ਮਮਦੋਟ 4 ਨਵੰਬਰ (ਲਛਮਣ ਸਿੰਘ ਸੰਧੂ) – ਦੁਨੀਆਂ ਦਾ ਕੋਈ ਵੀ ਕਾਰੋਬਾਰ ਪੈਸੇ ਨਾਲ ਚੱਲਦਾ ਚਾਹੇ ਉਹ ਕੋਈ ਵੀ ਕਾਰੋਬਾਰ ਹੋਵੇ ਪਰ ਜੇਕਰ ਉਸ ਕਾਰੋਬਾਰ ਵਿੱਚ ਪੈਸੇ ਦੀ ਇਨਵੈਸਟਮੈਂਟ ਨਾ ਹੋਵੇ ਉਹ ਕਾਰੋਬਾਰ ਖ਼ਤਮ ਹੋ ਜਾਂਦਾ ਹੈ ਚਾਹੇ ਉਹ ਕੋਈ ਵੀ ਦੁਨੀਆਂ ਦਾ ਵੱਡੇ ਤੋਂ ਵੱਡਾ ਕਾਰੋਬਾਰ ਕਿਉਂ ਨਾ ਹੋਵੇ ਹਰ ਇੱਕ ਬੰਦਾ ਆਪਣਾ ਕਾਰੋਬਾਰ ਆਪਣੇ ਕੰਮ ਨੂੰ ਵਧਾਉਣ ਲਈ ਕਰਦਾ ਹੈ ਚਾਹੇ ਉਸ ਨੂੰ ਕਿੰਨਾ ਵੀ ਵੱਡਾ ਰਿਸਕ ਲੈਣਾ ਪਵੇ ਪਰ ਜੇਕਰ ਇੱਕ ਗੱਲ ਮੀਡੀਆ ਦੀ ਕਰੀਏ ਤਾਂ ਉਹ ਬਿਨਾਂ ਕਮਾਂਈ ਤੋਂ ਅਤੇ ਇੱਕ ਵੱਡਾ ਰਿਸਕ ਲੈ ਕਿ ਹਰ ਇੱਕ ਨਾਲ ਹੋਇਆ ਧੱਕਾ, ਵੱਡੇ ਵੱਡੇ ਘੁਟਾਲੇ, ਅਤੇ ਹਰ ਤਰ੍ਹਾਂ ਦੇ ਕ੍ਰਾਈਮ ਨੂੰ ਸਾਹਮਣੇ ਲੈ ਕਿ ਆਉਂਦਾ ਹੈ ਅਤੇ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਸੂਬੇ ਵਿੱਚ ਜਦੋਂ ਬੰਦਾ ਹਰ ਤਰ੍ਹਾਂ ਦੀ ਦੇਸ਼ ਦੀ ਨਿਆਂ ਪ੍ਰਣਾਲੀ ਅਤੇ ਇਨਸਾਫ਼ ਮਿਲਣ ਵਾਲੀ ਥਾਂ ਤੋ ਅੱਕ ਜਾਂਦਾ ਹੈ ਤਾ ਉਹ ਮੀਡੀਆ ਦਾ ਆਸਰਾ ਲੈਂਦਾ ਹੈ ਹੈ ਚਾਹੇ ਉਹ ਕਿੰਨਾ ਵੀ ਵੱਡਾ ਪੈਸੇ ਵਾਲਾ ਇਨਸਾਨ ਹੋਵੇ ਚਾਹੇ ਉਹ ਸਾਰੀ ਦੁਨੀਆਂ ਖ਼ਰੀਦਨ ਦੀ ਹੈਸੀਅਤ ਰੱਖਦਾ ਹੋਵੇ ਪਰ ਉਹ ਜਿੱਥੇ ਉਹ ਸਾਰੇ ਪਾਸੇ ਤੋ ਬਾਜ਼ੀ ਹਾਰ ਜਾਵੇ ਤਾਂ ਆਖਰ ਉਹ ਆਪਣੀ ਅਵਾਜ਼ ਨੂੰ ਦੇਸ਼ ਵਿੱਚ ਬੁਲੰਦ ਕਰਨ ਲਈ ਮੀਡੀਆ ਦਾ ਹੀ ਆਸਰਾ ਲੈਂਦਾ।
ਪਰ ਜੇਕਰ ਗੱਲ ਕਰੀਏ ਉਸ ਪੱਤਰਕਾਰ ਦੀ ਤਾਂ ਜਦੋਂ ਉਸ ਨੇ ਆਪਣੇ ਅਧਾਰੇ ਲਈ ਸਪਲੀਮੈਂਟ ਪ੍ਰਕਾਸ਼ਤ ਕਰਨਾ ਹੁੰਦਾ ਹੈ ਤਾ ਉਹ ਜਦੋਂ ਕਿਸੇ ਨੂੰ ਵੀ ਚਾਹੇ ਉਹ ਕੋਈ ਵੀ ਹੋਵੇ, ਪਰ ਹੁਣ ਜੇ ਗੱਲ ਕਰੀਏ ਬਿਜ਼ਨਸ ਦੀ ਤਾ ਕਰੋੜਾਂ ਰੁਪਏ ਗ਼ਲਤ ਤਰੀਕੇ ਨਾਲ ਕਮਾਉਂਣ ਵਾਲਿਆਂ ਦੀ ਤਾ ਜਦੋਂ ਕੋਈ ਪੱਤਰਕਾਰ ਕਿਸੇ ਵੀ ਅਧਾਰੇ ਦਾ ਕਿਸੇ ਬਿਜਨੈਸ ਮੈਣ ਨੂੰ ਫੋਨ ਕਰਦਾ ਹੈ ਤਾ ਉਸ ਦਾ ਇਹ ਹੀ ਅਗੋਂ ਜਵਾਬ ਹੁੰਦਾ ਹੈ ਕਿ ਕਿ ਇਸ ਵਾਰ ਬਹੁਤ ਵੱਡਾ ਘਾਟਾ ਪਿਆ ਕੁੱਝ ਨਹੀਂ ਬਚਿਆਂ ਅਤੇ ਉਹ ਆਪਣਾ ਕਾਰੋਬਾਰ ਵੀ ਜਾਰੀ ਰੱਖਦਾਂ ਹੈ ਪਰ ਜੇਕਰ ਕਿਸੇ ਵੀ ਗ਼ਲਤ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਕੋਈ ਵੀ ਪੱਤਰਕਾਰ ਜਦੋਂ ਕੋਈ ਖ਼ਬਰ ਆਪਣੇ ਅਖ਼ਬਾਰ ਵਿੱਚ ਖ਼ਬਰ ਪ੍ਰਕਾਸ਼ਿਤ ਕਰਦਾ ਹੈ ਤਾ ਉਹ ਜੋ ਵੱਡੇ ਘੁਟਾਲੇ ਕਰਨ ਵਾਲਾ ਅਤੇ ਆਮ ਲੋਕ ਵੀ ਕਹਿੰਦੇ ਹਨ ਕਿ ਪੱਤਰਕਾਰ ਸਾਨੂੰ ਬਲੈਕ ਮੇਲ ਕਰਦਾ ਹੈ ਪਰ ਜੇਕਰ ਪੱਤਰਕਾਰ ਆਪਣੇ ਅਦਾਰੇ ਲਈ ਸਪਲੀਮੈਂਟ ਮੰਗਦਾ ਹੈ ਤਾ ਉਹ ਬਲੈਕ ਮੇਲਰ ਅਤੇ ਜੋ ਕਰੋੜਾਂ ਰੁਪਏ ਦੀ ਹੇਰਾਫੇਰੀ ਕਰਦਾ ਹੈ ਤਾ ਉਹ ਸਾਧ ? ਬਾਕੀ ਬਹੁਤ ਸਾਰੇ ਸਾਰੇ ਸੋਸ਼ਲ ਮੀਡੀਆ ਤੇ ਪੱਤਰਕਾਰ ਅਤੇ ਆਪਣੇ ਪੇਜ਼ ਬਣਾ ਕਿ ਕੁੱਝ ਲੋਕਾਂ ਨੇ ਇਹ ਆਪਣਾ ਕਾਰੋਬਾਰ ਵੀ ਬਣਾ ਲਿਆ ਹੈ ਬਾਕੀ ਸਰਕਾਰ ਨੂੰ ਵੀ ਲੋੜ ਹੈ ਕਿ ਇਹੋ ਜਿਹੇ ਅਨ ਰਜਿਸਟਰ ਫੇਸਬੁੱਕ ਚੈਨਲ ਅਤੇ ਅਖਬਾਰਾਂ ਦੇ ਪੱਤਰਕਾਰਾਂ ਤੇ ਸਖਤ ਕਾਰਵਾਈ ਕਰਨ ਦੀ ਜੋ ਬਿਨਾਂ ਵਜ੍ਹਾ ਸਪਲੀਮੈਂਟ ਦੇ ਨਾਂਮ ਤੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਵੀ ਬੇਨਤੀ ਆ ਕਿ ਜੋ ਪੰਜਾਬ ਸਰਕਾਰ ਵੱਲੋਂ ਅਖ਼ਬਾਰ ਜਾ ਟੀ ਵੀ ਚੈਨਲ ਰਜਿਸਟਰ ਹਨ ਉਹਨਾਂ ਪੱਤਰਕਾਰਾਂ ਨੂੰ ਸਹਿਯੋਗ ਦੇਣ ਦੀ ਕਿਉਂਕਿ ਚਾਹੇਂ ਕੋਈ ਵੀ ਅਧਾਰਾਂ ਹੋਵੇ ਉਹ ਲੋਕਾਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ।