ ਦੀ ਅਦਾਇਗੀ ਵੀ ਨਾਲੋ ਨਾਲ ਕਰਨੀ ਯਕੀਨੀ ਬਣਾਉਣ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾਲ ਆਵੇ। ਉਹਨਾਂ ਦੱਸਿਆ ਕਿ ਅੱਜ 10 ਮੰਡੀਆਂ ਵਿੱਚ ਸਰਕਾਰੀ ਖਰੀਦ ਸ਼ੁਰੂ ਹੋਈ ਹੈ ਜਦ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਖਰੀਦ ਜ਼ਿਲ੍ਹੇ ਦੀਆਂ ਸਾਰੀਆਂ 50 ਮੰਡੀਆਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ।

ਇਹ ਵੀ ਖਬਰ ਪੜੋ : — ਤਰਨਤਾਰਨ ਚ ਆਪ’ ਸਮਰਥਕ ਦਾ ਗੋਲੀਆਂ ਮਾਰ ਕੇ ਕਤਲ

ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਖਰੀਦ ਸਮੇਂ ਸਿਰ ਕਰਵਾਉਣ ਲਈ ਸੁੱਕਾ ਝੋਨਾ ਲੈ ਕੇ ਮੰਡੀਆਂ ਵਿੱਚ ਆਉਣ, ਤਾਂ ਜੋ ਮੰਡੀ ਵਿੱਚ ਬਹੁਤਾ ਸਮਾਂ ਰੁਕਣਾ ਨਾ ਪਵੇ। ਇਸ ਮੌਕੇ ਸਰਤਾਜ ਸਿੰਘ ਚੀਮਾ ਡੀ.ਐਫ.ਐਸ.ਸੀ, ਅਮਨਦੀਪ ਸਿੰਘ ਡੀ.ਐਮ.ਓ, ਨਰਿੰਦਰ ਬਹਿਲ ਜ਼ਿਲ੍ਹਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਰਮਨਜੋਤ ਸਿੰਘ ਇੰਸਪੈਕਟਰ ਪਨਗ੍ਰੇਨ, ਵਿਸ਼ਾਲ ਕੁਮਾਰ ਇੰਸਪੈਕਟਰ ਪਨਗ੍ਰੇਨ, ਮਲਕੀਅਤ ਸਿੰਘ ਇੰਸਪੈਕਟਰ ਪਨਸਪ, ਅਨਾ ਸ਼ਰਮਾ ਮੈਨੇਜਰ ਮਾਰਕਫੈੱਡ, ਦਿਲਬਾਗ ਸਿੰਘ ਇੰਸਪੈਕਟਰ ਪੀ.ਐਸ.ਡਬਲਿਊ.ਸੀ, ਕਿਸਾਨ ਜਸਵਿੰਦਰ ਸਿੰਘ ਪਿੰਡ ਕੋਟਲੀ ਨਸੀਰ ਖਾਂ ਅਤੇ ਆੜ੍ਹਤੀਆ ਡੈਨਿਸ਼ ਟਰੇਡਿੰਗ ਕੰਪਨੀ ਹਾਜਰ ਸਨ।

You May Also Like