ਅੰਮ੍ਰਿਤਸਰ 6 ਨਵੰਬਰ (ਹਰਪਾਲ ਸਿੰਘ) – ਪਿਛਲੇ ਤਿੰਨ ਦਹਾਕਿਆਂ ਤੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸਮਾਜ ਸੇਵਾ ਕਰ ਰਹੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ ਵੱਲੋਂ ਖਰੀਦੀ ਹੋਈ ਸ਼ਪੈਸਲ ਮਸ਼ੀਨ ਰਾਹੀਂ ਲਾਲੜੂ ਵਿੱਚ ਡੇਂਗੂ ਦੇ ਕੇਸਾਂ ਤੇ ਠੱਲ ਪਾਉਣ ਲਈ ਪਿਛਲੇ ਕਈ ਦਿਨਾਂ ਤੋਂ ਫੌਗਿੰਗ ਕਰਵਾਈ ਜਾ ਰਹੀ ਅਤੇ ਆਉਣ ਵਾਲੇ ਸਮੇਂ ਵੀ ਸਕੂਲਾਂ ਅਤੇ ਭੀੜ ਵਾਲੀਆਂ ਥਾਵਾਂ ਵਿੱਚ ਪਹਿਲ ਦੇ ਆਧਾਰ ਤੇ ਫੌਗਿੰਗ ਕੀਤੀ ਜਾਵੇਗੀ । ਡਾ ਮੁਲਤਾਨੀ ਨੇ ਕਿਹਾ ਕਿ ਡੇਰਾ ਬਸੀ / ਲਾਲੜੂ ਇਲਾਕੇ ਵਿਚ ਲੋੜ ਪੈਣ ਤੇ ਕੋਈ ਵੀ ਮਸ਼ੀਨ ਦੀ ਵਰਤੋਂ ਕਰ ਸਕਦਾ। ਡਾ ਮੁਲਤਾਨੀ ਨੇ ਦੱਸਿਆ ਕਿ ਡੇਂਗੂ ਤੋ ਬਚਾਅ ਲਈ ਜਿੱਥੇ ਪਾਣੀ ਦੇ ਇਕੱਠੇ ਹੋਣ ਤੋਂ ਬਚਾ ਰੱਖਣਾ ਚਾਹੀਦਾ ਉੱਥੇ ਫੌਗਿੰਗ ਨਾਲ ਵੀ ਕਾਫ਼ੀ ਬਚਾ ਹੋ ਸਕਦਾ ।
ਡੇਗੂ ਬਾਰੇ ਪੂਰੀ ਜਾਣਕਾਰ ਦਿੰਦੇ ਹੋਏ ਡਾ ਮੁਲਤਾਨੀ ਨੇ ਦੱਸਿਆ ਕਿ ਇਹ ਏਡੀਜ ਏਜਪਟਾਈ ਮੱਛਰ ਜਿਸ ਨੂੰ ਟਾਈਗਰ ਮੱਛਰ ਵੀ ਕਹਿੰਦੇ ਹਨ ਰਾਹੀ ਫੈਲਦਾ ਹੈ ਜੋ ਕੇ ਸਾਫ ਪਾਣੀ ਤੇ ਪਨਪਦਾ ਦਾ ਹੈ ਤੇ ਦਿਨ ਦੇ ਸਮੇਂ ਕੱਟਦਾ ਹੈ। ਡੇਗੂ ਨੂੰ ਅਮੀਰਾਂ ਦਾ ਮਲੇਰੀਆ ਵੀ ਕਿਹਾ ਜਾਂਦਾ ਹੈ ਕਿਉਂਕਿ ਡੇਗੂ ਸ਼ਹਿਰਾਂ ਵਿੱਚ ਵਧੇਰੇ ਪਾਇਆ ਜਾਂਦਾ ਸੀ ਪਰ ਅੱਜ ਕਲ ਪਿੰਡਾਂ ਵਿੱਚ ਵੀ ਪੈਰ ਪਸਾਰ ਚੁੱਕਿਆ। ਡੇਗੂ ਦਾ ਪਤਾ ਸਿਰਫ ਖ਼ੂਨ ਟੈਸਟ ਤੋਂ ਹੀ ਲਗਦਾ ਹੈ। ਡੇਗੂ ਹੋਣ ਤੇ ਤੇਜ਼ ਬੁਖ਼ਾਰ ਤੋ ਇਲਾਵਾ ਉਲਟੀਆਂ ਟੱਟੀਆਂ ਪੇਟ ਦਰਦ ਤੇ ਸਿਰ ਦਰਦ ਆਦਿ ਵੀ ਹੋ ਸਕਦੇ ਹਨ। ਬਚਾਅ ਬਾਰੇ ਦੱਸਿਆ ਕਿ ਘਰਾਂ ਵਿੱਚ ਤੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ। ਹਫ਼ਤੇ ਵਿੱਚ ਇਕ ਵਾਰ ਫ਼ਰਿੱਜ ਕੂਲਰ ਏਸੀ ਗਮਲੇ ਜਾਂ ਹੋਰ ਟੁੱਟੇ ਫੁੱਟੇ ਬਰਤਨਾਂ ਨੂੰ ਸਾਫ ਕਰਨਾ ਜ਼ਰੂਰੀ।
ਬੁਖ਼ਾਰ ਲਈ ਐਸਪਾਰੀਨ ਦੀ ਗੋਲੀ ਨਹੀਂ ਲੈਣੀ ਤੇ ਸਿਰਫ ਪੈਰਾਸਿਟਾਮੋਲ ਦੀ ਗੋਲੀ ਹੀ ਲੈਣੀ । ਪਾਣੀ ਜ਼ਿਆਦਾ ਪੀਣਾ ਤੇ ਲੋੜ ਪੈਣ ਤੇ ਡਾਕਟਰ ਨਾਲ ਸਲਾਹ ਜ਼ਰੂਰੀ।ਜਿੱਥੇ ਪਾਣੀ ਜ਼ਿਆਦਾ ਪੀਣ ਵਾਸਤੇ ਕਿਹਾ ਉੱਥੇ ਮਰੀਜ ਨੂੰ ਪਿਸ਼ਾਬ ਆੳਣਾ ਵੀ ਜ਼ਰੂਰੀ। ਮਰੀਜ਼ ਨੂੰ ਖਿਆਲ ਰੱਖਣਾ ਪਵੇਗਾ ਕਿ ਪਿਸ਼ਾਬ ਜਾਂ ਟੱਟੀ ਜਾਂ ਉਲਟੀ ਵਿਚ ਖੂਨ ਆਉਣਾ ਐਮਰਜੈਂਸੀ ਹੋ ਸਕਦੀ। ਡਾਕਟਰ ਮੁਲਤਾਨੀ ਨੇ ਬੁਖ਼ਾਰ ਦੁਰਾਣ ਬੱਕਰੀ ਆਦਿ ਦੇ ਦੁੱਧ ਪੀਣ ਜਾ ਝਾੜੇ ਆਦਿ ਕਰਵਾਉਣ ਨੂੰ ਸਿਰਫ ਵਹਿਮ ਭਰਮ ਦੱਸਿਆ। ਇਸ ਮੌਕੇ ਲਾਭ ਸਿੰਘ ਸੀਨੀਅਰ ਮੀਤ ਪ੍ਰਧਾਨ , ਸ਼ਤੀਸ਼ ਰਾਣਾ, ਪਵਨ ਕੁਮਾਰ ਐਮ ਸੀ , ਮਨੋਜ ਮਹਿਤਾ , ਜੱਗੀ ਤੋਸ਼ਾਰ, ਤੋਂ ਕਲੋਨੀ ਵਸਨੀਕ ਹਾਜ਼ਰ ਸਨ।