ਮੁਕਤਸਰ, 30 ਨਵੰਬਰ (ਸ਼ਾਨ ਏ ਪੰਜਾਬ ਨਿਊਜ਼ ਬਿਊਰੋ) – ਅਮਰੀਕਾ ‘ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨੀ ਸਰਾਂ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਿੰਡ ਇਕਾਈ ਗੰਧੜ ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਪਰਗਟ ਸਿੰਘ ਸਰਾਂ ਗੰਧੜ ਦਾ ਪੁੱਤਰ ਸੀ। ਅਮਰੀਕਾ ਵਿੱਚ ਸੜਕ ਦੁਰਘਟਨਾ ਕਾਰਨ ਮਨੀ ਸਰਾਂ ਦੀ ਹੋਈ ਬੇਵਕਤੀ ਤੇ ਦੁਖਦਾਈ ਮੌਤ ਨੇ ਪਰਿਵਾਰ ਤੇ ਪਿੰਡ ਗੰਦੜਾ ਦੇ ਲੋਕਾਂ ਦੇ ਦਿਲਾਂ ਨੂੰ ਝੰਜੋੜ ਕੇ ਰਖ ਦਿੱਤਾ ਹੈ।
ਦੁਖਦਾਈ ਖਬਰ: ਅਮਰੀਕਾ ‘ਚ ਸੜਕ ਹਾਦਸੇ ‘ਦੌਰਾਨ ਮੁਕਤਸਰ ਦੇ ਨੌਜਵਾਨ ਦੀ ਮੌਤ
