ਸ੍ਰੀ ਮੁਕਤਸਰ ਸਾਹਿਬ, 8 ਸਤੰਬਰ (ਅਵਤਾਰ ਮਰਾੜ੍) – ਜਿਲ੍ਹਾ ਪੁਲਿਸ ਮੁਖੀ ਸ. ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਅੱਜ ਥਾਣਾ ਲੱਖੇਵਾਲੀ ਦੀ ਪੁਲਿਸ ਟੀਮ ਵੱਲੋਂ ਪਿੰਡ ਚੱਕ ਮਦਰੱਸਾ ਮਦਰੱਸਾ ਰਾਮ ਗੜ੍ਹ ਚੁੰਘਾ ਵਿੱਚ ਸੈਮੀਨਾਰ ਲਗਾਇਆ ਗਏ। ਇਸ ਸਮੇਂ ਸੰਬੋਧਨ ਕਰਦਿਆਂ ਥਾਣਾ ਲੱਖੇਵਾਲੀ ਦੇ ਸਾਂਝ ਕੇਦਰ ਦੇ ਏ ਐਸ ਆਈ ਬਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਨਸ਼ਾ ਰੋਕਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਦੀਆਂ ਡਿਊਟੀਆਂ ਨਸ਼ੇ ਦੀ ਰੋਕਥਾਮ ਲਈ ਲਗਾਈਆਂ ਗਈਆਂ ਹਨ। ਇਸ ਸਬੰਧੀ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ।
ਇਸ ਮੁਹਿੰਮ ਤਹਿਤ ਹਰ ਪਿੰਡ ਅਤੇ ਸ਼ਹਿਰੀ ਮੁਹੱਲਿਆਂ ਵਿੱਚ ਨਸ਼ਾ ਵਿਰੋਧੀ ਸੈਮੀਨਾਰ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਲੋਕਾਂ ਦਾ ਭਾਰੀ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਨਸ਼ਾ ਦੀ ਤਸਕਰੀ ਨਾਲ ਜੁੜੇ ਹੋਏ, ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਨੌਜਵਾਨਾਂ ਦੇ ਕਾਤਲ ਹਨ, ਜੋ ਪੈਸੇ ਪ੍ਰਤੀ ਆਪਣੀ ਹਵਸ ਪੂਰੀ ਕਰਨ ਲਈ ਨੌਜਵਾਨਾਂ ਨੂੰ ਗਲਤ ਰਸਤੇ ਪਾ ਰਹੇ ਹਨ। ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਨਰਮਾਈ ਨਹੀਂ ਵਰਤੀ ਜਾਵੇਗੀ। ਓਹਨਾਂ ਸਕੂਲ ਦੇ ਬੱਚਿਆ ਨੂੰ ਵੀ ਅਪੀਲ ਕੀਤੀ ਕੇ ਤੁਸੀਂ ਵੀ ਸਾਡਾ ਸਾਥ ਦਿਓ ਜੇਕਰ ਤਹਾਨੂੰ ਕੀਤੇ ਵੀ ਇਸ ਨਾਲ ਸਬੰਧਤ ਜਾਣਕਰੀ ਮਿਲਦੀ ਹੈ ਤਾ ਸਾਡੇ ਨਾਲ ਤੁਸੀਂ 80549- 42100 ਤੇ ਸਪਰੰਕ ਕਰ ਸਕਦੇ ਹੋ ਇਸ ਸਮੇਂ ਏਐਸਆਈ ਵੇਦ ਪ੍ਰਕਾਸ਼ ਸੀਨੀਅਰ ਸਿਪਾਹੀ ਗੁਰਪ੍ਰੀਤ ਕੌਰ ਸੀਨੀਅਰ ਸਿਪਾਹੀ ਪ੍ਰਭਜੋਤ ਕੋਰ ਪਰਮਿੰਦਰ ਕੌਰ ਮਹਿਲਾ ਸਿਪਾਹੀ ਵੀ ਹਾਜਰ ਸਨ।