ਥਾਣਾ ਸਦਰ ਦੀ ਪੁਲਿਸ ਵੱਲੋਂ 2 ਮੁਕੱਦਮਿਆਂ ਵਿਚ ਨਾਮਜਦ ਦੋਸ਼ੀ ਪਿਸਟਲ ਸਮੇਤ ਕਾਬੂ

ਅਮ੍ਰਿਤਸਰ 24 ਅਗਸਤ (ਵਿਨੋਦ ਕੁਮਾਰ) – ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਵੱਲੋ ਸਪੈਸਲ ਮੁਹਿੰਮ ਤਹਿਤ ਸ੍ਰੀ ਪ੍ਰਭਜੋਤ ਸਿੰਘ ਵਿਰਕ ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਵਰਿੰਦਰ ਸਿੰਘ ਖੋਸਾ,ਏ.ਸੀ.ਪੀ ਨੋਰਥ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਦਰ ਅੰਮ੍ਰਿਤਸਰ ਸ੍ਰੀ ਰਮਨਦੀਪ ਸਿੰਘ ਪੀ.ਪੀ.ਐਸ (ਅੰਡਰ ਟਰੇਨਿੰਗ) ਦੀ ਪੁਲਿਸ ਪਾਰਟੀ ਏ.ਐਸ.ਆਈ ਰਾਜ ਕੁਮਾਰ ਥਾਣਾ ਸਦਰ ਸਮੇਤ ਸਾਥੀ ਕਰਮਚਾਰੀਆ ਵੱਲੋਂ ਨਾਮਜਦ ਦੋਸ਼ੀ ਪ੍ਰਗਟ ਸਿੰਘ ਨੂੰ ਗ੍ਰਿਫਤਾਰ ਕਰਕੇ ਇੱਕ ਨਜੈਜ ਦੇਸੀ ਪਿਸਟਲ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਹ ਮੁਕੱਦਮਾ ਏ.ਐਸ.ਆਈ ਸਤਪਾਲ ਸਿੰਘ ਵੱਲੋ ਦਰਜ਼ ਰਜਿਸਟਰ ਕੀਤਾ ਗਿਆ ਸੀ।ਜਿਸ ਵਿਚ ਦੋਸ਼ੀ ਲਵਪ੍ਰੀਤ ਸਿੰਘ ਉਰਫ ਕਾਕੂ ਪੁੱਤਰ ਹਰਜੀਤ ਸਿੰਘ ਵਾਸੀ ਨਿੰਦਰ ਡਾਕਟਰ ਵਾਲੀ ਗਲੀ ਪ੍ਰੀਤ ਨਗਰ ਫਤਿਹਗੜ੍ਹ ਚੂੜੀਆਂ ਰੋਡ ਬਾਈਪਾਸ ਅੰਮ੍ਰਿਤਸਰ ਨੂੰ ਮਿਤੀ 24-08-23 ਗ੍ਰਿਫਤਾਰ ਕਰਕੇ ਉਸ ਪਾਸੋਂ 01 ਦੇਸੀ ਪਿਸਟਲ ਸਮੇਤ ਮੈਗਜੀਨ ਤੇ 05 ਰੋਡ ਜਿੰਦਾ ਬ੍ਰਾਮਦ ਕੀਤੇ ਸੀ ਜੋ ਦੋਸੀ ਲਵਪ੍ਰੀਤ ਸਿੰਘ ਉਰਫ ਕਾਕੂ ਇੰਕਸਾਫ ਕੀਤਾ ਕਿ ਉਸ ਵੱਲੋਂ ਇਕ ਪਿਸਟਲ ਸਮੇਤ ਮੈਗਜਿਨ ਅਤੇ 05 ਰੋਦ ਪ੍ਰਗਟ ਸਿੰਘ ਪੁੱਤਰ ਰਾਜਦੀਪ ਸਿੰਘ ਵਾਸੀ ਉਕਤ ਨੂੰ 20 ਹਾਜਰ ਰੁਪਏ ਵਿਚ ਵੇਚਿਆ ਸੀ, ਜਿਸਤੇ ਪ੍ਰਗਟ ਸਿੰਘ ਨੂੰ ਮੁਕੱਦਮਾ ਵਿਚ ਨਾਜਮਦ ਕੀਤਾ ਗਿਆ ਸੀ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਤਫਤੀਸ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾ ਵਿੱਚ ਲੋੜੀਂਦੇ ਦੋਸ਼ੀ ਪ੍ਰਗਟ ਸਿੰਘ ਪੁੱਤਰ ਰਾਜਦੀਪ ਸਿੰਘ ਵਾਸੀ ਗਲੀ ਨੰਬਰ 01 ਅਫਸਰ ਕਲੋਨੀ ਫਤਿਹਗੜ੍ਹ ਚੂੜੀਆਂ ਰੋਡ ਅੰਮ੍ਰਿਤਸਰ ਨੂੰ ਮਿਤੀ 23-08- 23 ਗ੍ਰਿਫਤਾਰ ਕਰਕੇ ਉਸ ਪਾਸੋ 01 ਨਜੈਜ ਪਿਸਟਲ ਬ੍ਰਾਮਦ ਕੀਤਾ ਗਿਆ ਗ੍ਰਿਫਤਾਰ ਦੋਸੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਦੋਸੀ ਪਾਸੋ ਬਾਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਦੋਸੀ ਪਾਸੋਂ ਹੋਰ ਵੀ ਬ੍ਰਾਮਦਗੀ ਹੋ ਸਕਦੀ ਹੈ।

You May Also Like