ਅੰਮ੍ਰਿਤਸਰ, 12 ਨਵੰਬਰ (ਹਰਪਾਲ ਸਿੰਘ) – ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਨਯੋਗ ਪੰਜ ਪਿਆਰੇ ਸਾਹਿਬਾਂਨ ਜੀ ਦੇ ਸਰਪ੍ਰਸਤੀ ਹੇਠ ਮਿਤੀ 15 ਨਵੰਬਰ 2024 ਨੂੰ ਸਿਮਰਨ ਦਿਵਸ ਸ਼ਾਮ ਠੀਕ 4.15 ਤੋਂ. 4.30 ਵੱਜੇ ਮਨਾਇਆ ਜਾ ਰਿਹਾ ਹੈ ਗੁਰਦਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਸਾਸ਼ਨਿਕ ਅਧਿਕਾਰੀ ਡਾ.ਵਿਜੈ ਸਤਬੀਰ ਸਿੰਘ ਸਾਬਕਾ(ਆਈ ਏ ਐਸ) ਨੇ ਸਮੂੰਹ ਸਾਧ ਸੰਗਤ ਨੂੰ ਸਤਿਕਾਰ ਸਹਿਤ ਬੇਨਤੀ ਕੀਤੀ ਕਿ ਇਸ ਸਮਾਗਮ ਵਿੱਚ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ।
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ 15 ਨਵੰਬਰ ਨੂੰ ਮਨਾਇਆ ਜਾਵੇਗਾ ਸਿਮਰਨ ਦਿਵਸ
