ਥਾਣਾ ਅਮੀਰ ਖਾਸ ਚ ਨਵੇਂ ਐਸ ਐਚ ਓ ਸ਼੍ਰੀ ਗੁਰਿੰਦਰ ਸਿੰਘ ਸਰਾਰੀ ਨੂੰ ਜੀ ਆਇਆਂ – ਰਾਜ ਸਿੰਘ ਨੱਥੂ ਚਿਸਤੀ, ਮੁਖਤਿਆਰ ਸਿੰਘ ਸਰਾਰੀ

ਨਸ਼ੇ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ – ਥਾਣਾ ਮੁਖੀ ਗੁਰਿੰਦਰ ਸਿੰਘ ਸਰਾਰੀ

ਜਲਾਲਾਬਾਦ 27 ਸਤੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਗੁਰੂ ਹਰ ਸਹਾਏ ਹਲਕੇ ਦੇ ਥਾਣਾ ਅਮੀਰ ਖਾਸ ਦੇ ਥਾਣਾ ਮੁਖੀ ਸ਼੍ਰੀ ਹਰਪ੍ਰੀਤ ਸਿੰਘ ਦਾ ਤਬਾਦਲਾ ਹੋ ਗਿਆ ਸੀ ਅੱਜ ਉਹਨਾਂ ਦੀ ਜਗ੍ਹਾ ਤੇ ਨਵੇਂ ਆਏ ਐਸ ਐਚ ਓ ਸ਼੍ਰੀ ਗੁਰਿੰਦਰ ਸਿੰਘ ਸਰਾਰੀ ਨੇ ਚਾਰਜ ਸੰਭਾਲਿਆ। ਇਸ ਮੌਕੇ ਥਾਣਾ ਮੁਖੀ ਸ਼੍ਰੀ ਗੁਰਿੰਦਰ ਸਿੰਘ ਦਾ ਮੂੰਹ ਮਿੱਠਾ ਕਰਵਾ ਕੇ ਮੁਖਤਿਆਰ ਸਿੰਘ ਅਤੇ ਰਾਜ ਸਿੰਘ ਨੱਥੂ ਚਿਸਤੀ ਨੇ ਵਧਾਈ ਦਿੱਤੀ ਅਤੇ ਜੀ ਆਇਆਂ ਆਖਿਆ। ਮੁਖਤਿਆਰ ਸਿੰਘ ਸਰਾਰੀ ਨੇ ਕਿਹਾ ਕਿ ਸ਼੍ਰੀ ਗੁਰਿੰਦਰ ਸਿੰਘ ਇਕ ਯੋਗ ਅਫਸਰ ਹਨ ਤੇ ਉਮੀਦ ਕਰਦੇ ਹਾਂ ਕਿ ਸਾਡੇ ਇਲਾਕੇ ਚ ਚੰਗਾ ਕੰਮ ਕਰਕੇ ਸਰਦਾਰ ਫੋਜਾ ਸਿੰਘ ਸਰਾਰੀ ਵਿਧਾਇਕ ਹਲਕਾ ਗੁਰੂ ਹਰ ਸਹਾਏ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਪਣਾ ਨਾਂ ਬਣਾਉਣ ਗੇ। ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਜੋ ਨਸ਼ਾ ਕਰਦੇ ਹਨ ਜਾ ਵੇਚਦੇ ਹਨ ਉਹ ਇਲਾਕਾ ਛੱਡ ਕੇ ਭੱਜ ਜਾਣ ਨਹੀਂ ਤਾਂ ਬਖਸ਼ੇ ਨਹੀਂ ਜਾਣਗੇ ਅਤੇ ਨਸ਼ਾ ਵੇਚਣ ਵਾਲੇ ਗਿਰੋਹ ਅਤੇ ਆਦਮੀਆਂ ਦੀਆ ਪ੍ਰਾਪਰਟੀਆ ਜਬਤ ਕਰ ਦਿਤੀਆਂ ਜਾਣਗੀਆਂ l ਇਸ ਮੌਕੇ ਜਸਵੰਤ ਸਿੰਘ ਖੱਤਰੀ, ਗੁਰਚਰਨ ਸਿੰਘ ਚੰਨ, ਜਸਵਿੰਦਰ ਸਿੰਘ, ਜੱਜ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

You May Also Like