ਡਿਪਟੀ ਕਮਿਸ਼ਨਰ ਵੱਲੋਂ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ, 18 ਅਪ੍ਰੈਲ (ਐੱਸ.ਪੀ.ਐਨ ਬਿਊਰੋ) – ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਸ਼ਰਾਬ ਦੇ ਸਟਾਕ ਦੀ ਜਾਂਚ ਕੀਤੀ। ਡਿਪਟੀ ਕਮਿਸ਼ਨਰ ਉਥੇ ਲੰਮਾ ਸਮਾਂ ਰਹੇ ਅਤੇ ਉਨਾਂ ਉਥੇ ਸ਼ਰਾਬ ਬਨਾਉਣ ਤੋਂ ਲੈ ਕੇ ਫੈਕਟਰੀ ਤੋਂ ਬਾਹਰ ਨਿਕਲਣ ਤੱਕ ਦੀ ਸਾਰੀ ਪ੍ਰਣਾਲੀ ਨੂੰ ਵਾਚਿਆ। ਇਸ ਦੌਰਾਨ ਉਨਾਂ ਫਲਾਇੰਗ ਸੁਕਐਡ ਦੀ ਟੀਮ ਨੂੰ ਸਾਰੇ ਸਟਾਕ ਦੀ ਜਾਂਚ ਤੇ ਬਿਲਾਂ ਨਾਲ ਮਿਲਾਉਣ ਦੀ ਹਦਾਇਤ ਕੀਤੀ, ਜੋ ਕਿ ਦੇਰ ਸ਼ਾਮ ਤੱਕ ਜਾਰੀ ਰਹੀ।

ਆਬਕਾਰੀ ਵਿਭਾਗ ਦੀ ਨਿਗ੍ਹਾ ਹੇਠ ਰਹੇ ਸ਼ਰਾਬ ਦੀ ਇਕੱਲੀ-ਇਕੱਲੀ ਬੋਤਲ – ਡਿਪਟੀ ਕਮਿਸ਼ਨਰ

May be an image of 7 people and text

May be an image of 5 people, people studying and text

ਸ੍ਰੀ ਘਨਸ਼ਾਮ ਥੋਰੀ ਨੇ ਫੈਕਟਰੀ ਪ੍ਰਬੰਧਕਾਂ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵੋਟਾਂ ਦੌਰਾਨ ਸ਼ਰਾਬ ਦੀ ਵਰਤੋਂ ਆਮ ਨਾਲੋਂ ਵੱਧ ਜਾਂਦੀ ਹੈ ਅਤੇ ਅਜਿਹੇ ਵਿਚ ਫੈਕਟਰੀ ਦੀ ਸਪਲਾਈ ਉਤੇ ਤਿੱਖੀ ਨਜ਼ਰ ਰੱਖੀ ਜਾਵੇ। ਉਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਇਥੋਂ ਨਿਕਲਣ ਵਾਲੀ ਇਕੱਲੀ ਇਕੱਲੀ ਬੋਤਲ ਤੁਹਾਡੀ ਨਿਗ੍ਹਾ ਹੇਠ ਹੋਣੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਸਪਲਾਈ ਵਿਭਾਗ ਦੇ ਨਿਯਮਾਂ ਨੂੰ ਅੱਖੋਂ ਪਰੋਖੇ ਕਰਕੇ ਨਾ ਹੋਵੇ।

ਇਹ ਵੀ ਖਬਰ ਪੜੋ : — ਵਿਜੀਲੈਂਸ ਵੱਲੋਂ ਏ.ਐਸ.ਆਈ 4,500 ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

ਉਨਾਂ ਸ਼ਰਾਬ ਲਈ ਆ ਰਹੀ ਸਿਪਰਟ ਦੀ ਸਪਲਾਈ ਉਤੇ ਵੀ ਨਿਗ੍ਹਾ ਰੱਖਣ ਲਈ ਕਿਹਾ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਇਸ ਸਪਲਾਈ ਦੀ ਦੁਰਵਰਤੋਂ ਨਾ ਕਰ ਸਕੇ। ਉਨਾਂ ਕਿਹਾ ਕਿ ਸਾਡੇ ਜਿਲ੍ਹੇ ਵਿਚ ਪੈਂਦੀ ਇਹ ਇਕਲੌਤੀ ਸ਼ਰਾਬ ਫੈਕਟਰੀ ਹੈ, ਜਿਥੋਂ ਵੱਖ-ਵੱਖ ਮਾਅਰਕੇ ਦੀ ਸ਼ਰਾਬ ਬਾਜ਼ਾਰ ਵਿਚ ਜਾਂਦੀ ਹੈ, ਸੋ ਇਸ ਫੈਕਟਰੀ ਉਤੇ ਆਬਕਾਰੀ ਵਿਭਾਗ ਦੀ 24 ਘੰਟੇ ਨਿਗ੍ਹਾ ਹੋਣੀ ਜ਼ਰੂਰੀ ਹੈ। ਉਨਾਂ ਸ਼ਰਾਬ ਦੀ ਪੈਕਿੰਗ, ਸਪਲਾਈ ਰਿਕਾਰਡ, ਡਿਸਪੈਚ, ਪੈਕਿੰਗ, ਸਪਿਰਟ ਦੀ ਆਮਦ ਅਤੇ ਇਸ ਸਾਰੇ ਕੰਮ ਉਤੇ ਆਬਕਾਰੀ ਵਿਭਾਗ ਦੇ ਕੰਟਰੋਲ ਦੀ ਜਾਂਚ ਕੀਤੀ। ਇਸ ਮੌਕੇ ਉਨਾਂ ਨਾਲ ਐਸ ਡੀ ਐਮ ਅੰਮ੍ਰਿਤਸਰ 2 ਸ੍ਰੀ ਲਾਲ ਵਿਸਵਾਸ਼, ਏ ਈ ਟੀ ਸੀ ਸ੍ਰੀ ਸੁਖਵਿੰਦਰ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

You May Also Like