ਅੰਮ੍ਰਿਤਸਰ 19ਸਤੰਬਰ (ਹਰਪਾਲ ਸਿੰਘ) – ਡੀ.ਏ.ਵੀ ਕਾਲਜ ਵਿਖੇ ਹਿੰਦੀ ਸਪਤਾਹ ਪ੍ਰਤੀਯੋਗਤਾ ਆਯੋਜਨ ਦਾ ਪੁਰਸਕਾਰ ਵੰਡ ਸਮਾਰੋਹ ਕਾਲਜ ਪ੍ਰਿੰਸਿਪਲ ਡਾ. ਅਮਨਦੀਪ ਗੁਪਤਾ ਅਤੇ ਅਧੀਅਕਸ਼ ਹਿੰਦੀ ਵਿਭਾਗ ਡਾ. ਕਿਰਨ ਖੰਨਾ ਵੱਲੋਂ ਕਰਵਾਇਆ ਗਿਆ। ਰਾਸ਼ਟਰੀ ਅੰਤਰਾਸ਼ਟਰੀ ਪੱਧਰ ਤੇ ਪ੍ਰਮੁੱਖ ਸਮਾਜ ਸੇਵੀ ਡਾ. ਸਵਰਾਜ ਗਰੋਵਰ ਜੀ ਇਸ ਪੁਰਸਕਾਰ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ।
ਇਹ ਵੀ ਖਬਰ ਪੜੋ : — ਵਿਜੀਲੈਂਸ ਨੇ ਮਾਲ ਪਟਵਾਰੀ ਨੂੰ 5000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫਤਾਰ
ਹਿੰਦੀ ਵਿਭਾਗ ਵੱਲੋਂ ਆਫਿਸ਼ੀਅਲ ਪੱਤਰ ਲੇਖ, ਲੇਖ, ਹਿੰਦੀ ਦਾ ਵਧਦਾ ਪ੍ਰਭਾਵ, ਵਿਦੇਸ਼ੀ ਕੰਪਨੀਆਂ ਦੇ ਭਾਰਤੀ ਸੀ.ਈ.ਓ, ਵਿਦੇਸ਼ੀ ਬਜਾਰ ਵਿੱਚ ਵਧਦੀ ਭਾਰਤੀ ਚੀਜਾ ਦੀ ਮੰਗ, ਕੰਪਿਉਟਰ ਅਤੇ ਇੰਟਰਨੇਟ ਦੀ ਹਿੰਦੀ, ਲੋਕਪ੍ਰੀਅ ਹਿੰਦੀ ਸਾਫਰਵੇਅਰ, ਹਿੰਦੀ ਪੋਰਟਲ, ਹਿੰਦੀ ਬੱਲਾਗਜ਼, ਹਿੰਦੀ ਵਿਸ਼ਿਆਂ ਤੇ ਲੇਖ, ਨਾਰੀ ਵਿਚਾਰ, ਬੁਢਾਪਾ ਵਿਚਾਰ, ਨਸ਼ਾ, ਬੇਰੁਜਗਾਰੀ, ਵਿਦੇਸ਼ਮੋਹ ਆਦਿ ਵਿਸ਼ਿਆਂ ਤੇ ਕਵਿਤਾਵਾਂ ਉਚਾਰਣ ਵਿੱਚ ਬੀ.ਸੀ.ਏ, ਬੀ.ਐਸ.ਸੀ, ਆਈ.ਟੀ.ਬੀ., ਐਸ.ਸੀ ਬਾਯੋਟੈਕਨੋਲਾਜੀ, ਬੀ.ਕਾਮ, ਪਲਸ ਵਨ, ਮੈਡੀਕਲ, ਐਮ.ਐਸ.ਸੀ. ਮੈਥ ਆਦਿ ਵਿਸ਼ਿਆਂ ਤੇ ਲਗਭਗ 50 ਵਿਧਿਆਰਥੀਆਂ ਨੇ ਹਿੱਸਾ ਲਿਆ।
ਇਹ ਵੀ ਖਬਰ ਪੜੋ : — ਧਰਤੀ ਮਾਂ ਨੂੰ ਰੁਖਾਂ ਨਾਲ ਸ਼ਿੰਗਾਰਨ ਲਈ ਸ਼ਹੀਦ ਬਾਬਾ ਜੀਵਨ ਸਿੰਘ ਪਾਰਕ ਫੋਕਲ ਪੁਆਇੰਟ ਵਿਖੇ ਕੀਤਾ ਗਿਆ ਪੌਦਾਰੋਪਣ : ਡਾ ਇਕਬਾਲ ਸਿੰਘ ਤੁੰਗ
ਇਸ ਪ੍ਰਤਿਯੋਗਤਾ ਵਿੱਚ ਜੱਜ ਦੀ ਭੂਮਿਕਾ ਡਾ. ਅਤੁਲ ਭਾਸਕਰ ਜੀ ਦੇ ਨਿਭਾਈ। ਡਾ. ਸਵਰਾਜ ਗਰੋਵਰ ਜੀ ਨੇ ਹਿੰਦੀ ਨੂੰ ਮਨ-ਕਰਮ ਅਤੇ ਵਚਨ ਨਾਲ ਅਪਨਾਉਣ ਦੇ ਲਈ ਪ੍ਰੇਰਿਤ ਕੀਤਾ। ਡਾ. ਅਮਨਦੀਪ ਗੁਪਤਾ ਜੀ ਨੇ ਹਿੰਦੀ ਦੇ ਲਈ ਕਾਲਜ ਸੰਸਥਾਂ ਅਤੇ ਉਸ ਵੱਲੋਂ ਦਿਤੇ ਜਾ ਰਹੇ ਯੋਗਦਾਨ ਦਾ ਸਲਾਘਾਂ ਕੀਤਾ। ਪ੍ਰੋ. ਡਾ. ਕਿਰਨ ਖੰਨਾ ਨੇ ਵਿਭਾਗ ਦੀ ਉਚਾਇਆਂ ਅਤੇ ਵਿਧਿਆਰਥੀਆਂ ਦੇ ਮਨ ਵਿਚ ਰਾਸ਼ਟਰ ਭਾਸ਼ਾ ਦੇ ਲਈ ਰੂਚੀ ਅਤੇ ਸਨਮਾਨ ਪੈਦਾ ਕਰਨ ਦੇ ਲਈ ਯੋਜਨਾਵਾਂ ਦਾ ਵਰਨਣ ਕੀਤਾ। ਇਸ ਸਫਲ ਮੰਚ ਦਾ ਸੰਚਾਲਨ ਜੈਸਿਕਾ ਅਤੇ ਰਾਜਵਿੰਦਰ ਨੇ ਕੀਤਾ ਤਮੱਨਾ, ਭਾਵਨਾ, ਅਮਿਤ, ਸਿਧਾਂਤ, ਰੋਹਿਤ, ਸਾਹਿਲ, ਡਾਲੀ, ਰੇਸ਼ਮਾ, ਜੋਤੀ ਕੌਸਤੂਭ, ਜੀਤ, ਆਂਚਲ, ਨਯਨ, ਸੱਵਾਤੀ, ਸ਼ਿਵਮ, ਰਜਨੀ, ਗੁਰਸੇਵਕ ਆਦਿ ਵਿਧਿਆਰਥੀਆਂ ਨੇ ਇਨਾਮ ਹਾਸਲ ਕੀਤੇ ਇਸ ਮੌਕੇ ਜੋਤੀ ਜੀ, ਡਾ. ਰਜਨੀ ਖੰਨਾ, ਕਾਲਜ ਸਟਾਫ ਸੈਕਟਰੀ ਡਾ. ਨੀਰਜ ਗੁਪਤਾ, ਪ੍ਰ. ਡਾ. ਸੀਮਾ ਸ਼ਰਮਾ, ਪ੍ਰੋ. ਗਗਨਦੀਪ ਰਾਯਜਾਦਾ, ਪ੍ਰੋ. ਪੂਨਮ ਪ੍ਰੋਗਰਾਮ ਵਿਚ ਮੁੱਖ ਰੂਪ ਵਿੱਚ ਮੌਜੂਦ ਸਨ।