ਅੰਮ੍ਰਿਤਸਰ 22 ਅਗਸਤ (ਰਾਜੇਸ਼ ਡੈਨੀ) – ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਵੱਲੋਂ ਲੁੱਟਾ ਖੋਹਾ ਕਰਨ ਵਾਲਿਆ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸ੍ਰੀ ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਦਰ,ਅੰਮ੍ਰਿਤਸਰ ਸ੍ਰੀ ਰਮਨਦੀਪ ਸਿੰਘ ਪੀ.ਪੀ.ਐਸ (ਅੰਡਰ ਟਰੇਨਿੰਗ) ਦੀ ਪੁਲਿਸ ਪਾਰਟੀ ਐਸ.ਆਈ ਸੁਸੀਲ ਕੁਮਾਰ ਇੰਚਾਰਜ ਚੌਕੀ ਵਿਜੇ ਨਗਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਦਾਤਰ ਦੀ ਨੋਕ ਤੇ ਰਾਹਗੀਰ ਪਾਸੋਂ ਮੋਟਰਸਾਈਕਲ ਖੋਹ ਕਰਨ ਵਾਲਿਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮੁੱਦਈ ਵਿਵੇਕ ਕੁਮਾਰ ਦੀ ਦਰਖਾਸਤ ਤੇ ਦਰਜ਼ ਰਜਿਸਟਰ ਹੋਇਆ ਕਿ ਮਿਤੀ 19/08/2023 ਕ੍ਰੀਬ 04:30 ਏ.ਐਮ, ਨੂੰ ਉਹ, ਆਪਣੇ ਘਰ ਤੋਂ ਕੰਮ ਤੇ ਜਾ ਰਿਹਾ ਸੀ ਤਾਂ ਬਾਂਕੇ ਬਿਹਾਰੀ ਗਲੀ ਵਿੱਚ ਸੂਰਿਆ ਇੰਨਕਲੇਵ ਮੌੜ ਦੇ ਨੇੜੇ 2 ਅਣਪਛਾਤੇ ਨੌਜਵਾਨਾਂ ਨੇ ਦਾਤਰ ਦੀ ਨੋਕ ਤੇ ਉਸਦੇ ਮੋਟਰ ਸਾਈਕਲ HONDA DREAM YOGA ਰੰਗ ਕਾਲਾ, ਨੰਬਰੀ ਪੀ.ਬੀ-02-ਸੀ.ਯੂ-4330 ਦੀ ਖੋਹ ਕਰਕੇ ਭੱਜ ਗਏ ਹਨ। ਜਿਸਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਦਰ,ਅੰਮ੍ਰਿਤਸਰ ਵੱਲੋਂ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਵਿੱਚ ਲੋੜੀਂਦੇ ਦੋਸ਼ੀ ਸਾਜਨ ਸੂਕਲਾ ਪੁੱਤਰ ਸੁਭਾਸ਼ ਸ਼ੁਕਲਾ ਵਾਸੀ ਮਕਾਨ ਨੰਬਰ 22 ਗਲੀ ਨੰਬਰ 6 ਬੈਕ ਸਾਈਡ ਸ਼ਿਵਮ ਪਬਲਿਕ ਸਕੂਲ ਨੇੜੇ ਬਾਬਾ ਬਰਫਾਨੀ ਮੰਦਰ ਜਵਾਹਰ ਨਗਰ ਬਟਾਲਾ ਰੋਡ ਅੰਮ੍ਰਿਤਸਰ ਨੂੰ ਮਿਤੀ 21-08-2023 ਨੂੰ ਸਾਹਿਲ ਉਰਫ ਛੋਟੇ ਲਾਲ ਪੁੱਤਰ ਲੇਟ ਦੇਵੀ ਦਿਆਲ ਵਾਸੀ ਗਲੀ ਬਾਂਕੇ ਬਿਹਾਰੀ ਨੇੜੇ ਬਾਬਾ ਬਰਫਾਨੀ ਮੰਦਰ ਨਿਊ ਜਵਾਹਰ ਨਗਰ ਬਟਾਲਾ ਰੋਡ ਅੰਮ੍ਰਿਤਸਰ ਨੂੰ ਮਿਤੀ 22-08-2023 ਨੂੰ ਗ੍ਰਿਫ਼ਤਾਰ ਕਰਕੇ ਇਹਨਾ ਪਾਸੋਂ ਵਾਰਦਾਤ ਸਮੇਂ ਵਰਤਿਆ ਦਾਤਰ ਲੋਹਾ ਅਤੇ ਮੁਦੱਈ ਪਾਸੋਂ ਖੋਹ ਕੀਤਾ ਮੋਟਰਸਾਈਕਲ HONDA DREAM YOGA ਰੰਗ ਕਾਲਾ ਨੰਬਰੀ ਪੀ.ਬੀ-02-ਸੀ.ਯੂ-4330 ਬ੍ਰਾਮਦ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।