ਤਰਨਤਾਰਨ, 27 ਦਸੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਪੰਜਾਬ ਦੇ ਜ਼ਿਲ੍ਹੇ ਧੁੰਦ ਦੀ ਮਾਰ ਝੱਲ ਰਹੇ ਹਨ। ਬਹੁਤ ਸਾਰੇ ਹਿੱਸੇ ਧੁੰਦ ਦੀ ਚਾਦਰ ‘ਚ ਲਿਪਟੇ ਹਨ ਜਿਸ ਕਾਰਨ ਵਿਜ਼ੀਬਿਲਟੀ ਘੱਟ ਰਹੀ ਹੈ। ਸੰਘਣੀ ਧੁੰਦ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਇਸ ਦੇ ਨਾਲ ਹੀ ਅੱਜ ਵੀ ਪੰਜਾਬ ਦੇ ਤਰਨਤਾਰਨ ‘ਚ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ‘ਚ 35 ਲੋਕ ਜ਼ਖਮੀ ਹੋ ਗਏ।
ਇਹ ਵੀ ਖਬਰ ਪੜੋ : ਡੇਰਾਬੱਸੀ ‘ਚ ਤੇਜ਼ ਰਫਤਾਰ ਟਰੱਕ ਦੀ ਲਪੇਟ ਆਏ ਦੋ ਪੁਲਿਸ ਮੁਲਾਜ਼ਮ, ਹੋਈ ਦਰਦਨਾਕ ਮੌਤ
ਬੁੱਧਵਾਰ ਸਵੇਰੇ 9:30 ਵਜੇ ਨਿਊ ਦੀਪ ਬੱਸ ‘ਚ ਬਠਿੰਡਾ ਜਾ ਰਹੇ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ। ਦਰਅਸਲ, ਧੁੰਦ ਦੌਰਾਨ ਜੰਮੂ ਕਸ਼ਮੀਰ ਰਾਜਸਥਾਨ ਨੈਸ਼ਨਲ ਹਾਈਵੇਅ ‘ਤੇ ਸਥਿਤ ਪਿੰਡ ਠੱਠੀਆਂ ਮਹਾਨਤਾ ਕੋਲ ਇੱਕ ਟਰੱਕ ਸੜਕ ਕਿਨਾਰੇ ਰੁਕ ਗਿਆ। ਇਸੇ ਦੌਰਾਨ ਨਿਊ ਦੀਪ ਬੱਸ ਟਰਾਂਸਪੋਰਟ ਕੰਪਨੀ ਦੀ ਇਕ ਬੱਸ ਅੰਮ੍ਰਿਤਸਰ ਤੋਂ ਬਠਿੰਡਾ ਜਾ ਰਹੀ ਸੀ।