ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ 3 ਅਕਤੂਬਰ ਤੋਂ 12 ਅਕਤੂਬਰ ਤੱਕ ਮਨਾਇਆ ਜਾਵੇਗਾ ਦੁਸ਼ਹਿਰਾ ਪੁਰਬ : ਡਾ. ਵਿਜੇ ਸਤਬੀਰ ਸਿੰਘ

ਅੰਮ੍ਰਿਤਸਰ 27 ਸਤੰਬਰ (ਹਰਪਾਲ ਸਿੰਘ) – ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਾਨਯੋਗ ਪੰਜਪਿਆਰੇ ਸਾਹਿਬਾਨ ਦੇ ਸਰਪ੍ਰਸਤੀ ਹੇਠ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੁਸ਼ਹਿਰਾ ਪੁਰਬ (ਮਹੱਲਾ) ਪੂਰੇ ਜਾਹੋ-ਜਲਾਲ ਨਾਲ, ਧਾਰਮਿਕ ਰਵਾਇਤਾ ਅਨੁਸਾਰ ਵੱਡੇ ਪੱਧਰ ਤੇ ਮਨਾਇਆ ਜਾਵੇਗਾ। ਮਿਤੀ 3 ਅਕਤੂਬਰ 2024 ਤੋਂ ਰੋਜਾਨਾ ਰਾਤ 8.30 ਵੱਜੇ ਤੋਂ 12 ਵੱਜੇ ਤਕ ਸ੍ਰੀ ਦਸ਼ਮ ਗ੍ਰੰਥ ਸਾਹਿਬ ਵਿੱਚੋਂ ‘ਚੰਡੀ ਬਾਣੀ’ ਦੇ ਪਾਠ ਮਾਨਯੋਗ ਸਿੰਘ ਸਾਹਿਬ ਭਾਈ ਕਸ਼ਮੀਰ ਸਿੰਘ ਜੀ – ਹੈਡ ਗ੍ਰੰਥੀ ਨਿਰੰਤਰ 10 ਦਿਨਾਂ ਤੱਕ ਕਰਨਗੇ। ਮਿਤੀ 12 ਅਕਤੂਬਰ 2024 ਨੂੰ ਸਵੇਰੇ 12 ਵਜੇ ਸਿੰਘਾਸਨ ਅਸਥਾਨ ਦੇ ਏਤਿਹਾਸਿਕ ਸ਼ਸਤਰ, ਸਿੰਘਾਸਨ ਅਸਥਾਨ ਦੇ ਮੁੱਖ ਦੁਆਰ ਦੇ ਸਨਮੁੱਖ ਸਜਾਏ ਜਾਣਗੇ ਉਪਰੰਤ ਇਨਾਂ ਸ਼ਸਤਰਾਂ ਦੇ ਤਿਲਕ, ਪੂਜਨ, ਆਦਿ ਰਸਮ ਅਦਾ ਕੀਤੀ ਜਾਵੇਗੀ ਸ਼ਾਮ ਠੀਕ 4 ਵਜੇ ਮਾਨਯੋਗ ਮੀਤ ਜੱਥੇਦਾਰ ਸਾਹਿਬ ਵੱਲੋਂ ਅਰਦਾਸ ਕਰਕੇ ਦੁਸ਼ਹਿਰੇ ਮਹੱਲੇ ਦੀ ਅਰੰਭਤਾ ਤਖੱਤ ਸਾਹਿਬ ਜੀ ਦੇ ਮਾਨਯੋਗ ਜੱਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਗੁਰੂ ਸਾਹਿਬ ਜੀ ਦੇ ਨਿਸ਼ਾਨ ਸਾਹਿਬ, ਘੋੜੇ, ਨਗਾਰੇ, ਕੀਰਤਨੀ ਜੱਥੇ, ਗੱਤਕਾ ਪਾਰਟੀ ਦਲ- ਪੰਥ ਦੇ ਮੁੱਖੀ ਸਾਧ-ਸੰਗਤ ਦੇ ਨਾਲ ਆਰੰਭਤਾ ਹੋਵੇਗੀ।

ਇਹ ਵੀ ਖਬਰ ਪੜੋ : — ਵਿਜੀਲੈਂਸ ਨੇ ਏ.ਐਸ.ਆਈ ਨੂੰ 5000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਚ ਕੀਤਾ ਗ੍ਰਿਫ਼ਤਾਰ

ਇਹ ਮਹਾਨ ਨਗਰ ਕੀਰਤਨ ਪਰੰਪਰਾਗਤ ਮਾਰਗਾਂ ਤੋਂ ਹੁੰਦੇ ਹੋਏ ਹੱਲਾ ਬੋਲ ਚੌਕ (ਫਾਰੇਸਟ ਆਫਿਸ) ਪਾਸ ਪੁੱਜ ਕੇ ਇਥੇ ਚਲੀ ਆ ਰਹੀ ਰਵਾਇਤ ਅਨੁਸਾਰ ਅਰਦਾਸ ਕਰਕੇ ‘ਹੱਲਾ’ ਖੇਡੀਆ ਜਾਵੇਗਾ ਉਪਰੰਤ ਗੁਰਦੁਆਰਾ ਬਾਉਲੀ ਸਾਹਿਬ ਪੁੱਜ ਕੇ ਕੁਝ ਦੇਰ ਵਿਸ਼ਰਾਮ ਕਰ ਇਹ ਨਗਰ ਕੀਰਤਨ ਮਹੱਲਾ ਹਮੇਸ਼ਾ ਵਾਂਗ ਮਾਰਗਾਂ ਤੋਂ ਹੁੰਦੇ ਹੋਏ ਗੁਰਦੁਆਰਾ ਨਗੀਨਾ ਘਾਟ ਸਾਹਿਬ ਪੁੱਜ ਕੇ ਭਜਨ-ਪੂਜਨ ਅਰਦਾਸ ਕਰਕੇ ਦੇਰ ਰਾਤ ਤਖਤ ਸਾਹਿਬ ਵਿਖੇ ਪਹੁੰਚਕੇ ਸਮਾਪਤ ਹੋਵੇਗਾ ਦੁਸ਼ਹਿਰੇ ਮਹੱਲੇ ਲਈ ਪੁੱਜ ਰਹੀ ਸਮੂਹ ਸਾਧ-ਸੰਗਤ, ਦਲ-ਪੰਥ, ਸੰਤ-ਮਹਾਂਪੁਰਸ਼ ਇਨਾਂ ਦੀ ਸੇਵਾਵਾਂ ਲਈ ਗੁਰਦੁਆਰਾ ਬੋਰਡ ਦੇ ਮਾਨਯੋਗ ਪ੍ਰਸ਼ਾਸਕ ਡਾ.ਸ. ਵਿਜੇ ਸਤਬੀਰ ਸਿੰਘ ਜੀ ਇਨਾਂ ਵੱਲੋਂ ਨਿਰਦੇਸ਼ ਜਾਰੀ ਕਰ ਗੁਰਦੁਆਰਾ ਬੋਰਡ ਦੇ ਸਮੂਹ ਅਧਿਕਾਰੀ, ਕਰਮਚਾਰੀਆਂ ਨੂੰ ਸੁਚੀਤ ਕੀਤਾ ਗਿਆ ਕਿ, ਸੰਗਤਾਂ ਦੀ ਸਹੂਲਤ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਪ੍ਰਬੰਧ ਕੀਤੇ ਜਾਣ ਤੇ 24 ਘੰਟੇ ਸੇਵਾਵਾਂ ਲਗਾਈਆਂ ਜਾਣ ਦੁਸ਼ਹਿਰੇ ਮਹੱਲੇ ਨਮਿਤ ਮਿਤੀ 11 ਅਕਤੂਬਰ ਨੂੰ ਪਿਛਲੇ 12 ਸਾਲ ਤੋਂ 108 ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ ਸਾਬਕਾ ਜੱਥੇਦਾਰ ਇਨਾਂ ਦੀ ਮਿੱਠੀ ਯਾਦ ਵਿੱਚ ਸੰਤ ਬਾਬਾ ਸਰਬਜੀਤ ਸਿੰਘ ਜੀ ਭੱਲਾ, ਮਾਤਾ ਕਮਲਾ ਕੌਰ ਜੀ, ਮੋਨੀ ਮੋਟਰਸ-ਜੋਗੀ ਮੋਟਰਸ ਇਨਾਂ ਵੱਲੋਂ ਵਿਸ਼ੇਸ਼ ਕੀਰਤਨ ਦਰਬਾਰ ਰੱਖੀਆ ਗਿਆ ਹੈ। ਜਿਸ ਵਿੱਚ ਪੰਥ ਦੇ ਮਹਾਨ ਰਾਗੀ ਭਾਈ ਕਰਨੈਲ ਸਿੰਘ ਜੀ ਅਤੇ ਭਾਈ ਵਰਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣਾ, ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਟਕਸਾਲ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਅਤੇ ਵਖੀਆਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਮਿਤੀ 9 ਅਕਤੂਬਰ ਤੋਂ ਰੋਜਾਨਾ ਸਵੇਰੇ ਅਤੇ ਰਾਤ ਸਿੱਖ ਪੰਥ ਦੇ ਮਹਾਨ ਇਤਿਹਾਸਕਾਰ, ਕਵੀਸ਼ਰ, ਢਾਢੀ ਜੱਥੇ ਵੀਰ ਰਸ ਦੁਆਰਾ ਸੰਗਤਾਂ ਨੂੰ ਇਤਿਹਾਸ ਸਰਵਣ ਕਰਾਉਣਗੇ ਸੰਗਤਾਂ ਨੂੰ ਬੇਨਤੀ ਹੈ ਕਿ, ਦੁਸ਼ਹਿਰੇ ਪੁਰਬ ਦੇ ਸਮੂਹ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

You May Also Like