ਸਿਹਤ ਵਿਭਾਗ ਕੁੰਭ ਕਰਨੀ ਨੀਂਦ ਸੁੱਤਾ, ਤਿਉਹਾਰ ਨਜਦੀਕ ਹੋਣ ਤੇ ਮਹਿਕਮਾਂ ਸਿਰਫ਼ ਮਹੀਨਾ ਲੈਣ ਤੱਕ ਹੀ ਸੀਮਿਤ :- ਕਸਬਾ ਵਾਸੀ
ਮੱਲਾਂਵਾਲਾ 21 ਅਗਸਤ (ਹਰਪਾਲ ਸਿੰਘ ਖਾਲਸਾ) – ਹੁਣੇ – ਹੁਣੇ ਮਨਾ ਚੁੱਕੇ ਆਜ਼ਾਦੀ ਦਾ ਦਿਹਾੜਾ ਅਤੇ ਰੱਖੜੀ ਦਾ ਤਿਉਹਾਰ ਨਜਦੀਕ ਹੋਣ ਕਾਰਨ ਕਸਬਾ ਮੱਲਾਂਵਾਲਾ ਦੇ ਕੁੱਝ ਹਲਵਾਈ ਤੇ ਬੈਕਰੀ ਦੀਆਂ ਦੁਕਾਨਾਂ ਵਾਲਿਆਂ ਵੱਲੋਂ ,ਤਰੀਕ ਲੰਘੀ ਵਾਲਾ ਮਾਲ ਵੇਚਣਾ ਨਿਰੰਤਰ ਜਾਰੀ ਹੈ। ਬੀਤੇ ਸ਼ਨੀਵਾਰ ਕਸਬੇ ਦੇ ਵਾਸੀ ਹਰਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਮੈਂ ਸ਼ਾਮ ਨੂੰ ਸੰਤੋਖ ਸਿੰਘ ਹਲਵਾਈ , ਜਿਸ ਦੀ ਦੁਕਾਨ ਬਾਜ਼ਾਰ ਦੇ ਵਿੱਚ ਜੱਜ ਕਪੜੇ ਵਾਲੇ ਦੇ ਨਜਦੀਕ ਹੈ ਤੋਂ ਥਮਜ਼ਅਪ ਕੋਕਾ ਕੋਲਾ ਕੰਪਨੀ ਦੇ ਠੰਢੇ ਦੀ ਬੋਤਲ ਖਰੀਦਣ ਗਿਆ। ਤਾਂ ਉਨ੍ਹਾਂ ਨੇ ਇੱਕ ਲਿਟਰ ਵਾਲੀ ਬੋਤਲ ਚਾਲੀ ਰੁਪਏ ਦੀ ਦਿੱਤੀ । ਪਰ ਮੈਂ ਉਸਨੂੰ ਦੋ ਵਾਰ ਕਿਹਾ ਕਿ ਮੈਨੂੰ ਫਰੈਸ਼ ਮਾਲ ਵਿੱਚੋਂ ਠੰਡਾ ਦਿੱਤਾ ਜਾਵੇ। ਏਨਾ ਕਹਿਣ ਦੇ ਬਾਵਜੂਦ ਵੀ ਉਸਨੇ ਦੋ ਮਹੀਨੇ ਲੰਘੀ ਤਰੀਕ ਦਾ ਥੰਮਜ਼ਅਪ ਦੀ ਬੋਤਲ ਮੈਨੂੰ ਦਿੱਤੀ
। ਜਿਸ ਨੂੰ ਮੈਂ ਘਰ ਲਿਜਾ ਕੇ ਬੱਚਿਆਂ ਵਿਚ ਪੀਣ ਲੱਗਾ ਤਾਂ, ਉਸਦਾ ਸੁਆਦ ਕੁਝ ਅਲੱਗ ਸੀ । ਬੱਚਿਆਂ ਦੇ ਕਹਿਣ ਤੇ ਜਦੋਂ ਮੈਂ ਉਸ ਦੀ ਤਰੀਕ ਦੇਖੀ ਤਾਂ ਉਹ 2/3/23ਤੋਂ 2/6/ 23 ਤੱਕ ਵੈਲਿਡ ਸੀ । ਜਦ ਕਿ ਸਿਹਤ ਵਿਭਾਗ ਦੇ ਬਿਨਾ ਡਰ ਤੋਂ ਇਹ ਮਾਲ ਆਜ਼ਾਦੀ ਦਿਹਾੜੇ ਤੱਕ ਪੂਰੀ ਆਜ਼ਾਦੀ ਨਾਲ ਵਿਕਿਆ। ਕਸਬਾ ਵਾਸੀਆਂ ਨੇ ਖਦਸ਼ਾ ਜਿਤਾਉਂਦਿਆਂ ਕਿਹਾ ਕਿ ਸਿਹਤ ਵਿਭਾਗ ਦੀ ਲਾਪਰਵਾਹੀ ਕਾਰਨ ਮਿਆਦ ਪੁੱਜੀਆਂ ਚੀਜ਼ਾਂ ਅਤੇ ਸਬਜ਼ੀਆਂ ਕਸਬੇ ਅੰਦਰ ਆਮ ਵਿਕਦੀਆਂ ਵੇਖਣ ਨੂੰ ਮਿਲਦੀਆਂ ਹਨ। ਕੁੱਝ ਸਮਾਂ ਪਹਿਲਾਂ ਕਸਬੇ ਦੀ ਇੱਕ ਬੈਕਰੀ ਦੀ ਦੁਕਾਨ ਤੋ ਮਿਆਦ ਲੰਘੀਂ ਬਰੈਡ ਦੀ ਖਬਰ ਵੀ ਪ੍ਰਕਾਸ਼ਿਤ ਹੋਈ ਸੀ । ਕਸਬਾ ਵਾਸੀਆਂ ਨੇ ਮੰਗ ਕੀਤੀ ਕਿ ਕਿਸੇ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਜੋਂ ਲੰਘੀ ਤਰੀਕ ਦਾ ਮਾਲ ਵੇਚਦੇ ਹਨ ਉਹਨਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ । ਕਸਬਾ ਵਾਸੀਆਂ ਦੀ ਮੰਗ ਤੇ ਸਿਹਤ ਵਿਭਾਗ ਕਿੰਨਾ ਕੁ ਚਿੰਤਤ ਹੁੰਦਾ ਹੈ। ਜਾਂ ਫਿਰ ਆਪਣਾ ਮਹੀਨਾ ਲੈਣ ਤੱਕ ਹੀ ਸੀਮਿਤ ਰਹਿੰਦਾ ਹੈ । ਇਹ ਵੇਖਣਾ ਹੋਵੇਗਾ।