ਅੰਮ੍ਰਿਤਸਰ, 20 ਮਾਰਚ (ਐੱਸ.ਪੀ.ਐਨ ਬਿਊਰੋ) – ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੋਸਾਇਟੀ (ਰਜਿ) ਚੰਡੀਗੜ੍ਹ ਦੇ ਜਨਰਲ ਸੈਕਟਰੀ ਸ੍ਰ ਹਰਜੀਤ ਸਿੰਘ ਸਭਰਵਾਲ ਜੋ ਤੇਰਾ ਹੀ ਤੇਰਾ ਮੈਡੀਕੋਜ਼ ਮਿਸ਼ਨ ਦੇ ਅਲੱਗ ਪ੍ਰੋਜੈਕਟ ਮਨੁੱਖਤਾ ਦੀ ਸੇਵਾ ਲਈ ਚਲਾ ਰਹੇ ਹਨ ਉਹਨਾਂ ਦੀ ਅਣਥਕ ਸੇਵਾ ਖਾਸ ਕਰਕੇ ਕੋਵਿਡ ਦੇ ਔਖੇ ਸਮੇਂ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਕੈਂਸਰ ਦੇ ਮਰੀਜਾਂ ਲਈ ਅੰਮ੍ਰਿਤ ਕੈਂਸਰ ਫਾਊਂਡੇਸ਼ਨ ਚਲਾ ਕੇ ਗਰੀਬ ਮਰੀਜਾਂ ਲਈ ਕੈਂਸਰ ਦੇ ਇਲਾਜ ਲਈ ਮੁਫਤ ਸੇਵਾ ਕਰ ਰਹੇ ਹਨ।
ਇਹ ਵੀ ਖਬਰ ਪੜੋ : ਅੰਮ੍ਰਿਤਸਰ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
ਜਿਨ੍ਹਾਂ ਨੂੰ ਬਠਿੰਡਾ ਸਮਾਗਮ ਵਿਖੇ ਸਾਬਕਾ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਵਲੋ ਡਾਕਟਰ ਦੀ ਡਿਗਰੀ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਤੇਰਾ ਹੀ ਤੇਰਾ ਮੈਡੀਕੋਜ਼ ਸੈਕਟਰ 32 ਚੰਡੀਗੜ੍ਹ ਵਿਖੇ ਤੇਰਾ ਹੀ ਤੇਰਾ ਲੈਬ ਚੰਡੀਗੜ੍ਹ ਸਟਾਫ ਨੇ ਸ੍ਰ. ਡੀ ਪੀ ਸਿੰਘ ਇੰਚਾਰਜ,ਸਾਬਕਾ ਸੀ ਈ ਓ ਸ੍ਰੀ ਹਜ਼ੂਰ ਸਾਹਿਬ ਨਾਂਦੇੜ,ਸਾਬਕਾ ਡੀ ਜੀ ਐਮ ਪੰਜਾਬ ਐਂਡ ਸਿੰਧ ਬੈਂਕ ਵਲੋ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਸ੍ਰ ਡੀ ਪੀ ਸਿੰਘ ਨੇ ਦੱਸਿਆ ਕਿ 31 ਮਾਰਚ ਨੂੰ ਸੈਕਟਰ 34 ਗੁਰਦਆਰਾ ਸਾਹਿਬ ਵਿਖੇ ਅੰਮ੍ਰਿਤ ਕੈਂਸਰ ਫਾਊਂਡੇਸ਼ਨ ਵੱਲੋਂ ਫਰੀ ਚੈੱਕਅੱਪ ਕੈਂਪ ਦੁਪਹਿਰ 4 ਵਜੇ ਤੋਂ 8 ਵਜੇ ਤੱਕ ਐਚ ਪੀ ਵੀ ਵੇਕਸਿਨੇਸ਼ਨ ਕਰਵੀਸਲ ਕੈਂਸਰ 9 ਸਾਲ ਤੋਂ 26 ਸਾਲ ਤੱਕ ਮੈਮੋਗਰਾਫੀ ਬੋਨਡੇਨਿਸਟੀ,ਪੀ ਐਸ ਏ, ਪੇਪਸਮੀਅਰ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਦੇ ਨਾਲ਼ ਹੀ ਗੁਰਦਆਰਾ ਸਾਹਿਬ ਵਿਖੇ ਸ਼ਾਮ ਵੇਲੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਭਾਈ ਅਨੰਤਬੀਰ ਸਿੰਘ ਜੀ ਯੂ ਐਸ ਏ ਵਾਲੇ ਸੰਗਤਾਂ ਨੂੰ ਕੀਰਤਨ ਰਹੀ ਸੰਗਤਾਂ ਨੂੰ ਨਿਹਾਲ ਕਰਨਗੇ।